ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ ਹੱਕੇ-ਬੱਕੇ

Friday, May 29, 2026 - 06:25 PM (IST)

ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ ਹੱਕੇ-ਬੱਕੇ

ਬੀਜਿੰਗ/ਗੁਆਂਗਡੋਂਗ : ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ 'ਚ ਇੱਕ ਅਜੀਬੋ-ਗਰੀਬ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਡਾਕਟਰਾਂ ਨੇ ਸਫਲ ਸਰਜਰੀ ਕਰਕੇ ਇੱਕ 56 ਸਾਲਾ ਕਿਸਾਨ ਦੇ ਯੂਰੀਨਰੀ ਬਲੈਡਰ (ਪਿਸ਼ਾਬ ਦੀ ਥੈਲੀ) ਵਿੱਚੋਂ 1.3 ਕਿਲੋਗ੍ਰਾਮ ਵਜ਼ਨ ਦੀ ਇੱਕ ਵਿਸ਼ਾਲ ਪੱਥਰੀ ਬਾਹਰ ਕੱਢੀ ਹੈ। ਚੇਨ ਨਾਮ ਦਾ ਇਹ ਵਿਅਕਤੀ ਪਿਛਲੇ ਤਿੰਨ ਸਾਲਾਂ ਤੋਂ ਪਿਸ਼ਾਬ ਕਰਨ ਵੇਲੇ ਅਸਹਿ ਦਰਦ ਅਤੇ ਤਕਲੀਫ਼ ਝੱਲ ਰਿਹਾ ਸੀ, ਪਰ ਡਰ ਤੇ ਕੰਮ ਦੀ ਮਜਬੂਰੀ ਕਾਰਨ ਉਹ ਹਸਪਤਾਲ ਜਾਣ ਤੋਂ ਟਾਲਾ ਵੱਟਦਾ ਰਿਹਾ।

ਪੂਰੇ ਬਲੈਡਰ 'ਚ ਫੈਲੀ ਪੱਥਰੀ
ਜਦੋਂ ਦਰਦ ਇੰਨਾ ਵੱਧ ਗਿਆ ਕਿ ਚੇਨ ਦਾ ਸੌਣਾ ਵੀ ਮੁਸ਼ਕਲ ਹੋ ਗਿਆ ਤਾਂ ਉਸਨੇ ਡਾਕਟਰੀ ਜਾਂਚ ਕਰਵਾਈ। ਸਕੈਨ ਦੌਰਾਨ ਪਤਾ ਲੱਗਾ ਕਿ ਉਸਦੇ ਬਲੈਡਰ 'ਚ ਲਗਭਗ 10 ਸੈਂਟੀਮੀਟਰ ਲੰਬੀ ਅਤੇ 13 ਸੈਂਟੀਮੀਟਰ ਚੌੜੀ ਪੱਥਰੀ ਮੌਜੂਦ ਸੀ, ਜਿਸ ਨੇ ਲਗਭਗ ਪੂਰੀ ਥੈਲੀ ਨੂੰ ਹੀ ਘੇਰ ਲਿਆ ਸੀ। ਡਾਕਟਰਾਂ ਮੁਤਾਬਕ ਪੱਥਰੀ ਦੇ ਦਬਾਅ ਕਾਰਨ ਚੇਨ ਦੇ ਗੁਰਦਿਆਂ (ਕਿਡਨੀ) 'ਚ ਵੀ ਸੋਜ ਆ ਗਈ ਸੀ, ਜਿਸ ਨੂੰ ਮੈਡੀਕਲ ਭਾਸ਼ਾ 'ਚ 'ਹਾਈਡ੍ਰੋਨੇਫਰੋਸਿਸ' ਕਿਹਾ ਜਾਂਦਾ ਹੈ। ਜੇਕਰ ਸਮੇਂ ਸਿਰ ਆਪ੍ਰੇਸ਼ਨ ਨਾ ਹੁੰਦਾ ਤਾਂ ਉਸਦੀਆਂ ਕਿਡਨੀਆਂ ਪੂਰੀ ਤਰ੍ਹਾਂ ਫੇਲ੍ਹ ਹੋ ਸਕਦੀਆਂ ਸਨ।

ਸਫਲ ਸਰਜਰੀ ਤੇ ਡਾਕਟਰੀ ਸਲਾਹ
ਡਾਕਟਰਾਂ ਦੀ ਟੀਮ ਨੇ ਸਫਲ ਆਪ੍ਰੇਸ਼ਨ ਕਰਕੇ ਇਸ ਵਿਸ਼ਾਲ ਪੱਥਰੀ ਨੂੰ ਕੱਢ ਦਿੱਤਾ ਹੈ ਤੇ ਹੁਣ ਮਰੀਜ਼ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਡਾਕਟਰਾਂ ਅਨੁਸਾਰ, ਬਲੈਡਰ 'ਚ ਪੱਥਰੀ ਬਣਨ ਦੇ ਮੁੱਖ ਕਾਰਨ ਲੰਬੇ ਸਮੇਂ ਤੱਕ ਪਿਸ਼ਾਬ ਨੂੰ ਰੋਕਣਾ, ਪਾਣੀ ਦੀ ਕਮੀ ਅਤੇ ਇੱਕੋ ਥਾਂ ਬੈਠੇ ਰਹਿਣਾ ਹੋ ਸਕਦੇ ਹਨ। ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦਿਨ ਭਰ ਭਰਪੂਰ ਪਾਣੀ ਪੀਣ ਅਤੇ ਪਿਸ਼ਾਬ ਨੂੰ ਜ਼ਿਆਦਾ ਦੇਰ ਤੱਕ ਨਾ ਰੋਕਣ। ਪਿਸ਼ਾਬ 'ਚ ਜਲਣ, ਰੁਕਾਵਟ ਜਾਂ ਦਰਦ ਵਰਗੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨਾ ਜਾਨਲੇਵਾ ਸਾਬਤ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News