ਵਿਆਹਾਂ ’ਚ ਗਿਰਾਵਟ ਕਾਰਨ ਘਟ ਰਹੀ ਜਨਮ ਦਰ ਨੂੰ ਲੈ ਕੇ ਚੀਨ ਦੀ ਵਧੀ ਚਿੰਤਾ
Sunday, Apr 03, 2022 - 01:50 AM (IST)
ਬੀਜਿੰਗ-ਚੀਨ 'ਚ ਪਿਛਲੇ ਸਾਲ ਵਿਆਹਾਂ ਦੀ ਗਿਣਤੀ 36 ਸਾਲ ਦੇ ਹੇਠਲੇ ਪੱਧਰ 'ਤੇ ਚੱਲੀ ਗਈ, ਜਿਸ ਨਾਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਇਸ ਦੇਸ਼ 'ਚ ਜਨਸੰਖਿਆ ਸੰਕਟ ਪੈਦਾ ਹੋ ਰਿਹਾ ਹੈ। ਇਸ ਦਰਮਿਆਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ 'ਚ ਜਨਮ ਦਰ 'ਚ ਗਿਰਾਵਟ ਆਵੇਗੀ। ਅੰਕੜੇ ਦੱਸਦੇ ਹਨ ਕਿ ਚੀਨ 'ਚ 2021 'ਚ 7.63 ਲੱਖ ਜੋੜਿਆਂ ਨੇ ਵਿਆਹ ਰਜਿਸਟਰਡ ਕਰਵਾਇਆ ਹੈ ਜੋ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਵੱਲੋਂ 1986 ਤੋਂ ਜਾਰੀ ਅੰਕੜਿਆਂ ਤੋਂ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਹੈ।
ਇਹ ਵੀ ਪੜ੍ਹੋ : ਅਮਰੀਕਾ-ਮੈਕਸੀਕੋ ਸਰਹੱਦ 'ਤੇ ਸ਼ਰਨ ਚਾਹੁੰਣ ਵਾਲਿਆਂ ਲਈ ਖ਼ਤਮ ਹੋਣਗੀਆਂ ਪਾਬੰਦੀਆਂ
ਸਰਕਾਰੀ ਸਮਾਚਾਰ ਪੱਤਰ 'ਗਲੋਬਲ ਟਾਈਮਜ਼' ਨੇ ਜਨਸੰਖਿਆ ਨਾਲ ਜੁੜੇ ਇਕ ਸੁਤੰਤਰ ਮਾਹਿਰ ਹੀ ਯਾਫੂ ਹਵਾਲੇ ਨਾਲ ਲਿਖਿਆ ਹੈ ਕਿ ਵਿਵਾਹ ਰਜਿਸਟ੍ਰੇਸ਼ਨ ਦੀ ਗਿਣਤੀ 'ਚ ਆਈ ਗਿਰਾਵਟ ਨਾਲ ਚੀਨ 'ਚ ਜਨਮ ਦਰ 'ਚ ਗਿਰਾਵਟ ਦਰਜ ਕੀਤੀ ਜਾਵੇਗੀ। ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ (ਐੱਨ.ਬੀ.ਐੱਸ.) ਦੇ ਸਾਲ-ਵਾਰ ਤੁਲਨਾਮਤਕ ਅਧਿਐਨ ਦਰਸਾਉਂਦਾ ਹੈ ਕਿ ਪਿਛਲੇ ਸਾਲ ਚੀਨ ਦੀ ਆਬਾਦੀ 'ਚ ਪੰਜ ਲੱਖ ਤੋਂ ਘੱਟ ਵਧੀ ਹੈ। ਅੰਕੜਿਆਂ ਮੁਤਾਬਕ ਚੀਨ 'ਚ ਪਿਛਲੇ ਤਿੰਨ ਸਾਲ 'ਚ ਵਿਆਹ ਰਜਿਸਟ੍ਰੇਸ਼ਨ ਦੇ ਮਾਮਲੇ 'ਚ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਯੂਕ੍ਰੇਨ ਜੰਗ ਵਿਚਾਲੇ ਅਮਰੀਕਾ ਨੇ ਰੱਦ ਕੀਤਾ ਮਿਜ਼ਾਈਲ ਪ੍ਰੀਖਣ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