ਪੁਲਾੜ ਸਟੇਸ਼ਨ ’ਤੇ 6 ਮਹੀਨੇ ਬਿਤਾਉਣ ਬਾਅਦ ਧਰਤੀ ’ਤੇ ਪਰਤੇ 3 ਚੀਨੀ ਪੁਲਾੜ ਯਾਤਰੀ

Wednesday, Nov 01, 2023 - 11:40 AM (IST)

ਪੁਲਾੜ ਸਟੇਸ਼ਨ ’ਤੇ 6 ਮਹੀਨੇ ਬਿਤਾਉਣ ਬਾਅਦ ਧਰਤੀ ’ਤੇ ਪਰਤੇ 3 ਚੀਨੀ ਪੁਲਾੜ ਯਾਤਰੀ

ਤਾਈਪੇ  (ਬਿਊਰੋ) - ਚੀਨ ਦੇ 3 ਪੁਲਾੜ ਯਾਤਰੀ 6 ਮਹੀਨੇ ਆਪਣੇ ਦੇਸ਼ ਦੇ ਪੁਲਾੜ ਸਟੇਸ਼ਨ ’ਤੇ ਬਿਤਾਉਣ ਤੋਂ ਬਾਅਦ ਮੰਗਲਵਾਰ ਸਵੇਰੇ ਧਰਤੀ ’ਤੇ ਪਰਤ ਆਏ। ਸਰਕਾਰੀ ਨਿਊਜ਼ ਏਜੰਸੀ ‘ਸਿਨਹੂਆ’ ਨੇ ਕਿਹਾ ਕਿ ਜਿੰਗ ਹਾਈਪੇਂਗ, ਝੂ ਯਾਂਗਜ਼ੂ ਅਤੇ ਗੁਈ ਹਾਈਚਾਓ ਗੋਬੀ ਰੇਗਿਸਤਾਨ ਦੇ ਕਿਨਾਰੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਦੇ ਨੇੜੇ ‘ਰਿਟਰਨ ਕੈਪਸੂਲ’ ਚੋਂ ਬਾਹਰ ਆਏ। ਤਿੰਨਾਂ ਦੀ ਸਿਹਤ ਠੀਕ ਹੈ।

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਕੈਨੇਡਾ 'ਚ 6 ਭਾਰਤੀ ਔਰਤਾਂ ਨੂੰ ਮਿਲਿਆ Most Powerful Women ਦਾ ਸਨਮਾਨ

ਪੁਲਾੜ ਸਟੇਸ਼ਨ ਦੀ ਨਵੀਂ 3 ਮੈਂਬਰੀ ਚਾਲਕ ਟੀਮ ਪਿਛਲੇ ਹਫਤੇ ਤਿਆਂਗੋਂਗ ਸਟੇਸ਼ਨ ’ਤੇ ਪਹੁੰਚੀ ਸੀ। ਇਹ ਨਵੀਂ ਟੀਮ ਮੈਡੀਕਲ ਅਤੇ ਵਿਗਿਆਨਕ ਤਜ਼ਰਬੇ ਕਰਨ ਦੇ ਨਾਲ-ਨਾਲ ਉਪਕਰਨਾਂ ਦੀ ਸਾਂਭ-ਸੰਭਾਲ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

sunita

Content Editor

Related News