ਚੀਨ ਦੇ ਸ਼ਿਨਜਿਆਂਗ 'ਚ ਸੈਂਕੜੇ ਇਮਾਮਾਂ ਨੂੰ ਬਣਾਇਆ ਗਿਆ ਬੰਦੀ

11/24/2020 2:24:50 PM

ਬੀਜਿੰਗ (ਬਿਊਰੋ): ਇਕ ਪਾਸੇ ਜਿੱਥੇ ਦੁਨੀਆ ਕੋਰੋਨਾ ਨਾਲ ਲੜ ਰਹੀ ਹੈ ਉੱਥੇ ਦੂਜੇ ਪਾਸੇ ਚੀਨ ਵਿਚ ਇਕ ਵੱਖਰੀ ਹੀ ਖੇਡ ਖੇਡੀ ਜਾ ਰਹੀ ਹੈ। ਚੀਨ ਵਿਚ ਉਇਗਰ ਮੁਸਲਮਾਨਾਂ ਦੇ ਨਾਲ ਅੱਤਿਆਚਾਰ ਹਾਲੇ ਵੀ ਜਾਰੀ ਹਨ। ਸ਼ਿਨਜਿਆਂਗ ਉਇਗਰ ਖੁਦਮੁਖਤਿਆਰ ਖੇਤਰ ਵਿਚ ਚੀਨੀ ਅਧਿਕਾਰੀਆਂ ਨੇ ਸੈਂਕੜੇ ਮੁਸਲਿਮ ਇਮਾਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ ਦੇ ਮੁਤਾਬਕ, ਇਮਾਮਾਂ ਦੀ ਨਜ਼ਰਬੰਦੀ ਨਾਲ ਇਕ ਅਜਿਹਾ ਮਾਹੌਲ ਬਣਿਆ ਹੈ, ਜਿਸ ਨਾਲ ਉਇਗਰ ਲੋਕ ਮਰਨ ਤੋਂ ਡਰਦੇ ਹਨ ਕਿਉਂਕਿ ਉਹਨਾਂ ਦੇ ਅੰਤਮ ਸੰਸਕਾਰ ਕਰਨ ਵਾਲਾ ਕੋਈ ਨਹੀਂ ਹੋਵੇਗਾ।

ਇੰਟਰਨੈਸ਼ਨਲ ਸਿਟੀਜ਼ ਆਫ ਰਿਫਿਊਜ਼ ਨੈੱਟਵਰਕ (ICORN) ਨਾਲ ਜੁੜੇ ਨਾਰਵੇ ਦੇ ਇਕ ਕਾਰਕੁੰਨ ਅਬਦੁਵੇਲੀ ਅਯੂਪ ਨੇ ਦੱਸਿਆ ਕਿ ਸ਼ਿਨਜਿਆਂਗ ਖੇਤਰ ਦੇ ਉਇਗਰਾਂ ਦੇ ਇੰਟਰਵਿਊ ਨਾਲ ਪਤਾ ਚੱਲਿਆ ਹੈ ਕਿ ਘੱਟੋ-ਘੱਟ 613 ਇਮਾਮ ਖਤਮ ਹੋ ਗਏ। 2017 ਦੀ ਸ਼ੁਰੂਆਤ ਤੋਂ 1.8 ਮਿਲੀਅਨ ਉਇਗਰ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਨੂੰ ਇਸ ਖੇਤਰ ਵਿਚ ਵਿਸ਼ਾਲ ਨੈੱਟਵਰਕ ਵਾਲੇ ਨਜ਼ਰਬੰਦ ਕੈਂਪਾਂ ਵਿਚ ਰੱਖਿਆ ਗਿਆ। ਵੀਰਵਾਰ ਨੂੰ ਵਾਸ਼ਿੰਗਟਨ ਸਥਿਤ ਉਇਗਰ ਹਿਊਮਨ ਰਾਈਟਸ ਪ੍ਰਾਜੈਕਟ (UHRP) ਦੀ ਮੇਜ਼ਬਾਨੀ ਵਿਚ ਆਯੋਜਿਤ ਇਕ ਵੇਬਿਨਾਰ 'ਇਮਾਮ ਕਿੱਥੇ ਹਨ' 'ਤੇ ਬੋਲਦਿਆਂ ਅਯੂਪ ਨੇ ਇਹ ਗੱਲ ਕਹੀ। ਅਯੂਪ ਨੇ ਕਿਹਾ ਕਿ ਮੈਂ ਆਪਣੀ ਖੋਜ ਵਿਚ ਪਾਇਆ ਕਿ ਇਹ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲੇ ਧਾਰਮਿਕ ਆਬਾਦੀ ਦੇ ਅੰਕੜੇ ਸਨ।

