ਪਾਕਿਸਤਾਨ ''ਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚੀਨ ਚਿੰਤਤ, ਵਿਦੇਸ਼ ਮੰਤਰੀ ਨੇ ਕਹੀ ਇਹ ਗੱਲ

Tuesday, Jan 10, 2023 - 06:13 PM (IST)

ਪਾਕਿਸਤਾਨ ''ਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚੀਨ ਚਿੰਤਤ, ਵਿਦੇਸ਼ ਮੰਤਰੀ ਨੇ ਕਹੀ ਇਹ ਗੱਲ

ਬੀਜਿੰਗ (ਭਾਸ਼ਾ)- ਚੀਨ ਦੇ ਨਵੇਂ ਵਿਦੇਸ਼ ਮੰਤਰੀ ਕਿਨ ਗੈਂਗ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨਾਲ ਆਪਣੀ ਪਹਿਲੀ ਫੋਨ ਗੱਲਬਾਤ ਦੌਰਾਨ ਕਿਹਾ ਕਿ ਬੀਜਿੰਗ ਪਾਕਿਸਤਾਨ ਵਿੱਚ ਕੰਮ ਕਰ ਰਹੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਅਤੇ ਇਸ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਵੈਂਗ ਯੀ ਦੀ ਥਾਂ ਲੈਣ ਵਾਲੇ ਕਿਨ ਨੇ ਬਿਲਾਵਲ ਦੇ ਕਹਿਣ 'ਤੇ 9 ਜਨਵਰੀ ਨੂੰ ਉਸ ਨਾਲ ਫੋਨ 'ਤੇ ਗੱਲ ਕੀਤੀ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇੱਥੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਦੀ ਜਵਾਬੀ ਕਾਰਵਾਈ, ਦੱਖਣੀ ਕੋਰੀਆ ਦੇ ਲੋਕਾਂ ਲਈ 'ਵੀਜ਼ਾ' ਕੀਤਾ ਮੁਅੱਤਲ 

ਦੋਹਾਂ ਦੇਸ਼ਾਂ ਦੇ ਰਿਵਾਇਤੀ ਵਿਸ਼ੇਸ਼ ਸਬੰਧਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੀ ਚੀਨ ਦੀ ਇੱਛਾ ਜ਼ਾਹਰ ਕਰਦੇ ਹੋਏ ਕਿਨ ਨੇ ਜ਼ੋਰ ਦੇ ਕੇ ਕਿਹਾ ਕਿ ਚੀਨੀ ਨਵਾਂ ਸਾਲ ਕੁਝ ਹੀ ਦਿਨਾਂ ਵਿਚ ਸ਼ੁਰੂ ਹੋਣ ਵਾਲਾ ਹੈ ਅਤੇ ਚੀਨੀ ਪੱਖ ਨੂੰ ਪਾਕਿਸਤਾਨ ਵਿਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਪਾਕਿਸਤਾਨੀ ਪੱਖ ਸਖ਼ਤ ਸੁਰੱਖਿਆ ਉਪਾਅ ਜਾਰੀ ਰੱਖੇਗਾ।ਬਿਆਨ ਮੁਤਾਬਕ ਬਿਲਾਵਲ ਨੇ ਚੀਨ ਨੂੰ ਭਰੋਸਾ ਦਿਵਾਇਆ ਕਿ ਪਾਕਿਸਤਾਨੀ ਪੱਖ ਚੀਨ ਵਿਚ ਚੀਨੀ ਲੋਕਾਂ, ਸੰਸਥਾਵਾਂ ਅਤੇ ਪ੍ਰਾਜੈਕਟਾਂ ਦੀ ਸੁਰੱਖਿਆ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੀ ਪਹਿਲਾ ਰਾਕੇਟ ਲਾਂਚ ਕਰਨ ਦੀ ਕੋਸ਼ਿਸ਼ ਅਸਫਲ, ਵਿਗਿਆਨੀਆਂ ਨੇ ਕੀਤੀ ਪੁਸ਼ਟੀ

ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਸੈਂਕੜੇ ਚੀਨੀ ਕਰਮਚਾਰੀਆਂ ਦੀ ਸੁਰੱਖਿਆ ਪਿਛਲੇ ਕੁਝ ਸਾਲਾਂ 'ਚ ਬੀਜਿੰਗ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।ਸੀਪੀਈਸੀ ਦਾ ਉਦੇਸ਼ ਬਲੋਚਿਸਤਾਨ ਵਿੱਚ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਨਾ ਹੈ। ਭਾਰਤ ਨੇ ਸੀਪੀਈਸੀ 'ਤੇ ਇਤਰਾਜ਼ ਜਤਾਇਆ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚੋਂ ਲੰਘਦਾ ਹੈ। ਚੀਨ ਨੂੰ 21 ਜਨਵਰੀ ਤੋਂ ਹਫ਼ਤਾ ਭਰ ਚੱਲਣ ਵਾਲੇ ਚੀਨੀ ਨਵੇਂ ਸਾਲ ਅਤੇ ਬਸੰਤ ਤਿਉਹਾਰ ਦੇ ਜਸ਼ਨਾਂ ਦੌਰਾਨ ਆਪਣੇ ਨਾਗਰਿਕਾਂ 'ਤੇ ਤਾਜ਼ਾ ਹਮਲਿਆਂ ਦਾ ਡਰ ਹੈ। ਪਾਕਿਸਤਾਨ ਨੇ ਚੀਨੀ ਕਾਮਿਆਂ ਦੀ ਸੁਰੱਖਿਆ ਲਈ ਫੌਜ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਿਛਲੇ ਸਾਲ ਨਵੰਬਰ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨਾਲ ਮੁਲਾਕਾਤ ਦੌਰਾਨ ਸੀਪੀਈਸੀ ਪ੍ਰੋਜੈਕਟਾਂ 'ਤੇ ਪਾਕਿਸਤਾਨ 'ਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ 'ਤੇ ਚਿੰਤਾ ਜ਼ਾਹਰ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News