ਅਮਰੀਕਾ ਨੇ ਤਾਈਵਾਨ ’ਤੇ ਚੀਨੀ ਫੌਜ ਦੇ ਦਬਾਅ ਨੂੰ ਲੈ ਕੇ ਜਤਾਈ ਚਿੰਤਾ

Monday, Jan 25, 2021 - 10:33 PM (IST)

ਲਾਸ ਏਂਜਲਸ - ਅਮਰੀਕਾ ਨੇ ਤਾਈਵਾਨ ’ਤੇ ਚੀਨੀ ਫੌਜ ਦੇ ਦਬਾਅ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਕਿਹਾ ਰਿ ਇਸ ਪ੍ਰਕਾਰ ਦੀ ਡਰਾਉਣ-ਧਮਕਾਉਣ ਦੀ ਰਣਨੀਤੀ ਖੇਤਰੀ ਸ਼ਾਂਤੀ ਅਤੇ ਸਥਿਰਤਾ ਦੇ ਲਈ ਖਤਰਨਾਕ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਸ਼ਨੀਵਾਰ ਨੂੰ ਕਿਹਾ ਕਿ- ਤਾਈਵਾਨ ਸਮੇਤ ਆਪਣੇ ਗੁਆਂਢੀਆਂ ਨੂੰ ਧਮਕਾਉਣ ਦੇ ਪੀ. ਆਰ. ਸੀ. (ਪੀਪਲਜ਼ ਰੀਪਬਲਿਕ ਆਫ ਚਾਈਨਾ) ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਮਰੀਕਾ ਚਿੰਤਤ ਹੈ। 
ਇਕ ਬਿਆਨ ’ਚ ਉਨ੍ਹਾਂ ਨੇ ਬੀਜਿੰਗ ਨੂੰ ਬੇਨਤੀ ਕੀਤੀ ਕਿ ਉਹ ਤਾਈਵਾਨ ’ਤੇ ਆਪਣੇ ਫੌਜੀਆਂ, ਡਿਪਲੋਮੈਟ ਅਤੇ ਆਰਥਿਕ ਦਬਾਅ ਨੂੰ ਖਤਮ ਕਰਕੇ ਲੋਕਤੰਤਰਿਕ ਤਰੀਕੇ ਨਾਲ ਚੁਣੇ ਗਏ ਤਾਈਵਾਨ ਦੇ ਨੁਮਾਇੰਦਿਆਂ ਦੇ ਨਾਲ ਸਾਰਥਕ ਗੱਲਬਾਤ ਕਰੇ। ਉਨ੍ਹਾਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ’ਚ ਸਾਂਝੀ ਖੁਸ਼ਹਾਲੀ, ਸੁਰੱਖਿਆ ਅਤੇ ਮੁੱਲਾਂ ਨੂੰ ਅੱਗੇ ਵਧਾਉਣ ਦੇ ਲਈ ਅਸੀਂ ਦੋਸਤਾਂ ਅਤੇ ਸਹਿਯੋਗੀਆਂ ਦੇ ਨਾਲ ਖੜ੍ਹੇ ਹਾਂ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News