ਉਇਗਰ-ਭਾਸ਼ਾ ਸਿੱਖਿਆ ਦੇ ਪ੍ਰਚਾਰ ਦੇ ਮਾਧਿਅਮ ਨਾਲ ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਦੇ ਲਈ ਲੜਨ ਦੇ ਬਾਅਦ 2013-14 ਵਿਚ ਜੇਲ੍ਹ ਵਿਚ ਰਹਿਣ ਦੇ ਦੌਰਾਨ ਤਸੀਹੇ ਝੱਲਣ ਵਾਲੇ ਅਯੂਪ ਨੇ ਕਿਹਾ ਕਿ ਉਹਨਾਂ ਨੇ ਕੈਂਪ ਵਿਚ ਘੱਟੋ-ਘੱਟ 16 ਕੈਦੀਆਂ ਦਾ ਵੀ ਇੰਟਰਵਿਊ ਲਿਆ ਸੀ। ਜਿਹਨਾਂ ਨੇ ਕਿਹਾ ਸੀ ਕਿ ਸ਼ਿਨਜਿਆਂਗ ਖੇਤਰ ਵਿਚ ਇਮਾਮਾਂ ਦੀ ਗ੍ਰਿਫ਼ਤਾਰੀ ਹੋਈ ਹੈ। ਰੇਡੀਓ ਫ੍ਰੀ ਏਸ਼ੀਆ ਦੇ ਮੁਤਾਬਕ, ਨੀਦਰਲੈਂਡ ਵਿਚ ਰਹਿਣ ਵਾਲੇ ਸਾਬਕਾ ਕੈਦੀਆਂ ਵਿਚੋਂ ਇਕ ਨੇ ਉਸ ਨੂੰ ਦੱਸਿਆ ਕਿ ਸ਼ਿਨਜਿਆਗ ਦੀ ਰਾਜਧਾਨੀ ਉਰੂਮਕੀ ਵਿਚ ਲੋਕਾਂ ਦੀ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਅਤੇ ਕਿਸੇ ਦੇ ਮਰਨ ਦਾ ਇੰਤਜ਼ਾਰ ਕਰਨਾ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ-  ਜਾਪਾਨ 'ਚ ਬਣੇਗਾ ਨਵਾਂ ਕਾਨੂੰਨ: ਪਤੀ-ਪਤਨੀ ਰੱਖ ਸਕਣਗੇ ਵੱਖੋ ਵੱਖਰੇ 'ਉਪਨਾਮ'

