ਪਾਕਿ ਸੈਨਾ ''ਚ ਸ਼ਾਮਲ ਹੋਇਆ ਚੀਨੀ ਏਅਰ ਡਿਫੈਂਸ ਸਿਸਟਮ, ਜਾਣੋ ਭਾਰਤ ਦੇ S-400 ਨਾਲੋਂ ਕਿੰਨਾ ਖਤਰਨਾਕ

Friday, Oct 15, 2021 - 02:27 PM (IST)

ਪਾਕਿ ਸੈਨਾ ''ਚ ਸ਼ਾਮਲ ਹੋਇਆ ਚੀਨੀ ਏਅਰ ਡਿਫੈਂਸ ਸਿਸਟਮ, ਜਾਣੋ ਭਾਰਤ ਦੇ S-400 ਨਾਲੋਂ ਕਿੰਨਾ ਖਤਰਨਾਕ

ਇਸਲਾਮਾਬਾਦ (ਬਿਊਰੋ): ਭਾਰਤੀ ਹਵਾਈ ਸੈਨਾ ਵਿਚ ਐੱਸ-400 ਏਅਰ ਡਿਫੈਂਸ ਸਿਸਟਮ ਦੇ ਸ਼ਾਮਲ ਹੋਣ ਤੋਂ ਪਹਿਲਾਂ ਪਾਕਿਸਤਾਨ ਦੀ ਸੈਨਾ ਨੇ ਚੀਨ ਵੱਲੋਂ ਬਣੇ HQ-9/P HIMADS ਏਅਰ ਡਿਫੈਂਸ ਸਿਸਟਮ ਨੂੰ ਆਪਣੀ ਸੈਨਾ ਵਿਚ ਸ਼ਾਮਲ ਕੀਤਾ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਚੀਨੀ ਏਅਰ ਡਿਫੈਂਸ ਸਿਸਟਮ ਲੰਬੀ ਦੂਰੀ ਤੱਕ ਸਤਹਿ ਤੋਂ ਹਵਾ ਵਿਚ ਨਿਸ਼ਾਨਾ ਲਗਾਉਣ ਵਾਲੀਆਂ ਮਿਜ਼ਾਈਲਾਂ ਨਾਲ ਲੈਸ ਹੈ, ਜੋ 100 ਕਿਲੋਮੀਟਰ ਤੱਕ ਫਾਈਟਰ ਜੈੱਟ, ਕਰੂਜ਼ ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਨੂੰ ਇਕੋ ਝਟਕੇ ਨਾਲ ਤਬਾਹ ਕਰਨ ਵਿਚ ਸਮਰੱਥ ਹੈ।

ਪਾਕਿਸਤਾਨੀ ਸੈਨਾ ਦੇ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੇ ਵੀਰਵਾਰ ਨੂੰ ਚੀਨ ਵੱਲੋਂ ਬਣੇ HQ-9/P HIMADS (High to medium air defense system) ਨੂੰ ਏਅਰ ਡਿਫੈਂਸ ਸਿਸਟਮ ਵਿਚ ਸ਼ਾਮਲ ਕੀਤਾ। ਪਾਕਿਸਤਾਨੀ ਸੈਨਾ ਵੱਲੋਂ ਜਾਰੀ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਏਅਰ ਡਿਫੈਂਸ ਸਿਸਟਮ ਦੇ ਸ਼ਾਮਲ ਹੋਣ ਨਾਲ ਹੁਣ ਪਾਕਿਸਤਾਨ ਦੀ ਹਵਾਈ ਸੁਰੱਖਿਆ ਕਾਫੀ ਮਜ਼ਬੂਤ ਹੋ ਗਈ ਹੈ। ਉਸ ਨੇ ਕਿਹਾ ਕਿ ਇਹ ਏਅਰ ਡਿਫੈਂਸ ਇਕੱਠੇ ਕਈ ਟੀਚਿਆਂ ਨੂੰ ਇੰਟਰਸੈਪਟ ਕਰ ਸਕਦਾ ਹੈ।

ਏਅਰ ਡਿਫੈਂਸ ਸਿਸਟਮ ਦੀ ਰੇਂਜ ਵਿਚ ਪੂਰਾ ਜੰਮੂ-ਕਸ਼ਮੀਰ
ਪਾਕਿਸਤਾਨ ਦੇ ਮਾਹਰਾਂ ਦਾ ਦਾਅਵਾ ਹੈ ਕਿ ਇਸ ਏਅਰ ਡਿਫੈਂਸ ਸਿਸਟਮ ਦੀ ਰੇਂਜ ਵਿਚ ਲੱਗਭਗ ਪੂਰਾ ਜੰਮੂ-ਕਸ਼ਮੀਰ ਆਉਂਦਾ ਹੈ। ਇਹ ਪਾਕਿਸਤਾਨ ਦੀ ਸੈਨਾ ਵਿਚ ਸ਼ਾਮਲ ਹੋਇਆ ਸਭ ਤੋਂ ਆਧੁਨਿਕ ਏਅਰ ਡਿਫੈਂਸ ਸਿਸਟਮ ਹੈ। ਇਸ ਦੀ ਵਰਤੋਂ ਤੱਟੀ ਸੁਰੱਖਿਆ ਲਈ ਵੀ ਕੀਤੀ ਜਾ ਸਕਦੀ ਹੈ। ਇਸ ਨੂੰ ਰੇਲ ਜਾਂ ਹਵਾਈ ਰਸਤਿਆਂ ਜ਼ਰੀਏ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਪਾਕਿਸਤਾਨੀ ਸੈਨਾ ਵਿਚ ਇਹ ਏਅਰ ਡਿਫੈਂਸ ਸਿਸਟਮ ਅਜਿਹੇ ਸਮੇਂ ਵਿਚ ਸ਼ਾਮਲ ਹੋਇਆ ਹੈ ਜਦੋਂ ਭਾਰਤ ਨੂੰ ਨਵੰਬਰ ਮਹੀਨੇ ਵਿਚ ਐੱਸ-400 ਏਅਰ ਡਿਫੈਂਸ ਸਿਸਟਮ ਰੂਸ ਤੋਂ ਮਿਲਣ ਜਾ ਰਿਹਾ ਹੈ।

