ਸੋਨੇ ਦੀ ਸਮੱਗਲਿੰਗ ਦੇ ਮਾਮਲੇ ’ਚ ਚੀਨੀ ਅਤੇ ਭਾਰਤੀ ਨਾਗਰਿਕ ਗ੍ਰਿਫ਼ਤਾਰ

06/18/2024 11:47:56 AM

ਕਾਠਮੰਡੂ (ਏਜੰਸੀ)- ਨੇਪਾਲ ਪੁਲਸ ਨੇ ਸੋਨੇ ਦੀ ਸਮੱਗਲਿੰਗ ਨਾਲ ਸਬੰਧਤ ਦੋ ਵੱਖ-ਵੱਖ ਮਾਮਲਿਆਂ ’ਚ ਰਾਜਧਾਨੀ ਵਿਚ ਵੱਖ-ਵੱਖ ਥਾਵਾਂ ਤੋਂ ਇਕ ਭਾਰਤੀ ਅਤੇ ਇਕ ਚੀਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਨੇਪਾਲ ਪੁਲਸ ਦੀ ਕੇਂਦਰੀ ਜਾਂਚ ਬਿਊਰੋ (ਸੀ.ਆਈ.ਬੀ.) ਨੇ ਸੋਮਵਾਰ ਨੂੰ ਕਾਠਮੰਡੂ ਦੇ ਬਾਹਰਵਾਰ ਬੋਧਾ ਤਿਨਚੁਲੀ ਵਿਖੇ ਸ਼ੇਰਬ ਗਯਾਲਮੋ ਉਰਫ਼ ਸੋਨਮ ਗੁਰੰਗ ਨਾਂ ਦੇ ਚੀਨੀ ਨਾਗਰਿਕ ਕੋਲੋਂ 6 ਕਿੱਲੋ ਸੋਨਾ ਅਤੇ 48 ਲੱਖ ਨੇਪਾਲੀ ਰੁਪਏ ਦੀ ਨਕਦੀ ਬਰਾਮਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ। ਏਜੰਸੀ ਨੇ ਉਸ ਕੋਲੋਂ ਤਿੰਨ ਮੋਬਾਈਲ ਫ਼ੋਨ ਅਤੇ ਇਕ ਨੇਪਾਲੀ ਨਾਗਰਿਕਤਾ ਦਸਤਾਵੇਜ਼ ਵੀ ਜ਼ਬਤ ਕੀਤਾ ਹੈ।

ਪੁਲਸ ਨੇ 43 ਸਾਲਾ ਭਾਰਤੀ ਨਾਗਰਿਕ ਨਿਤਿਨ ਮਹੇਸ਼ਵਰੀ ਨੂੰ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਰਾਈਵਲ ਟਰਮੀਨਲ ’ਤੇ ਉਸ ਕੋਲੋਂ 89 ਗ੍ਰਾਮ ਸੋਨਾ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਮਹੇਸ਼ਵਰੀ ਨੂੰ ਥਾਈ ਏਅਰਲਾਈਨਜ਼ ਰਾਹੀਂ ਬੈਂਕਾਕ ਤੋਂ ਪਹੁੰਚਣ ਤੋਂ ਬਾਅਦ ਸੁਰੱਖਿਆ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਗਲੇਰੀ ਜਾਂਚ ਲਈ ਕਸਟਮ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News