ਤੇਜ਼ ਹਵਾਵਾਂ ਕਾਰਨ ਟੁੱਟਿਆ ਚੀਨ ਦਾ ਕੱਚ ਵਾਲਾ ਪੁਲ, 330 ਫੁੱਟ ਦੀ ਉਚਾਈ ’ਤੇ ਲਟਕਿਆ ਨੌਜਵਾਨ ਵਾਲ-ਵਾਲ ਬਚਿਆ

Tuesday, May 11, 2021 - 03:57 PM (IST)

ਹੂਨਾਨ: ਚੀਨ ਦੇ ਲੋਂਗਜਿੰਗ ਸ਼ਹਿਰ ਦੇ ਪਿਆਨ ਮਾਊਂਟੇਨ ’ਤੇ ਬਣਾਏ ਗਏ ਕੱਚ ਵਾਲੇ ਪੁਲ ’ਤੇ ਇਕ ਹਾਦਸਾ ਵਾਪਰਿਆ ਹੈ। ਇੱਥੇ ਤੇਜ਼ ਹਵਾਵਾਂ ਚੱਲਣ ਕਾਰਨ ਪੁਲ ਵਿਚ ਕਈ ਜਗ੍ਹਾ ਤੋਂ ਕੱਚ ਟੁੱਟ ਗਿਆ, ਜਿਸ ਵਿਚ ਇਕ ਨੌਜਵਾਨ ਉਥੇ ਫਸ ਗਿਆ। ਇਸ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੇ ਬਾਅਦ ਹੀ ਚੀਨ ਦੇ ਇਸ ਕੱਚ ਵਾਲੇ ਪੁਲ ਦੀ ਮਜ਼ਬੂਤੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ : ਹੁਣ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ, ਅਮਰੀਕਾ 'ਚ ਇਸ ਟੀਕੇ ਨੂੰ ਮਿਲੀ ਮਨਜ਼ੂਰੀ

ਸਾਹਮਣੇ ਆਈਆਂ ਤਸਵੀਰਾਂ ਵਿਚ ਇਕ ਨੌਜਵਾਨ ਦੇ ਇਸ ਪੁਲ ’ਤੇ 330 ਫੁੱਟ ਦੀ ਉਚਾਈ ’ਤੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਹ ਹਾਦਸਾ ਬੀਤੇ ਸ਼ੁੱਕਰਵਾਰ ਨੂੰ ਵਾਪਰਿਆ ਸੀ, ਜਦੋਂ ਪੁਲ ’ਤੇ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਸ ਦੌਰਾਨ ਇਹ ਕੱਚ ਦਾ ਪੁਲ ਟੁੱਟ ਗਿਆ। ਪੁਲ ’ਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖ ਰਹੇ ਇਸ ਨੌਜਵਾਨ ਦੀ ਤਸਵੀਰ ਸਭ ਤੋਂ ਪਹਿਲਾਂ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ’ਤੇ ਸਾਂਝੀ ਕੀਤੀ ਗਈ ਸੀ। 

ਇਹ ਵੀ ਪੜ੍ਹੋ : ਸ਼ਰਮਨਾਕ: ਹਸਪਤਾਲ ’ਚ ਦਾਖ਼ਲ 75 ਸਾਲਾ ਬੀਬੀ ਨਾਲ ਜਬਰ ਜ਼ਿਨਾਹ, ਮੌਤ ਮਗਰੋਂ ਇੰਝ ਹੋਇਆ ਖ਼ੁਲਾਸਾ

ਮੀਡੀਆ ਰਿਪੋਰਟ ਮੁਤਾਬਕ ਫਾਇਰ ਫਾਈਟਰਜ਼, ਪੁਲਸ ਅਤੇ ਟੂਰਿਜ਼ਮ ਵਰਕਰਸ ਦੀ ਮਦਦ ਨਾਲ ਨੌਜਵਾਨ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਰਿਹਾ। ਨੌਜਵਾਨ ਨੂੰ ਪੁਲ ਤੋਂ ਹੇਠਾਂ ਉਤਾਰਨ ਮਗਰੋਂ ਨਜ਼ਦੀਕੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਸ ਦੀ ਕਾਊਂਸÇਲੰਗ ਕੀਤੀ ਗਈ।

ਇਹ ਵੀ ਪੜ੍ਹੋ : ਭਾਰਤ ਦੀ ਕੋਰੋਨਾ ਖ਼ਿਲਾਫ਼ ਜੰਗ ’ਚ ਸਾਥ ਦੇਣ ਲਈ ਅੱਗੇ ਆਇਆ ਟਵਿਟਰ, ਕਰੋੜਾਂ ਡਾਲਰ ਦੀ ਕੀਤੀ ਮਦਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News