ਕੈਨੇਡਾ ''ਚ ਕੋਰੋਨਾ ਕਾਰਨ ਚੀਨੀ ਲੋਕਾਂ ਨਾਲ ਹੋ ਰਿਹੈ ਵਿਤਕਰਾ

02/09/2021 5:41:48 PM

ਟੋਰਾਂਟੋ- ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਪਰੇਸ਼ਾਨ ਕਰ ਦਿੱਤਾ ਹੈ। ਵੱਡੀ ਗਿਣਤੀ ਵਿਚ ਲੋਕ ਜ਼ਿੰਦਗੀ ਗੁਆ ਚੁੱਕੇ ਹਨ ਤੇ ਕਈ ਲੋਕ ਅਜੇ ਵੀ ਕੋਰੋਨਾ ਨਾਲ ਜੂਝ ਰਹੇ ਹਨ। ਚੀਨ ਤੋਂ ਫੈਲੇ ਕੋਰੋਨਾ ਕਾਰਨ ਚੀਨੀ ਲੋਕਾਂ ਨਾਲ ਕਿਤੇ ਨਾ ਕਿਤੇ ਵਿਤਕਰਾ ਵੀ ਹੋ ਰਿਹਾ ਹੈ ਤੇ ਲੋਕਾਂ ਵਿਚ ਡਰ ਵੀ ਹੈ ਕਿ ਕਿਤੇ ਉਹ ਮੁੜ ਉਨ੍ਹਾਂ ਕਾਰਨ ਬੀਮਾਰ ਨਾ ਪੈ ਜਾਣ। ਕੈਨੇਡਾ ਵਿਚ ਚੀਨੀ-ਕੈਨੇਡੀਅਨ ਲੋਕਾਂ ਨਾਲ ਵਿਤਕਰਾ ਹੋ ਰਿਹਾ ਹੈ। ਚੀਨੀ ਕੈਨੇਡੀਅਨ ਰਾਸ਼ਟਰੀ ਕੌਂਸਲ ਫ਼ਾਰ ਸੋਸ਼ਲ ਜਸਟਿਸ ਦੇ ਮੁਖੀ ਨੇ ਦੱਸਿਆ ਕਿ ਚੀਨੀ ਭਾਈਚਾਰੇ ਨਾਲ ਬੁਰਾ ਵਤੀਰਾ ਕੀਤਾ ਜਾ ਰਿਹਾ ਹੈ।

ਵੈਨਕੁਵਰ ਪੁਲਸ ਨੇ ਕਿਹਾ ਕਿ 2020 ਵਿਚ ਐਂਟੀ-ਏਸ਼ੀਅਨ ਨਫ਼ਰਤੀ ਅਪਰਾਧ ਵਧਿਆ ਹੈ। ਵਪਾਰੀਆਂ ਤੇ ਸੀਨੀਅਰ ਅਧਿਕਾਰੀਆਂ ਉੱਤੇ ਹਮਲੇ ਵਧੇ ਹਨ। ਸਟੈਟਿਕਸ ਕੈਨੇਡਾ ਦੇ ਡਾਟਾ ਮੁਤਾਬਕ ਏਸ਼ੀਆਈ ਮੂਲ ਦੇ ਕੈਨੇਡੀਅਨਾਂ ਨਾਲ ਲੋਕਾਂ ਨੇ ਨਫ਼ਰਤੀ ਭਰੀਆਂ ਗੱਲਾਂ ਕੀਤੀ ਤੇ ਕਈਆਂ ਨੂੰ ਇਸ ਕਾਰਨ ਜਾਤੀਗਤ ਜਾਂ ਨਸਲੀ ਪਰੇਸ਼ਾਨੀ ਸਹਿਣ ਕਰਨੀ ਪਈ। 

ਬਹੁਤ ਸਾਰੇ ਰੈਸਟੋਰੈਂਟਾਂ ਅਤੇ ਵਪਾਰਕ ਅਦਾਰਿਆਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਕੋਰਨਾ ਕਾਲ ਦੌਰਾਨ ਤੇ ਇਸ ਤੋਂ ਪਹਿਲਾਂ ਵੀ ਨੌਕਰੀ ਤੋਂ ਹੱਥ ਧੋਣੇ ਪੈ ਗਏ। ਲੋਕਾਂ ਵਿਚ ਡਰ ਸੀ ਕਿ ਕੋਰੋਨਾ ਬਾਹਰਲੇ ਦੇਸ਼ਾਂ ਤੋਂ ਆਇਆ ਹੈ, ਇਸ ਲਈ ਉਹ ਵਿਦੇਸ਼ੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਲੱਗ ਗਏ। 
 


Lalita Mam

Content Editor

Related News