ਚੀਨ ਨੇ ਆਪਣੇ ਨਾਗਰਿਕਾਂ ਨੂੰ ਆਸਟ੍ਰੇਲੀਆ ਦੀ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ

06/06/2020 11:32:08 AM

ਸਿਡਨੀ/ਬੀਜਿੰਗ- ਚੀਨ ਨੇ ਏਸ਼ੀਆਈ ਲੋਕਾਂ ਨਾਲ ਨਸਲੀ ਭੇਦਭਾਵ ਤੇ ਹਿੰਸਾ ਦਾ ਹਵਾਲਾ ਦਿੰਦੇ ਹੋਏ ਆਪਣੇ ਨਾਗਰਿਕਾਂ ਨੂੰ ਆਸਟ੍ਰੇਲੀਆ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। 
ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਇਹ ਕਦਮ ਕੋਰੋਨਾ ਵਾਇਰਸ ਵਿਸ਼ਵ ਮਹਾਮਾਰੀ ਦੀ ਜਾਂਚ ਦਾ ਸਮਰਥਨ ਕਰ ਰਹੇ ਆਸਟ੍ਰੇਲੀਆ ਦੇ ਖਿਲਾਫ ਨਾਰਾਜ਼ਗੀ ਕਾਰਨ ਚੁੱਕੇ ਹਨ।

ਸੱਭਿਆਚਾਰ ਤੇ ਵਾਤਾਵਰਣ ਮੰਤਰਾਲੇ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਇਕ ਨੋਟਿਸ ਜਾਰੀ ਕਰ ਕੇ ਕਿਹਾ ਕਿ ਆਸਟ੍ਰੇਲੀਆ ਵਿਚ ਕੋਵਿਡ-19 ਨੂੰ ਲੈ ਕੇ ਚੀਨ ਅਤੇ ਏਸ਼ੀਆ ਦੇ ਲੋਕਾਂ ਖਿਲਾਫ ਨਸਲੀ ਭੇਦਭਾਵ ਅਤੇ ਹਿੰਸਾ ਦੇ ਮਾਮਲੇ ਵੱਧ ਰਹੇ ਹਨ।ਇਸ ਲਈ ਮੰਤਰਾਲੇ ਦੀ ਸਲਾਹ ਹੈ ਕਿ ਚੀਨੀ ਸੈਲਾਨੀ ਆਪਣੀ ਸੁਰੱਖਿਆ ਦਾ ਧਿਆਨ ਰੱਖਣ ਅਤੇ ਆਸਟ੍ਰੇਲੀਆ ਦੀ ਯਾਤਰਾ ਕਰਨ ਤੋਂ ਬਚਣ। 

ਜ਼ਿਕਰਯੋਗ ਹੈ ਕਿ ਚੀਨ ਨੇ ਆਪਣੇ ਹਮਲਾਵਰ ਕਦਮ ਚੁੱਕਦੇ ਹੋਏ ਆਸਟ੍ਰੇਲੀਆ 'ਤੇ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਲਾਇਆ ਹੈ ਅਤੇ ਜੌਂ 'ਤੇ 80 ਫੀਸਦੀ ਤੋਂ ਜ਼ਿਆਦਾ ਕਸਟਮ ਡਿਊਟੀ ਲਗਾ ਕੇ ਫਸਲ ਦੀ ਦਰਾਮਦ ਪ੍ਰਭਾਵੀ ਤਰੀਕੇ ਨਾਲ ਬੰਦ ਕਰ ਦਿੱਤੀ ਸੀ। ਇਸ ਤੋਂ ਇਕ ਹਫਤੇ ਪਹਿਲਾਂ ਚੀਨ ਨੇ ਆਸਟ੍ਰੇਲੀਆ ਤੋਂ ਬੀਫ ਦੀ ਦਰਾਮਦ 'ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਸਨ।


Lalita Mam

Content Editor

Related News