ਪਾਕਿਸਤਾਨ ਨੂੰ ਫਾਈਟਰ ਜੈੱਟ ਤੇ ਪਣਡੁੱਬੀਆਂ ਦੇਵੇਗਾ ਚੀਨ
Friday, Mar 25, 2022 - 10:11 PM (IST)
ਇਸਲਾਮਾਬਾਦ (ਅਨਸ)-ਲੱਦਾਖ ’ਚ ਭਾਰਤੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਫਿਰਾਕ ’ਚ ਲੱਗਾ ਚੀਨ ਹੁਣ ਭਾਰਤ ਦੇ ਧੁਰ ਵਿਰੋਧੀ ਪਾਕਿਸਤਾਨ ਨੂੰ ਖ਼ਤਰਨਾਕ ਹਥਿਆਰਾਂ ਨਾਲ ਲੈਸ ਕਰਨ ਜਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਪਾਕਿਸਤਾਨ ਯਾਤਰਾ ਦੌਰਾਨ ਅਤਿ-ਆਧੁਨਿਕ ਫਾਈਟਰ ਜੈੱਟ ਤੋਂ ਲੈ ਕੇ ਕਿੱਲਰ ਪਣਡੁੱਬੀਆਂ ਤੱਕ ਦੀ ਸਪਲਾਈ ਲਈ ਸਹਿਮਤੀ ਬਣੀ ਹੈ। ਇਹ ਉਹੀ ਵਾਂਗ ਯੀ ਹੈ, ਜੋ ਪਾਕਿਸਤਾਨ ਦੀ ਯਾਤਰਾ ਤੋਂ ਬਾਅਦ ਭਾਰਤ ਆਏ ਹਨ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ ਦੀ ਜਿੱਤ ਦਾ ਜਾਣੋ ਰਾਜ਼ (ਵੀਡੀਓ)
ਇਸ ਅਹਿਮ ਰੱਖਿਆ ਸੌਦੇ ਰਾਹੀਂ ਚੀਨ ਅਤੇ ਪਾਕਿਸਤਾਨ ਇਕ ਵੱਡੀ ਛਾਲ ਮਾਰਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਚੀਨ ਦਾ ਇਹ ਕਦਮ ਆਪਣੇ ਮੁਕਾਬਲੇਬਾਜ਼ ਭਾਰਤ ’ਤੇ ਦੋ-ਪਾਸੜ ਦਬਾਅ ਪਾਉਣ ਦੀ ਇਕ ਕੋਸ਼ਿਸ਼ ਹੈ। ਚੀਨ ਦੱਖਣੀ ਏਸ਼ੀਆ ’ਚ ਆਪਣੇ ਰੱਖਿਆ ਵਿਸਤਾਰ ਨੂੰ ਵਧਾਉਣ ਦਾ ਟੀਚਾ ਲੈ ਕੇ ਚੱਲ ਰਿਹਾ ਹੈ, ਜਿਸ ਨਾਲ ਇਸ ਖੇਤਰ ’ਚ ਉਸ ਦਾ ਅਸਰ ਹੋਰ ