ਚੀਨ ਆਪਣੇ ਗੁਆਂਢੀਆਂ ਨੂੰ ਕਰੇਗਾ ਪ੍ਰਭਾਵਿਤ, ਸਾਨੂੰ ਡਰਨ ਦੀ ਲੋੜ ਨਹੀਂ : ਜੈਸ਼ੰਕਰ

Wednesday, Jan 31, 2024 - 10:41 AM (IST)

ਚੀਨ ਆਪਣੇ ਗੁਆਂਢੀਆਂ ਨੂੰ ਕਰੇਗਾ ਪ੍ਰਭਾਵਿਤ, ਸਾਨੂੰ ਡਰਨ ਦੀ ਲੋੜ ਨਹੀਂ : ਜੈਸ਼ੰਕਰ

ਮੁੰਬਈ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸਵੀਕਾਰ ਕਰਨਾ ਜ਼ਰੂਰੀ ਹੈ ਕਿ ਚੀਨ ਭਾਰਤ ਦੇ ਗੁਆਂਢੀ ਦੇਸ਼ਾਂ ਨੂੰ ਪ੍ਰਭਾਵਿਤ ਕਰੇਗਾ ਅਤੇ ਭਾਰਤ ਨੂੰ ਅਜਿਹੀ ‘ਮੁਕਾਬਲੇਬਾਜ਼ੀ ਵਾਲੀ ਰਾਜਨੀਤੀ’ ਤੋਂ ਨਹੀਂ ਡਰਨਾ ਚਾਹੀਦਾ। ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਮੁੰਬਈ ’ਚ ਵਿਦਿਆਰਥੀਆਂ ਨਾਲ ਗੱਲਬਾਤ ਸੈਸ਼ਨ ’ਚ ਮਾਲਦੀਵ ਨਾਲ ਤਣਾਅਪੂਰਨ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਰ ਗੁਆਂਢੀ ਦੇਸ਼ ’ਚ ਸਮੱਸਿਆਵਾਂ ਹਨ ਪਰ ਆਖਿਰਕਾਰ ‘ਗੁਆਂਢੀਆਂ ਨੂੰ ਇਕ-ਦੂਜੇ ਦੀ ਲੋੜ ਹੁੰਦੀ ਹੈ।’

ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਰਾਤ ਨੂੰ ਬਿਨਾਂ ਡਾਕਟਰ ਦੇ ਚਲਦੈ ਬਲੱਡ ਬੈਂਕ

ਜੈਸ਼ੰਕਰ ਨੇ ਕਿਹਾ ਕਿ ਖੇਤਰ ’ਚ ਵਧਦੇ ਚੀਨੀ ਪ੍ਰਭਾਵ ਨੂੰ ਲੈ ਕੇ ਮੁਕਾਬਲੇਬਾਜ਼ੀ ਹੈ ਪਰ ਇਸ ਨੂੰ ਭਾਰਤੀ ਕੂਟਨੀਤੀ ਦੀ ਅਸਫਲਤਾ ਕਹਿਣਾ ਗਲਤ ਹੋਵੇਗਾ। ਉਨ੍ਹਾਂ ਕਿਹਾ, “ਸਾਨੂੰ ਸਮਝਣਾ ਚਾਹੀਦਾ ਹੈ, ਚੀਨ ਵੀ ਇਕ ਗੁਆਂਢੀ ਦੇਸ਼ ਹੈ ਅਤੇ ਕਈ ਮਾਇਨਿਆਂ ’ਚ ਮੁਕਾਬਲੇਬਾਜ਼ੀ ਵਾਲੀ ਰਾਜਨੀਤੀ ਦੇ ਤਹਿਤ ਇਨ੍ਹਾਂ ਦੇਸ਼ਾਂ ਨੂੰ ਪ੍ਰਭਾਵਿਤ ਕਰੇਗਾ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਚੀਨ ਤੋਂ ਡਰਨਾ ਚਾਹੀਦਾ ਹੈ। ਮੈਨੂੰ ਲਗਦਾ ਹੈ ਕਿ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਗਲੋਬਲ ਰਾਜਨੀਤੀ ਇਕ ਮੁਕਾਬਲੇਬਾਜ਼ੀ ਵਾਲੀ ਖੇਡ ਹੈ। ਤੁਸੀਂ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰੋ, ਮੈਂ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਾਂਗਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News