ਚੀਨ ਦੀ ਕਸਟਮ ਪੁਲਸ ਨੇ 4,592 ਟਨ ਭੋਜਨ ਪਦਾਰਥ ਕੀਤੇ ਜ਼ਬਤ

Friday, May 08, 2020 - 03:48 PM (IST)

ਚੀਨ ਦੀ ਕਸਟਮ ਪੁਲਸ ਨੇ 4,592 ਟਨ ਭੋਜਨ ਪਦਾਰਥ ਕੀਤੇ ਜ਼ਬਤ

ਬੀਜਿੰਗ- ਕਸਟਮ ਪੁਲਸ ਨੇ ਚੀਨ ਦੇ ਦੱਖਣੀ ਸੂਬੇ ਗੁਆਂਗਡੋਂਗ ਵਿਚ 4,592 ਟਨ ਤਾਜ਼ਾ ਭੋਜਨ ਪਦਾਰਥ ਜ਼ਬਤ ਕੀਤਾ ਹੈ। ਕਸਟਮ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਵੀਰਵਾਰ ਤੇ ਸ਼ੁੱਕਰਵਾਰ ਸਵੇਰੇ ਗੁਆਂਗਡੋਂਗ ਤੇ ਗੁਆਂਗਕਸੀ ਵਿਚ ਇਕ ਖੇਤਰੀ ਟਰੇਨ ਵਿਚ ਛਾਪਾ ਮਾਰਿਆ। ਇਸ ਕਾਰਵਾਈ ਵਿਚ 450 ਪੁਲਸ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਅਧਿਕਾਰੀਆਂ ਨੇ ਕਈ ਟਨ ਭੋਜਨ ਪਦਾਰਥ ਦੇ ਨਾਲ 36 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ। ਜ਼ਬਤ ਕੀਤੇ ਗਏ ਭੋਜਨ ਪਦਾਰਥ ਦੀ ਕੀਮਤ 100 ਮਿਲੀਅਨ ਯੂਆਨ ਯਾਨੀ 1.41 ਕਰੋੜ ਡਾਲਰ ਹੈ। ਜ਼ਬਤ ਕੀਤੇ ਭੋਜਨ ਪਦਾਰਥ ਵਿਚ ਬੀਫ, ਚਿਕਨ ਫੀਟ ਤੇ ਪੋਕਰ ਟ੍ਰਾਈਪ ਸ਼ਾਮਲ ਹਨ। 


author

Baljit Singh

Content Editor

Related News