ਚੀਨ ਦਾ ਨਵਾਂ ਕਾਰਨਾਮਾ, ਨਾਟੋ ਹਵਾਈ ਖੇਤਰ ਦੀ ਵਰਤੋਂ ਕਰ ਸਰਬੀਆ ਨੂੰ ਭੇਜੀਆਂ ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ

Wednesday, Apr 13, 2022 - 03:58 PM (IST)

ਚੀਨ ਦਾ ਨਵਾਂ ਕਾਰਨਾਮਾ, ਨਾਟੋ ਹਵਾਈ ਖੇਤਰ ਦੀ ਵਰਤੋਂ ਕਰ ਸਰਬੀਆ ਨੂੰ ਭੇਜੀਆਂ ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ

ਬੀਜਿੰਗ: ਚੀਨ ਨੇ ਇਸ ਹਫਤੇ ਦੇ ਅੰਤ ਵਿੱਚ ਰੂਸ ਦੇ ਸਹਿਯੋਗੀ ਸਰਬੀਆ ਨੂੰ ਆਧੁਨਿਕ ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ ਦੀ ਸਪਲਾਈ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸੌਦੇ ਨੂੰ ਪੂਰਾ ਕਰਨ ਲਈ ਚੀਨ ਨੇ ਨਾਟੋ ਦੇ ਹਵਾਈ ਖੇਤਰ ਦੀ ਵਰਤੋਂ ਕੀਤੀ ਹੈ। ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਗਿਆ ਹੈ, ਜਦੋਂ ਯੂਕ੍ਰੇਨ 'ਚ ਜਾਰੀ ਯੁੱਧ  ਦੇ ਚਲਦੇ ਪੱਛਮੀ ਦੇਸ਼ਾਂ ਨੇ ਸਰਬੀਆ ਵਰਗੇ ਦੇਸ਼ ਨੂੰ ਹਥਿਆਰਾਂ ਦੀ ਸਪਲਾਈ ਨੂੰ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਕਰਾਰ ਦਿੰਦੇ ਹੋਏ ਚਿੰਤਾ ਜਤਾਈ ਹੈ।

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 16 ਲੋਕਾਂ ਦੀ ਮੌਤ

ਮੀਡੀਆ ਅਤੇ ਫੌਜੀ ਮਾਹਰਾਂ ਨੇ ਐਤਵਾਰ ਨੂੰ ਕਿਹਾ ਕਿ ਚੀਨੀ ਹਵਾਈ ਸੈਨਾ ਦੇ ਛੇ ਵਾਈ-20 ਕਾਰਗੋ ਜਹਾਜ਼ ਸ਼ਨੀਵਾਰ ਤੜਕੇ ਬੇਲਗ੍ਰੇਡ ਹਵਾਈ ਅੱਡੇ 'ਤੇ ਉਤਰੇ, ਜਿਸ ਜ਼ਰੀਏ ਕਥਿਤ ਤੌਰ 'ਤੇ ਸਰਬੀਆ ਦੀ ਫ਼ੌਜ ਲਈ HQ-22 ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ਕੀਤੀ ਗਈ। ਫੌਜੀ ਸਾਜੋ-ਸਾਮਾਨ ਵਾਲੇ ਚੀਨੀ ਕਾਰਗੋ ਜਹਾਜ਼ਾਂ ਦੇ ਬੇਲਗ੍ਰੇਡ ਦੇ ਨਿਕੋਲਾ ਟੇਸਲਾ ਹਵਾਈ ਅੱਡੇ 'ਤੇ ਉਤਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।ਵਾਰਜ਼ੋਨ ਆਨਲਾਈਨ ਮੈਗਜ਼ੀਨ ਨੇ ਚੀਨ ਦੇ ਵਾਈ-20 ਕਾਰਗੋ ਜਹਾਜ਼ਾਂ ਦੀ ਯੂਰਪ ਵਿੱਚ ਮੌਜੂਦਗੀ ਨੂੰ ਇੱਕ ਨਵਾਂ ਘਟਨਾਕ੍ਰਮ ਕਰਾਰ ਦਿੱਤਾ ਹੈ। ਐਸੋਸੀਏਟਡ ਪ੍ਰੈਸ ਵੱਲੋਂ ਇਸ ਸਬੰਧ ਵਿੱਚ ਪੁੱਛੇ ਗਏ ਸਵਾਲ 'ਤੇ ਸਰਬੀਆਈ ਰੱਖਿਆ ਮੰਤਰਾਲਾ ਨੇ ਕੋਈ ਜਵਾਬ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ: ਸਜ਼ਾ ਪਾਉਣ ਵਾਲੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਬੋਰਿਸ ਜਾਨਸਨ, ਅਸਤੀਫ਼ੇ ਦੀ ਮੰਗ ਠੁਕਰਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News