ਚੀਨੀ ਤੇ ਭਾਰਤੀ ਫੌਜੀਆਂ ਨੇ ਪੂਰਬੀ ਲੱਦਾਖ ''ਚ ਪਿੱਛੇ ਹਟਨਾ ਕੀਤਾ ਸ਼ੁਰੂ : ਚੀਨੀ ਰੱਖਿਆ ਮੰਤਰਾਲਾ
Wednesday, Feb 10, 2021 - 06:47 PM (IST)
ਬੀਜਿੰਗ-ਚੀਨ ਦੇ ਰੱਖਿਆ ਮੰਤਰਾਲਾ ਨੇ ਇਥੇ ਕਿਹਾ ਕਿ ਪੂਰਬੀ ਲੱਦਾਖ 'ਚ ਪੌਂਗੇਗ ਝੀਲ ਦੇ ਉੱਤਰੀ ਅਤੇ ਦੱਖਣੀ ਸਿਰੇ 'ਤੇ ਤਾਇਨਾਤ ਭਾਰਤ ਅਤੇ ਚੀਨ ਦੇ ਮੋਹਰੀ ਮੋਰਚਿਆਂ ਦੇ ਫੌਜੀਆਂ ਨੇ ਬੁੱਧਵਾਰ ਤੋਂ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਨਾ ਸ਼ੁਰੂ ਕਰ ਦਿੱਤਾ। ਭਾਰਤੀ ਪੱਖ ਵੱਲੋਂ ਇਸ ਦੇ ਬਾਰੇ 'ਚ ਕੋਈ ਟਿੱਪਣੀ ਨਹੀਂ ਆਈ ਹੈ।
ਇਹ ਵੀ ਪੜ੍ਹੋ -ਨਵਲਨੀ ਦੇ ਸਮਰਥਕ ਨਵੇਂ ਤਰੀਕੇ ਨਾਲ ਕਰਨਗੇ ਰੈਲੀ
ਚੀਨੀ ਰੱਖਿਆ ਮੰਤਰਾਲਾ ਦੇ ਬੁਲਾਰੇ ਕਰਨਲ ਵੁ ਕਿਆਨ ਨੇ ਕਿਹਾ ਕਿ ਪੂਰਬ ਲੱਦਾਖ 'ਚ ਪੌਂਗੇਗ ਝੀਲ ਦੇ ਉੱਤਰੀ ਅਤੇ ਦੱਖਣੀ ਪਾਸਿਆਂ 'ਤੇ ਤਾਇਨਾਤ ਭਾਰਤ ਅਤੇ ਚੀਨ ਦੇ ਮੋਹਰੀ ਮੋਰਚਿਆਂ ਦੇ ਫੌਜੀਆਂ ਨੇ ਬੁੱਧਵਾਰ ਤੋਂ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਸੰਬੰਧਿਤ ਖਬਰ ਚੀਨ ਦੇ ਆਧਿਕਾਰਿਤ ਮੀਡੀਆ ਨੇ ਸਾਂਝਾ ਕੀਤੀ ਹੈ।
ਇਹ ਵੀ ਪੜ੍ਹੋ -ਪਾਕਿ ਕਿਸਾਨ ਨੇਤਾ ਗ੍ਰਿਫਤਾਰ, PMLN ਪ੍ਰਧਾਨ ਬੋਲੇ-'ਇਮਰਾਨ ਤੇ ਮੋਦੀ ਕਿਸਾਨਾਂ ਦੇ ਦੁਸ਼ਮਣ'
ਕਿਆਨ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਭਾਰਤ ਅਤੇ ਚੀਨ ਦਰਮਿਆਨ ਕਮਾਂਡਰ ਪੱਧਰ ਦੀ 9ਵੇਂ ਦੌਰ ਦੀ ਗੱਲਬਾਤ 'ਚ ਬਣੀ ਸਹਿਮਤੀ ਦੇ ਅਨੁਰੂਪ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਦੇ ਮੋਹਰੀ ਮੋਰਚਿਆਂ ਦੀਆਂ ਇਕਾਈਆਂ ਨੇ ਅੱਜ 10 ਫਰਵਰੀ ਤੋਂ ਪੌਂਗੇਗ ਝੀਲ ਦੇ ਉੱਤਰੀ ਅਤੇ ਦੱਖਣੀ ਪਾਸਿਆਂ ਤੋਂ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਨਾ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਪੂਰਬੀ ਲੱਦਾਖ 'ਚ ਪਿਛਲੇ ਸਾਲ ਮਈ ਤੋਂ ਫੌਜੀ ਟਕਰਾਅ ਚੱਲ ਰਿਹਾ ਹੈ।
ਇਹ ਵੀ ਪੜ੍ਹੋ -ਮਿਆਂਮਾਰ 'ਚ ਫੌਜੀ ਸਰਕਾਰ ਨੇ ਲਾਇਆ ਕਰਫਿਊ, ਇਕੱਠੇ ਹੋਣ 'ਤੇ ਲਾਈ ਪਾਬੰਦੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।