ਬੀਜਿੰਗ : 500 ਕੈਦੀ ਵੀ ਵਾਇਰਸ ਦੀ ਲਪੇਟ 'ਚ, 7 ਵਾਰਡਨਾਂ ਦੀ ਗਈ ਨੌਕਰੀ

02/22/2020 12:34:39 PM

ਬੀਜਿੰਗ— ਚੀਨ ਦੇ ਤਿੰਨ ਸੂਬਿਆਂ ਦੀਆਂ ਜੇਲਾਂ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ 500 ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨ ਦੱਸਿਆ ਗਿਆ ਸੀ ਕਿ 250 ਤੋਂ ਵਧੇਰੇ ਕੈਦੀਆਂ 'ਚ ਕੋਰਨਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਪਰ ਹੁਣ ਇਨ੍ਹਾਂ ਦੀ ਗਿਣਤੀ 500 ਹੋ ਗਈ ਹੈ। ਪੀੜਤਾਂ 'ਚ 7 ਜੇਲ ਗਾਰਡ ਵੀ ਹਨ।

ਹੁਬੇਈ, ਸ਼ਾਂਦੋਗ ਅਤੇ ਝਾਜਿਯਾਂਗ ਸੂਬੇ ਦੀਆਂ ਜੇਲਾਂ 'ਚ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਵੂਹਾਨ ਮਹਿਲਾ ਜੇਲ ਦੀ ਵਾਰਡਨ ਅਤੇ ਹੋਰ 6 ਅਧਿਕਾਰੀਆਂ ਵਲੋਂ ਅਣਗਹਿਲੀ ਕਰਨ ਕਰਕੇ ਉਨ੍ਹਾਂ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ ਹੈ।

ਨਿਆਂ ਮੰਤਰਾਲੇ ਵਲੋਂ ਦੱਸਿਆ ਗਿਆ ਕਿ ਇਨ੍ਹਾਂ 'ਚੋਂ ਅੱਧੇ ਤੋਂ ਜ਼ਿਆਦਾ ਕੈਦੀ ਹੁਬੇਈ ਦੇ ਰਹਿਣ ਵਾਲੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਵੱਖਰਾ ਰੱਖਿਆ ਗਿਆ ਹੈ ਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਮ੍ਰਿਤਕਾਂ ਦੀ ਗਿਣਤੀ 2,345 ਹੋ ਚੁੱਕੀ ਹੈ ਅਤੇ 397 ਨਵੇਂ ਮਾਮਲੇ ਆਉਣ ਨਾਲ ਹੁਣ ਤਕ ਕੁੱਲ 76,288 ਮਰੀਜ਼ਾਂ 'ਚ ਇਸ ਵਾਇਰਸ ਦੇ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।


Related News