ਰੇਡੀਓ ਫ੍ਰੀ ਏਸ਼ੀਆ ਦੇ ਮੁਤਾਬਕ, ਇਕ ਹੋਰ ਸਾਬਕਾ ਕੈਦੀ ਨੇ ਕਿਹਾ ਕਿ ਉਹ ਮਰਨ ਤੋਂ ਡਰਦੇ ਹਨ ਕਿਉਂਕਿ ਮਸਜਿਦਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ ਅਤੇ ਇਮਾਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਅੰਤਮ ਸੰਸਕਾਰ ਦੀ ਤਾਂ ਕੋਈ ਆਸ ਹੀ ਨਹੀਂ ਹੁੰਦੀ ਹੈ ਜੋ ਕਿ ਬਹੁਤ ਦੁਖਦਾਈ ਹੈ। ਇਸ ਵਿਚ ਲੰਡਨ ਯੂਨੀਵਰਸਿਟੀ ਵਿਚ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ (SOAS) ਵਿਚ ਇਕ ਪ੍ਰੋਫੈਸਰ ਰਾਸ਼ੇਲ ਹੈਰਿਸ ਨੇ ਕਿਹਾ ਕਿ ਇਮਾਮ, ਉਇਗਰ ਸਮਾਜ ਵਿਚ ਟਾਰਗੇਟ ਕੀਤੇ ਜਾਣ ਵਾਲੇ ਇਕੋਇਕ ਧਾਰਮਿਕ ਵਿਅਕਤੀ ਨਹੀਂ ਹਨ। ਉਹਨਾਂ ਨੇ ਕਿਹਾ ਕਿ ਬੀਬੀ ਧਾਰਮਿਕ ਨੇਤਾ ਵੀ ਉਇਗਰ ਸਮਜ ਵਿਚ ਬਹੁਤ ਮਹੱਤਵਪੂਰਨ ਹਨ। ਉਹਨਾਂ ਨੇ ਕਿਹਾ ਕਿ ਉਹ ਮਸਜਿਦਾਂ ਦੀ ਜਗ੍ਹਾ ਘਰ ਵਿਚ ਭੂਮਿਕਾ ਅਦਾ ਕਰਦੀਆਂ ਹਨ। ਬੀਬੀ ਧਾਰਮਿਕ ਨੇਤਾ ਦਾ ਕੰਮ ਵਿਵਾਦਾਂ ਦੀ ਵਿਚੌਲਗੀ ਕਰਨਾ, ਸਲਾਹ ਦੇਣਾ, ਹਰ ਤਰ੍ਹਾਂ ਦੇ ਸੰਸਕਾਰਾਂ ਦੀ ਸੰਚਾਲਨ ਕਰਨਾ ਹੁੰਦਾ ਹੈ। 

ਚੀਨ ਦੇ ਕੇਬਲਜ਼ ਦੇ ਨਾਮ ਨਾਲ ਜਾਣੇ ਜਾਣ ਵਾਲੇ ਕਲਾਸੀਫਾਈਡ ਦਸਤਾਵੇਜ਼ਾਂ ਨੂੰ ਪਿਛਲੇ ਸਾਲ ਇੰਟਰਨੈਸ਼ਨਲ ਕੰਸੋਰਟਿਯਮ ਆਫ ਇਨਵੈਸਟੀਗੇਟਿਵ ਜਰਨਲਿਸਟਜ਼ ਨੇ ਐਕਸੈਸ ਦਿੱਤਾ ਕਿ ਇਸ ਗੱਲ 'ਤੇ ਰੌਸ਼ਨੀ ਪਾਈ ਕਿ ਕਿਵੇਂ ਚੀਨੀ ਸਰਕਾਰ ਦੁਨੀਆ ਭਰ ਵਿਚ ਉਇਗਰ ਮੁਸਲਮਾਨਾਂ ਨੂੰ ਕੰਟਰੋਲ ਕਰਨ ਲਈ ਤਕਨੀਕ ਦੀ ਵਰਤੋਂ ਕਰਦੀ ਹੈ। ਭਾਵੇਂਕਿ ਚੀਨ ਨਿਯਮਿਤ ਤੌਰ 'ਤੇ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਕਹਿੰਦਾ ਹੈ ਕਿ ਕੈਂਪ ਵਿਚ ਕਾਰੋਬਾਰੀ ਸਿਖਲਾਈ ਦਿੱਤੀ ਜਾਂਦੀ ਹੈ।


Vandana

Content Editor

Related News