PunjabKesari

ਇਸ ਨਾਲ ਕਰੀਬ 100 ਕਿਲੋਮੀਟਰ ਦੀ ਦੂਰੀ ਤੱਕ ਅੱਖਾਂ ਨਾਲ ਨਾ ਦਿਸਣ ਵਾਲੇ ਟੀਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪਾਕਿਸਤਾਨੀ ਸੈਨਾ ਨੇ ਕਿਹਾ ਕਿ ਉਭਰਦੇ ਹੋਏ ਖਤਰਿਆਂ ਵਿਚਕਾਰ ਇਸ ਏਅਰ ਡਿਫੈਂਸ ਸਿਸਟਮ ਦੇ ਸ਼ਾਮਲ ਹੋਣ ਨਾਲ ਹਵਾਈ ਸੁਰੱਖਿਆ ਮਜ਼ਬੂਤ ਹੋ ਗਈ ਹੈ। ਪਾਕਿਸਤਾਨ ਸੈਨਾ ਪ੍ਰਮੁੱਖ ਨੇ ਕਿਹਾ ਕਿ ਚੀਨ ਅਤੇ ਪਾਕਿਸਤਾਨ ਵਿਚਕਾਰ ਰੱਖਿਆ ਅਤੇ ਰਣਨੀਤਕ ਹਿੱਸੇਦਾਰੀ ਇਲਾਕੇ ਵਿਚ ਸਥਿਰਤਾ ਦਾ ਇਕ ਵੱਡਾ ਫੈਕਟਰ ਹੈ। ਇਸ ਪ੍ਰੋਗਰਾਮ ਵਿਚ ਚੀਨ ਤੋਂ ਆਏ ਕਈ ਅਧਿਕਾਰੀ ਵੀ ਮੌਜੂਦ ਸਨ।

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ 'ਚ ਸਿੱਖਾਂ ਦਾ ਭਵਿੱਖ ਖਤਰੇ 'ਚ, ਲਗਾਤਾਰ ਹੋ ਰਹੇ ਹਨ ਘੱਟ ਗਿਣਤੀਆਂ 'ਤੇ ਹਮਲੇ

ਭਾਰਤ ਦਾ ਐੱਸ-400 ਜ਼ਿਆਦਾ ਸ਼ਕਤੀਸ਼ਾਲੀ
ਪਾਕਿਸਤਾਨੀ ਮਾਹਰ ਕੁਝ ਵੀ ਕਹਿਣ ਪਰ ਦੁਨੀਆ ਵਿਚ ਸਭ ਤੋਂ ਵਧੀਆ ਏਅਰ ਡਿਫੈਂਸ ਸਿਸਟਮ ਰੂਸ ਵਿਚ ਬਣਿਆ ਐੱਸ-400 ਹੀ ਹੈ। ਐੱਸ-400 ਨੂੰ ਰੂਸ ਦੀ ਸਭ ਤੋਂ ਅਡਵਾਂਸ ਲੌਂਗ ਰੇਂਜ ਸਰਫੇਸ-ਟੂ ਏਅਰ ਮਿਜ਼ਾਈਲ ਡਿਫੈਂਸ ਸਿਸਟਮ ਮੰਨਿਆ ਜਾਂਦਾ ਹੈ। ਇਹ ਦੁਸ਼ਮਣ ਦੇ ਕਰੂਜ਼, ਏਅਰਕ੍ਰਾਫਟ ਅਤੇ ਬੈਲਿਸਟਿਕ ਮਿਜ਼ਾਈਲਾਂ ਨੂੰ ਢੇਰ ਕਰਨ ਵਿਚ ਸਮਰੱਥ ਹੈ। ਇਹ ਸਿਸਟਮ ਰੂਸ ਦੇ ਹੀ ਐੱਸ-300 ਦਾ ਅਪਗ੍ਰੇਟਿਡ ਵਰਜ਼ਨ ਹੈ। ਇਸ ਮਿਜ਼ਾਈਲ ਸਿਸਟਮ ਨੂੰ ਅਲਮਾਜ-ਆਂਤੇ ਨੇ ਤਿਆਰ ਕੀਤਾ ਹੈ ਜੋ ਰੂਸ ਵਿਚ 2007 ਦੇ ਬਾਅਦ ਤੋਂ ਸੇਵਾ ਵਿਚ ਹੈ। ਇਹ ਇਕ ਹੀ ਰਾਊਂਡ ਵਿਚ 36 ਹਮਲੇ ਕਰਨ ਵਿਚ ਸਮਰੱਥ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News