ਅਮਰੀਕੀ ਪਾਬੰਦੀਆਂ ’ਤੇ ਭੜਕੇ ਚੀਨ ਨੇ ਦਿੱਤੀ ਚਿਤਾਵਨੀ, ਕਿਹਾ-ਤੁਰੰਤ ਸੁਧਾਰੋ ਆਪਣੀਆਂ ਗ਼ਲਤੀਆਂ

Friday, Dec 17, 2021 - 04:21 PM (IST)

ਬੀਜਿੰਗ (ਏ. ਪੀ.)-ਅਮਰੀਕੀ ਸੈਨੇਟ ਵੱਲੋਂ ਇਕ ਕਾਨੂੰਨ ਪਾਸ ਕਰਨ ਤੋਂ ਬਾਅਦ ਚੀਨ ਨੇ ਸ਼ੁੱਕਰਵਾਰ ਕਿਹਾ ਕਿ ਉਹ ਆਪਣੇ ਅਦਾਰਿਆਂ ਅਤੇ ਉੱਦਮਾਂ ਦੇ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ। ਅਮਰੀਕੀ ਕਾਨੂੰਨ ਚੀਨ ਦੇ ਸ਼ਿਨਜਿਆਂਗ ਸੂਬੇ ਤੋਂ ਦਰਾਮਦ ’ਤੇ ਪਾਬੰਦੀ ਲਗਾਉਂਦਾ ਹੈ, ਜਦੋਂ ਤੱਕ ਕਿ ਵਪਾਰੀ ਇਹ ਸਾਬਤ ਨਹੀਂ ਕਰਦਾ ਕਿ ਵਸਤੂ ਦਾ ਉਤਪਾਦਨ ਜਬਰਨ ਮਜ਼ਦੂਰੀ ਜ਼ਰੀਏ ਨਹੀਂ ਕਰਵਾਇਆ ਗਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਵੀਰਵਾਰ ਚੁੱਕੇ ਗਏ ਕਦਮ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਹਰ ਤਰੀਕੇ ਨਾਲ ਚੀਨ ਨੂੰ ਬਦਨਾਮ ਕਰਨ ਨੂੰ ਲੈ ਕੇ ਅਮਰੀਕਾ ਨੂੰ ਕੋਈ ਝਿਜਕ ਨਹੀਂ ਹੈ। ਬੁਲਾਰੇ ਨੇ ਕਿਹਾ ਕਿ ਚੀਨ ਇਨ੍ਹਾਂ ਦੀ ਸਖ਼ਤ ਨਿੰਦਾ ਕਰਦਾ ਹੈ ਤੇ ਉਨ੍ਹਾਂ ਨੂੰ ਖਾਰਿਜ ਕਰਦਾ ਹੈ। ਨਾਲ ਹੀ ਅਮਰੀਕਾ ਨੂੰ ਅਪੀਲ ਕਰਦਾ ਹੈ ਕਿ ਉਹ ਤੁਰੰਤ ਆਪਣੀਆਂ ਗ਼ਲਤੀਆਂ ਨੂੰ ਸੁਧਾਰੇ। ਵੇਨਬਿਨ ਨੇ ਰੋਜ਼ਾਨਾ ਅਖ਼ਬਾਰ ’ਚ ਕਿਹਾ ਕਿ ਪ੍ਰਾਸੰਗਿਕ ਕਾਰਵਾਈ ਬਾਜ਼ਾਰ ਅਰਥਵਿਵਸਥਾ ਤੇ ਅੰਤਰਰਾਸ਼ਟਰੀ ਅਰਥਵਿਵਸਥਾ ਦੇ ਸਿਧਾਂਤਾਂ ਤੇ ਵਪਾਰ ਨਿਯਮਾਂ ਨੂੰ ਗੰਭੀਰ ਤੌਰ ’ਤੇ ਘੱਟ ਕਰਦੀ ਹੈ। ਚੀਨੀ ਸੰਸਥਾਵਾਂ ਤੇ ਉੱਦਮਾਂ ਦੇ ਹਿੱਤਾਂ ਨੂੰ ਗੰਭੀਰ ਤੌਰ ’ਤੇ ਨੁਕਸਾਨ ਪਹੁੰਚਾਉਂਦੀ ਹੈ।

ਚੀਨ ਜਾਇਜ਼ ਅਧਿਕਾਰਾਂ ਤੇ ਚੀਨੀ ਕਾਨੂੰਨੀ ਅਧਿਕਾਰਾਂ ਤੇ ਚੀਨੀ ਸੰਸਥਾਵਾਂ ਤੇ ਉੱਦਮਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ। ਚੀਨ ’ਚ ਪੱਛਮੀ ਖੇਤਰ, ਖਾਸ ਕਰਕੇ ਸ਼ਿਨਜਿਆਂਗ ਖੇਤਰ ’ਚ ਜਾਤੀ ਤੇ ਧਾਰਮਿਕ ਘੱਟਗਿਣਤੀਆਂ ਦੇ ਕਥਿਤ ਯੋਜਨਾਬੱਧ ਤੇ ਵਿਆਪਕ ਅੱਤਿਆਚਾਰ ਨੂੰ ਲੈ ਕੇ ਅਮਰੀਕਾ ਨੇ ਕਈ ਸਖ਼ਤ ਉਪਾਅ ਕੀਤੇ ਹਨ, ਜਿਨ੍ਹਾਂ ’ਚ ਇਹ ਕਾਨੂੰਨ ਨਵਾਂ ਹੈ। ਸ਼ਿਨਜਿਆਂਗ ’ਚ ਜ਼ਿਆਦਾਤਰ ਉਈਗਰ ਆਬਾਦੀ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ


Manoj

Content Editor

Related News