ਡੋਂਗਸ਼ਾ ਟਾਪੂ ''ਤੇ ਤਾਈਵਾਨ ਨੇ ਭੇਜੇ ਹੋਰ ਸਮੁੰਦਰੀ ਫੌਜੀ, ਚੀਨ ਨਾਲ ਤਣਾਅ ਵਧਣ ਦਾ ਖਦਸ਼ਾ

Tuesday, Aug 11, 2020 - 12:37 PM (IST)

ਡੋਂਗਸ਼ਾ ਟਾਪੂ ''ਤੇ ਤਾਈਵਾਨ ਨੇ ਭੇਜੇ ਹੋਰ ਸਮੁੰਦਰੀ ਫੌਜੀ, ਚੀਨ ਨਾਲ ਤਣਾਅ ਵਧਣ ਦਾ ਖਦਸ਼ਾ

ਤਾਇਪੇ- ਤਾਈਵਨ ਦੀ ਫੌਜ ਨੇ ਚੀਨ ਦੇ ਦਾਅਵੇ ਵਾਲੇ ਡੋਂਗਸ਼ਾ ਦੀਪ ਸਮੂਹ 'ਤੇ ਹੋਰ ਫੌਜੀ ਭੇਜੇ ਹਨ। ਉਸ ਨੇ ਇਹ ਕਦਮ ਉਸ ਖਬਰ ਦੇ ਬਾਅਦ ਚੁੱਕਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਚੀਨ ਕਥਿਤ ਤੌਰ 'ਤੇ ਇਸ ਦੀਪ ਸਮੂਹ 'ਤੇ ਇਕ ਨਕਲੀ ਹਮਲਾ (ਮਾਕ ਇਨਵੈਨਸ਼ਨ) ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਦੱਸ ਦਈਏ ਕਿ ਇਸ ਸਬੰਧ ਵਿਚ ਸੋਮਵਾਰ ਨੂੰ ਜਾਪਾਨ ਦੀ ਕਿਯੋਦੋ ਨਿਊਜ਼ ਏਜੰਸੀ ਨੇ ਪੀ. ਐੱਲ. ਏ. ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੇ ਪ੍ਰੋਫੈਸਰ ਲੀ ਡਾਗੁਆਂਗ ਵਲੋਂ ਹਾਂਗਕਾਂਗ ਦੀ ਇਕ ਪੱਤਰਿਕਾ ਵਿਚ ਲਿਖੇ ਗਏ ਲੇਖ ਦਾ ਹਵਾਲਾ ਦਿੱਤਾ ਸੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੀ. ਐੱਲ. ਏ. ਸਮੁੰਦਰੀ ਫੌਜ ਡੋਂਗਸ਼ਾ ਦੀਪਸਮੂਹ 'ਤੇ ਨਕਲੀ ਹਮਲੇ ਤੋਂ ਪਹਿਲਾਂ ਚੀਨ ਦੇ ਹੈਨਾਨ ਟਾਪੂ 'ਤੇ ਯੁੱਧ ਅਭਿਆਸ ਕਰੇਗਾ ਹਾਲਾਂਕਿ ਬਾਅਦ ਵਿਚ ਲੀ ਨੇ ਆਪਣੇ ਲੇਖ ਦਾ ਇਹ ਕਹਿੰਦੇ ਹੋਏ ਖੰਡਨ 'ਤੇ ਕਹਿ ਦਿੱਤਾ ਕਿ ਉਹ ਕਿਓਦੋ ਨਿਊਜ਼ ਏਜੰਸੀ ਵਲੋਂ ਛਪੇ ਲੇਖ ਦਾ ਉਲੇਖ ਕਰ ਰਹੇ ਸਨ। 

ਮਈ ਵਿਚ ਇਸ ਤਰ੍ਹਾਂ ਦੀ ਰਿਪੋਰਟ ਸਾਹਮਣੇ ਆਉਣ ਦੇ ਬਾਅਦ ਅਲਰਟ 'ਤੇ ਚੱਲ ਰਹੇ ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹ ਨਾ ਸਿਰਫ ਪੀ. ਐੱਲ. ਏ. ਨਕਲੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਜਦਕਿ ਚੀਨ ਸਰਕਾਰ ਵਲੋਂ ਸਮਰਥਿਤ ਗਲੋਬਲ ਟਾਈਮਜ਼ ਨੇ ਇਸ ਦੇ ਅਸਲ ਹਮਲਾ ਹੋਣ ਦੀ ਗੱਲ ਆਖੀ ਹੈ।
 
30 ਜੁਲਾਈ ਨੂੰ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਦੇ ਵਿਧਾਇਕ ਵਾਂਗ ਟਿੰਗ-ਯਬ ਨੂੰ ਕਾਮਨਵੈਲਥ ਮੈਗਜ਼ੀਨ ਵਲੋਂ ਇਹ ਕਹਿੰਦੇ ਹੋਏ ਹਵਾਲਾ ਦਿੱਤਾ ਗਿਆ ਸੀ ਕਿ ਸਮੁੰਦਰੀ ਫੌਜ ਨੇ ਡੋਂਗਸ਼ਾ ਟਾਪੂਆਂ ਦੀ ਰੱਖਿਆ ਲਈ ਫੌਜ ਦੀਆਂ ਵਾਧੂ ਕੰਪਨੀਆਂ ਭੇਜੀਆਂ ਹਨ ਤੇ ਫੌਜ ਸਭ ਤੋਂ ਬੁਰੀ ਸਥਿਤੀ ਲਈ ਤਿਆਰ ਹੈ। ਚੀਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਵਾਂਗ ਨੇ ਕਿਹਾ ਕਿ ਜੇਕਰ ਦੁਸ਼ਮਣ ਫੌਜ ਨੇ ਡੋਂਗਸ਼ਾ ਟਾਪੂ 'ਤੇ ਕਬਜਾ ਕੀਤਾ ਤਾਂ ਫੌਜ ਇਕ ਬਾਰਡਰ ਪ੍ਰੋਟੈਕਸ਼ਨ ਬੈਟਲ ਪਲਾਨ ਲਈ ਤਿਆਰ ਹੈ, ਜਿਸ ਵਿਚ ਹਵਾਈ ਫੌਜ ਦੇ ਵਿਸ਼ੇਸ਼ ਆਪਰੇਸ਼ਨ ਬਲ, ਸਮੁੰਦਰੀ ਅਤੇ ਹਵਾਈ ਮਾਰਗ ਤੋਂ ਜਵਾਬੀ ਕਾਰਵਾਈ ਕਰਨ ਲਈ ਸਮੁੰਦਰੀ ਫੌਜ ਨਾਲ ਸਹਿਯੋਗ ਕਰਨਗੇ। 
 


author

Lalita Mam

Content Editor

Related News