ਬੀਜਿੰਗ ’ਚ ਗਾਂਧੀ ਜਯੰਤੀ ਮੌਕੇ ਚੀਨੀ ਕਲਾਕਾਰਾਂ ਤੇ ਸਕੂਲੀ ਬੱਚਿਆਂ ਨੇ ਦਿੱਤੀ ਪੇਸ਼ਕਾਰੀ

Thursday, Oct 03, 2024 - 02:48 PM (IST)

ਬੀਜਿੰਗ ’ਚ ਗਾਂਧੀ ਜਯੰਤੀ ਮੌਕੇ ਚੀਨੀ ਕਲਾਕਾਰਾਂ ਤੇ ਸਕੂਲੀ ਬੱਚਿਆਂ ਨੇ ਦਿੱਤੀ ਪੇਸ਼ਕਾਰੀ

ਬੀਜਿੰਗ (ਭਾਸ਼ਾ)- ਚੀਨ ਦੇ ਵਿਸ਼ਾਲ ਚਾਓਯਾਂਗ ਪਾਰਕ ’ਚ ਬੁੱਧਵਾਰ ਨੂੰ ਗਾਂਧੀ ਜਯੰਤੀ ਮਨਾਈ ਗਈ, ਜਿਸ ਵਿਚ ਸਥਾਨਕ ਸਕੂਲੀ ਬੱਚਿਆਂ ਨੇ ਮੈਂਡਰਿਨ ਭਾਸ਼ਾ ’ਚ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਅਤੇ ਬੀਜਿੰਗ ਦੇ ਕਲਾਕਾਰਾਂ ਨੇ ਉਨ੍ਹਾਂ ਦੇ ਪਸੰਦੀਦਾ ਭਜਨ ’ਤੇ ਓਡੀਸੀ ਡਾਂਸ ਪੇਸ਼ ਕੀਤਾ। ਇਸ ਪਾਰਕ ਵਿਚ 2005 ’ਚ ਮਸ਼ਹੂਰ ਚੀਨੀ ਮੂਰਤੀਕਾਰ ਪ੍ਰੋ. ਯੂਆਨ ਸ਼ਿਕੁਨ ਵੱਲੋਂ ਬਣਾਇਆ ਮਹਾਤਮਾ ਗਾਂਧੀ ਦਾ ਬੁੱਤ ਲਗਾਇਆ ਗਿਆ ਸੀ। ਇਸ ਤੋਂ ਬਾਅਦ ਬੀਜਿੰਗ ਦੇ ਮਸ਼ਹੂਰ ਓਡੀਸੀ ਡਾਂਸਰ ਝਾਂਗ ਜਿੰਗੂਈ ਅਤੇ ਉਨ੍ਹਾਂ ਦੇ ਸਮੂਹ ਵੱਲੋਂ ‘ਵੈਸ਼ਨਵ ਜਨ ਤੋ’ ’ਤੇ ਇਕ ਓਡੀਸੀ ਡਾਂਸ ਦੀ ਪੇਸ਼ਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ

ਭਾਰਤੀ ਭਾਈਚਾਰੇ ਨੇ ਨਾਟਕ ‘ਅਹਿੰਸਾ : ਗਾਂਧੀ ਮਾਰਗ’ ਦਾ ਮੰਚਨ ਕੀਤਾ, ਜਿਸਦਾ ਨਿਰਦੇਸ਼ਨ ਅਤੇ ਲੇਖਨ ਕ੍ਰਮਵਾਰ ਕੇਤਕੀ ਠਾਕਰ ਅਤੇ ਆਯੂਸ਼ੀ ਸੁਗੰਧੀ ਨੇ ਕੀਤਾ। ਰਾਜਦੂਤ ਪ੍ਰਦੀਪ ਕੁਮਾਰ ਰਾਵਤ ਦੀ ਅਗਵਾਈ ’ਚ ਭਾਰਤੀ ਡਿਪਲੋਮੈਟਾਂ ਤੋਂ ਇਲਾਵਾ ਮਾਲਦੀਵ ’ਚ ਚੀਨ ਦੇ ਰਾਜਦੂਤ ਡਾ. ਫਜ਼ੀਲ ਨਜੀਬ, ਬੀਜਿੰਗ ਸਥਿਤ ਭਾਰਤੀ ਪ੍ਰਵਾਸੀ ਅਤੇ ਮਹਾਤਮਾ ਗਾਂਧੀ ਦੇ ਸਥਾਨਕ ਪ੍ਰਸ਼ੰਸਕਾਂ ਨੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਆਪਣੇ ਭਾਸ਼ਣ ’ਚ ਰਾਵਤ ਨੇ ਮਹਾਤਮਾ ਗਾਂਧੀ ਦਾ ਬੁੱਤ ਬਣਾਉਣ ਲਈ ਪ੍ਰੋਫੈਸਰ ਯੂਆਨ ਸ਼ਿਕੁਨ ਦੀ ਤਾਰੀਫ਼ ਕੀਤੀ।

ਇਹ ਵੀ ਪੜ੍ਹੋ: ਤੇਜ਼ ਹਵਾਵਾਂ ਨਾਲ ਤਾਈਵਾਨ ਦੇ ਤੱਟ 'ਤੇ ਪਹੁੰਚਿਆ ਤੂਫਾਨ 'ਕਰੈਥਨ', 2 ਲੋਕਾਂ ਦੀ ਮੌਤ

ਇਹ ਚਾਓਯਾਂਗ ਪਾਰਕ ’ਚ ਵਿਸ਼ਵ ਦੇ ਮਹਾਨ ਨੇਤਾਵਾਂ ਦੇ ਸਨਮਾਨ ’ਚ ਬਣਾਇਆ ਗਿਆ ਪਹਿਲਾ ਬੁੱਤ ਹੈ। ਉਨ੍ਹਾਂ ਨੇ ਇਹ ਵੀ ਯਾਦ ਕੀਤਾ ਕਿ ਪ੍ਰੋਫੈਸਰ ਯੁਆਨ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਪ੍ਰੇਰਿਤ ਸਨ। ਚੀਨ ਦੀ ਰਾਜਧਾਨੀ ’ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਸਥਾਪਨਾ ਦਾ ਆਪਣਾ ਰਾਜਨੀਤਕ ਮਹੱਤਵ ਹੈ, ਕਿਉਂਕਿ ਗਾਂਧੀ ਅਤੇ ਪੀਪਲਜ਼ ਰੀਪਬਲਿਕ ਆਫ਼ ਚਾਈਨਾ (ਪੀ.ਆਰ.ਸੀ.) ਦੇ ਸੰਸਥਾਪਕ ਮਾਓਤਸੇ ਤੁੰਗ ਨੇ ਵਿਰੋਧੀ ਵਿਚਾਰਧਾਰਾਵਾਂ ਨਾਲ ਆਪੋ-ਆਪਣੇ ਰਾਸ਼ਟਰੀ ਮੁਕਤੀ ਅੰਦੋਲਨਾਂ ਦੀ ਅਗਵਾਈ ਕੀਤੀ ਸੀ।

ਇਹ ਵੀ ਪੜ੍ਹੋ: ਅਮਰੀਕਾ ਦੇ ਸਿਆਟਲ ਸੈਂਟਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News