ਆਪਣੀ ਹੀ ਕੋਰੋਨਾ ਵੈਕਸੀਨ ਨੂੰ ਅਸੁਰੱਖਿਅਤ ਦੱਸਣ ਵਾਲਾ ਚੀਨੀ ਐਕਸਪਰਟ ਬਿਆਨ ਤੋਂ ਮੁਕਰਿਆ

Wednesday, Jan 20, 2021 - 12:29 AM (IST)

ਆਪਣੀ ਹੀ ਕੋਰੋਨਾ ਵੈਕਸੀਨ ਨੂੰ ਅਸੁਰੱਖਿਅਤ ਦੱਸਣ ਵਾਲਾ ਚੀਨੀ ਐਕਸਪਰਟ ਬਿਆਨ ਤੋਂ ਮੁਕਰਿਆ

ਬੀਜਿੰਗ-ਚੀਨ ਦੀ ਸਰਕਾਰੀ ਕੰਪਨੀ ’ਚ ਬਣੀ ਸਾਇਨੋਫਾਰਮ ਵੈਕਸੀਨ ਨੂੰ ਸਭ ਤੋਂ ਅਸਰੁੱਖਿਅਤ ਦੱਸਣ ਵਾਲੇ ਵੈਕਸੀਨ ਐਕਸਪਰਟ ਚੀਨ ਸਰਕਾਰ ਦੇ ਦਬਾਅ ਤੋਂ ਬਾਅਦ ਆਪਣੇ ਆਪਣੇ ਬਿਆਨ ਤੋਂ ਬਦਲ ਗਏ ਹਨ। ਚੀਨ ਦੀ ਸਰਕਾਰੀ ਵੈਕਸੀਨ ਦੇ 73 ਸਾਈਡ ਇਫੈਕਟਸ ਹੋਣ ਦੀ ਜਾਣਕਾਰੀ ਦੇਣ ਵਾਲੇ ਇਹ ਐਕਸਪਰਟ ਹੁਣ ਆਪਣੇ ਬਿਆਨ ਤੋਂ ਮੁਕਰ ਗਏ ਹਨ।

ਇਹ ਵੀ ਪੜ੍ਹੋ -ਬ੍ਰਿਟਿਸ਼ ਕੰਪਨੀ ਨੇ ਪਾਕਿ ਨੇਤਾਵਾਂ ’ਤੇ ਲਾਇਆ ਮਨੀ ਲਾਂਡਰਿੰਗ ਦਾ ਦੋਸ਼, ਐਕਸ਼ਨ ’ਚ ਇਮਰਾਨ ਸਰਕਾਰ

ਚੀਨ ਦੇ ਇਕ ਵੈਕਸੀਨ ਐਕਸਪਰਟ ਡਾਕਟਰ ਤਾਓ ਨੇ ਚੀਨ ਦੇ ਸਾਇਨੋਫਾਰਮ ਵੈਕਸੀਨ ਨੂੰ ਦੁਨੀਆ ਦੀ ਸਭ ਤੋਂ ਅਸੁਰੱਖਿਅਤ ਵੈਕਸੀਨ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਪੋਸਟ ਰਾਹੀਂ ਦੱਸਿਆ ਕਿ ਇਸ ਕਾਰਣ 73 ਸਾਈਡ ਇਫੈਕਟ ਹੋਣ ਦਾ ਖਤਰਾ ਹੈ। ਡਾ. ਤਾਓ ਆਪਣੀ ਗੱਲ ਤੋਂ ਪਲਟ ਗਏ ਅਤੇ ਟੀਕੇ ਦੀ ਆਲੋਚਨਾ ਕਰਨ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਵਿਦੇਸ਼ ਮੀਡੀਆ ’ਤੇ ਸ਼ਬਦਾਂ ਨੂੰ ਘੁੰਮਾ ਫਿਰਾ ਕੇ ਦੱਸਣ ਦਾ ਦੋਸ਼ ਲਾਇਆ।

ਇਹ ਵੀ ਪੜ੍ਹੋ -ਟਰੰਪ ਨੇ ਯੂਰਪ ਤੇ ਬ੍ਰਾਜ਼ੀਲ 'ਤੇ ਲੱਗੀ ਯਾਤਰਾ ਪਾਬੰਦੀ ਹਟਾਈ, ਬਾਈਡੇਨ ਨੇ ਕਿਹਾ-ਜਾਰੀ ਰਹੇਗੀ

ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਇਸ ਪੋਸਟ ਦੇ ਸਕਰੀਨਸ਼ਾਟ ਲੈ ਲਏ ਗਏ ਸਨ। ਪੋਸਟ ’ਚ ਲਿਖਿਆ ਗਿਆ ਸੀ ਕਿ ਸਾਇਨੋਫਾਰਮ ਕੰਪਨੀ ਦੇ 2 ਟੀਕਿਆਂ ਦਾ ਜਿੰਨਾ ਸਾਈਡ ਇਫੈਕਟ ਹਨ ਉਨ੍ਹਾਂ ਦੁਨੀਆ ਦੀ ਕਿਸੇ ਵੀ ਵੈਕਸੀਨ ਦਾ ਨਹੀਂ ਹੈ। ਪੋਸਟ ਮੁਤਾਬਕ ਚੀਨੀ ਵੈਕਸੀਨ ਲੈਣ ਤੋਂ ਬਾਅਦ ਸਿਰਦਰਦ, ਹਾਈ ਬਲੱਡ ਪ੍ਰੈਸ਼ਰ, ਅੱਖਾਂ ਦੀ ਰੋਸ਼ਨੀ ਘੱਟ ਹੋਣਾ ਅਤੇ ਸਵਾਦ ’ਚ ਸਮੱਸਿਆ ਪੈਦਾ ਅਤੇ ਸਰੀਰ ’ਚ ਦਰਦ ਹੋਣ ਵਰਗੇ ਲੱਛਣ ਪਾਏ ਗਏ ਹਨ। ਸ਼ੰਘਾਈ ਦੇ ਇਸ ਡਾਕਟਰ ਦਾ ਪੋਸਟ ਉੱਥੇ ਦੀ ਸੋਸ਼ਲ ਮੀਡੀਆ ’ਤੇ ਆਉਂਦੇ ਹੀ ਇਸ ਵੈਕਸੀਨ ਵਿਰੁੱਧ ਖਤਰੇ ਦੀ ਘੰਟੀ ਵੱਜ ਗਈ। ਪਰ ਜਲਦ ਹੀ ਡਾਕਟਰ ਤਾਓ ਨੇ ਆਪਣੇ ਦਾਅਵਿਆਂ ਨੂੰ ਵਾਪਸ ਲੈ ਲਿਆ।

ਇਹ ਵੀ ਪੜ੍ਹੋ -ਪਾਕਿ ’ਚ ਮੰਦਰ ਨੂੰ ਨੁਕਸਾਨ ਪਹੁੰਚਾਉਣ ਕਾਰਣ ਵਧਾਈ ਗਈ ਸੁਰੱਖਿਆ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News