ਟਾਇਲਟ ਤੋਂ ਵੀ ਫੈਲ ਰਿਹਾ ਕੋਰੋਨਾ, ਚੀਨ ਨੇ ਪਲੇਨ ਦੇ ਕਰੂ ਮੈਂਬਰਸ ਨੂੰ ਡਾਈਪਰ ਪਾਉਣ ਲਈ ਕਿਹਾ

Saturday, Dec 12, 2020 - 02:18 AM (IST)

ਬੀਜਿੰਗ-ਕੋਰੋਨਾ ਇਨਫੈਕਸ਼ਨ ਫੈਲਣ ਦੇ ਸਾਧਨਾਂ ਨੂੰ ਲੈ ਕੇ ਅਜੇ ਵੀ ਵਿਗਿਆਨੀਆਂ 'ਚ ਮਤਭੇਦ ਹਨ। ਹਾਲਾਂਕਿ ਚੀਨ ਨੇ ਹੁਣ ਕੋਰੋਨਾ ਦੇ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਏਅਰਲਾਇੰਸ ਦੇ ਮੁਲਾਜ਼ਮਾਂ ਨੂੰ ਖਾਸ ਕਰ ਕੇ ਕਰੂ ਮੈਂਬਰਸ ਲਈ ਨਵੀਆਂ ਗਾਈਡਲਾਇੰਸ ਜਾਰੀ ਕੀਤੀਆਂ ਹਨ। ਇਨ੍ਹਾਂ ਨਵੀਆਂ ਗਾਈਡਲਾਇੰਗ 'ਚ ਏਅਰਹੋਸਟੈੱਸ ਅਤੇ ਹੋਰ ਕਰੂ ਮੈਂਬਰਸ ਨੂੰ ਫਲਾਈਟ ਦੇ ਦੌਰਾਨ ਟਾਇਲਟ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਚੀਨ ਦੇ ਸਿਵਲ ਏਵੀਏਸ਼ਨ ਰੈਗੂਲੇਟਰ ਨੇ ਇਸ ਦੇ ਬਦਲੇ ਉਨ੍ਹਾਂ ਨੂੰ ਡਿਸਪੋਜ਼ੇਬਲ ਡਾਇਪਰ ਇਸਤੇਮਾਲ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ -ਕੋਰੋਨਾ ਕਾਰਣ ਜਰਮਨੀ ਦੇ ਕਈ ਸੂਬਿਆਂ 'ਚ ਲਾਇਆ ਗਿਆ ਲਾਕਡਾਊਨ, 10 ਜਨਵਰੀ ਤੱਕ ਸਕੂਲ ਬੰਦ

CGTN ਦੀ ਇਕ ਰਿਪੋਰਟ ਮੁਤਾਬਕ ਚੀਨ ਦੀ ਇਸ ਨਵੀਂ ਗਾਈਡਲਾਇੰਨ ਤੋਂ ਬਾਅਦ ਚਰਚਾ ਹੈ ਕਿ ਟਾਇਲਟ ਰਾਹੀਂ ਵੀ ਕੋਰੋਨਾ ਫੈਲਣ ਦੇ ਸਬੂਤ ਮਿਲੇ ਹਨ। ਇਹ ਪੂਰੀ ਗਾਈਡਲਾਇੰਨ 38 ਪੇਜ਼ਾਂ ਦੀ ਹੈ। ਇਹ ਖਾਸ ਤੌਰ 'ਤੇ ਉਨ੍ਹਾਂ ਥਾਵਾਂ ਤੱਕ ਜਾਣ ਵਾਲੇ ਕੈਬਿਨ ਕਰੂ ਮੈਂਬਰ ਲਈ ਹੈ ਜਿਥੇ ਹਰ 10 ਲੱਖ ਲੋਕਾਂ 'ਤੇ 500 ਤੋਂ ਜ਼ਿਆਦਾ ਇਨਫੈਕਟਿਡ ਮਿਲ ਰਹੇ ਹਨ। ਡਾਈਪਰ ਨੂੰ ਪਰਸਨਲ ਪ੍ਰੋਟੈਕਟੀਵ ਇਕਵਿਪਮੈਂਟ ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। ਸਿਰਫ ਕੈਬਿਨ ਕਰੂ ਨੂੰ ਡਾਈਪਰ ਪਾਉਣ ਲਈ ਕਿਹਾ ਗਿਆ ਹੈ। ਪਲੇਨ ਦੇ ਸਾਰੇ ਕਰੂ ਮੈਂਬਰ ਨੂੰ ਮਾਸਕ, ਡਬਲ ਲੇਅਰ ਵਾਲੀ ਡਿਸਪੋਜ਼ੇਬਲ ਮੈਡੀਕਲ ਰਬਰ ਗਵਲਸ, ਚਸ਼ਮੇ, ਡਿਸਪੋਜ਼ੇਬਲ ਕੈਪ, ਡਿਸਪੋਜ਼ੇਬਲ ਕੱਪੜੇ ਅਤੇ ਸ਼ੂ ਕਵਰ ਪਾਉਣ ਦੀ ਸਲਾਹ ਦਿੱਤੀ ਗਈ ਹੈ।


ਇਹ ਵੀ ਪੜ੍ਹੋ -ਦੱਖਣੀ ਰੂਸ 'ਚ ਆਤਮਘਾਤੀ ਹਮਲੇ 'ਚ 6 ਅਧਿਕਾਰੀ ਜ਼ਖਮੀ

ਕੈਬਿਨ ਏਰੀਆ ਤੋਂ ਫੈਲ ਰਿਹਾ ਇਨਫੈਕਸ਼ਨ!
ਗਾਇਡਲਾਇੰਸ ਮੁਤਾਬਕ ਪਲੇਨ ਦੇ ਕੈਬਿਨ ਏਰੀਆ ਤੋਂ ਇਨਫੈਕਸ਼ਨ ਫੈਲਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਨੂੰ ਧਿਆਨ 'ਚ ਰੱਖ ਕੇ ਹੁਣ ਚੀਨ ਨੇ ਪਲੇਨ ਰਾਹੀਂ ਸਫਰ ਨੂੰ ਸੁਰੱਖਿਅਤ ਬਣਾਉਣ ਲਈ ਕਈ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਕਾਕਪਿਟ 'ਚ ਬੈਠੇ ਲੋਕ ਇਨਫੈਕਟਿਡ ਨਾ ਹੋ ਸਕਣ। ਕੈਬਿਨ ਏਰੀਆ ਨੂੰ ਬਫਰ ਜ਼ੋਨ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਨੂੰ ਸਾਫ ਸੁਥਰਾ ਰੱਖਣ ਅਤੇ ਪਰਦੇ ਲਗਾ ਕੇ ਇਸ ਨੂੰ ਕੁਆਰੰਟਾਈਨ ਏਰੀਆ 'ਚ ਬਦਲਣ ਲਈ ਕਿਹਾ ਗਿਆ ਹੈ। ਅਜਿਹਾ ਕਰਨ ਨਾਲ ਪਲੇਨ 'ਚ ਸਵਾਰ ਦੂਜੇ ਯਾਤਰੀਆਂ ਤੋਂ ਇਨਫੈਕਸ਼ਨ ਕੈਬਿਨ ਕਰੂ ਮੈਂਬਰਸ ਤੱਕ ਪਹੁੰਚਣ ਤੋਂ ਰੋਕਣ ਲਈ ਕੀਤਾ ਜਾਵੇਗਾ। ਪਲੇਨ ਦੀਆਂ ਆਖਿਰੀ ਤਿੰਨ ਸੀਟਾਂ ਨੂੰ ਵੀ ਪਰਦੇ ਲਗਾ ਕੇ ਵੱਖ ਕੀਤਾ ਜਾਵੇਗਾ। ਇਸ ਨੂੰ ਵੀ ਐਮਰਜੈਂਸੀ ਕੁਆਰੰਟਾਈਨ ਏਰੀਆ 'ਚ ਬਦਲਿਆ ਜਾਵੇਗਾ।

ਇਹ ਵੀ ਪੜ੍ਹੋ -2020 ਦੇ ਅੰਤ ਤੱਕ ਕੈਨੇਡਾ ਦੇ ਸਕਦੈ ਮਾਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 


Karan Kumar

Content Editor

Related News