ਚੀਨ ਦੀ ਚਿਤਾਵਨੀ, ''ਭਾਰਤ ਨਾ ਬਣੇ ਅਮਰੀਕਾ ਨਾਲ ਜਾਰੀ ਕੋਲਡ ਵਾਰ ਦਾ ਹਿੱਸਾ''
Monday, Jun 01, 2020 - 10:27 PM (IST)

ਬੀਜ਼ਿੰਗ - ਚੀਨ ਅਤੇ ਅਮਰੀਕਾ ਵਿਚਾਲੇ ਕਾਫੀ ਸਮੇਂ ਤੋਂ ਕੋਲਡ ਵਾਰ ਚੱਲ ਰਹੀ ਹੈ। ਉਥੇ ਪਿਛਲੇ ਕੁਝ ਦਿਨਾਂ ਵਿਚ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧ ਵੀ ਜ਼ਿਆਦਾ ਮਜ਼ਬੂਤ ਹੋਏ ਹਨ, ਇਸ ਲਈ ਚੀਨ ਨੇ ਭਾਰਤ ਨੂੰ ਸਖਤ ਹਿਦਾਇਤਾਂ ਦਿੰਦੇ ਹੋਏ ਕਿਹਾ ਕਿ ਉਹ ਅਮਰੀਕਾ-ਚੀਨ ਵਿਚਾਲੇ ਚੱਲ ਰਹੀ ਕੋਲਡ ਵਾਰ ਤੋਂ ਦੂਰ ਰਹੇ।
ਚੀਨ ਦੀ ਮੁੱਖ ਅਖਬਾਰ ਗਲੋਬਲ ਟਾਈਮਸ ਨੇ ਭਾਰਤ ਨੂੰ ਸਲਾਹ ਦਿੰਦੇ ਹੋਏ ਚਿਤਾਵਨੀ ਦੇ ਲਿਹਾਜ਼ੇ ਵਿਚ ਲਿੱਖਿਆ ਹੈ ਕਿ ਜੇਕਰ ਭਾਰਤ ਅਮਰੀਕਾ ਦਾ ਸਾਂਝੀਦਾਰ ਬਣ ਕੇ ਚੀਨ ਖਿਲਾਫ ਕੁਝ ਵੀ ਕਰਦਾ ਹੈ ਤਾਂ ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਆਰਥਿਕ ਨਤੀਜੇ ਬੇਹੱਦ ਖਰਾਬ ਹੋਣਗੇ।