ਚੀਨੀ ਕੰਪਨੀ ਨੂੰ ਇਨਸਾਨਾਂ ''ਤੇ ਕੀਤੇ ਕੋਰੋਨਾ ਵੈਕਸੀਨ ਟ੍ਰਾਇਲ ''ਚ ਮਿਲੇ ਸਕਰਾਤਮਕ ਨਤੀਜੇ

Sunday, Jun 28, 2020 - 04:38 PM (IST)

ਬੀਜਿੰਗ (ਬਿਊਰੋ): ਚਾਈਨਾ ਨੈਸ਼ਨਲ ਬਾਇਓਟੇਕ ਗਰੁੱਪ (CNBG) ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੀ ਰੋਕਥਾਮ ਦੇ ਲਈ ਬਣਾਏ ਜਾ ਰਹੇ ਟੀਕੇ ਦੇ ਇਨਸਾਨੀ 'ਤੇ ਚੱਲ ਰਹੇ ਪਰੀਖਣਾਂ ਵਿਚ ਸਕਰਾਤਮਕ ਨਤੀਜੇ ਦੇਖਣ ਨੂੰ ਮਿਲੇ ਹਨ। ਇਸ ਨਾਲ ਆਸ ਜਾਗੀ ਹੈ ਕਿ ਇਹ ਸੁਰੱਖਿਅਤ ਅਤੇ ਪ੍ਰਭਾਵੀ ਹੋ ਸਕਦਾ ਹੈ।ਟੀਕੇ ਦੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਵਿਚ ਵੀ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ। 

ਸੀ.ਐੱਨ.ਬੀ.ਜੀ. ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀ ਚੈਟ 'ਤੇ ਹੋਰ ਜ਼ਿਆਦਾ ਜਾਣਕਾਰੀ ਨਾ ਦਿੰਦੇ ਹੋਏ ਦੱਸਿਆ ਕਿ ਬੀਜਿੰਗ ਸਥਿਤ ਇਕਾਈ ਵਿਚ ਕੀਤੇ ਗਏ ਪ੍ਰਯੋਗ ਵਿਚ 1120 ਲੋਕਾਂ ਨੂੰ ਸ਼ਾਮਲ ਕੀਤਾ ਗਿਆ।ਜਿਸ ਵਿਚ ਸ਼ੁਰੂਆਤੀ ਦੋ ਪੜਾਆਂ ਵਿਚ ਕਾਫੀ ਚੰਗੇ ਨਤੀਜੇ ਦੇਖਣ ਨੂੰ ਮਿਲੇ। ਚੀਨੀ ਕੰਪਨੀਆਂ ਅਤੇ ਸ਼ੋਧ ਕਰਤਾਵਾਂ ਨੂੰ ਘਰ ਅਤੇ ਵਿਦੇਸ਼ ਵਿਚ ਇਨਸਾਨਾਂ 'ਤੇ 8 ਟੀਕਿਆਂ ਦਾ ਪਰੀਖਣ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਜਿਸ ਨਾਲ ਚੀਨ ਦੁਨੀਆ ਭਰ ਵਿਚ ਲੱਗਭਗ 500,000 ਲੋਕਾਂ ਦੀ ਜਾਨ ਲੈਣ ਵਾਲੇ ਵਾਇਰਸ ਵਿਰੁੱਧ ਇਕ ਟੀਕਾ ਵਿਕਸਿਤ ਕਰਨ ਦੀ ਦੌੜ ਵਿਚ ਇਕ ਪ੍ਰਮੁੱਖ ਫਰੰਟ-ਦੌੜਾਕ ਬਣ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾ ਪੀੜਤਾਂ ਦੀ ਗਿਣਤੀ 200,000 ਦੇ ਪਾਰ

ਸੂਬੇ ਦੀ ਮਲਕੀਅਤ ਵਾਲੇ ਚਾਈਨਾ ਨੈਸ਼ਨਲ ਫਾਰਮਾਸੂਟੀਕਲ ਗਰੁੱਪ (Sinopharm) ਨਾਲ ਸਬੰਧਤ ਸੀ.ਐੱਨ.ਬੀ.ਜੀ. ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਿਹਾ ਕਿ ਉਸ ਦੀ ਵੁਹਾਨ ਸਥਿਤ ਇਕਾਈ ਵੱਲੋ ਬਣੇ ਇਕ ਹੋਰ ਟੀਕੇ ਨੇ ਵੀ ਸ਼ੁਰੂਆਤੀ ਨਤੀਜਿਆਂ ਦੇ ਆਧਾਰ 'ਤੇ ਕਲੀਨਿਕਲ ਟ੍ਰਾਇਲ ਭਾਗੀਦਾਰਾਂ ਵਿਚ ਸੁਰੱਖਿਅਤ ਰੂਪ ਨਾਲ ਉੱਚ ਪੱਧਰ ਦੇ ਐਂਟੀਬੌਡੀ ਨੂੰ ਟ੍ਰਿਗਰ ਕੀਤਾ। ਇਕ ਟੀਕੇ ਨੇ ਮਨੁੱਖੀ ਪਰੀਖਣ ਦੇ ਤੀਜੇ ਪੜਾਅ ਵਿਚ ਆਪਣਾ ਪ੍ਰਭਾਵ ਸਾਬਤ ਕਰਨਾ ਹੈ ਅਤੇ ਵਿਕਰੀ ਦੀ ਇਜਾਜ਼ਤ ਦੇ ਲਈ ਹਜ਼ਾਰਾਂ ਲੋਕਾਂ 'ਤੇ ਸਫਲ ਪਰੀਖਣ ਕਰਨਾ ਹੋਵੇਗਾ। ਸੀ.ਐੱਨ.ਬੀ.ਜੀ. ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਆਪਣੇ ਕੋਰੋਨਾਵਾਇਰਸ ਟੀਕੇ ਦੇ ਵੱਡੇ ਪੱਧਰ 'ਤੇ ਕਲੀਨਿਕਲ ਟ੍ਰਾਇਲ ਦੇ ਲਈ ਤੀਜੇ ਪੜਾਅ ਦੀ ਇਜਾਜ਼ਤ ਮਿਲ ਗਈ ਹੈ।


Vandana

Content Editor

Related News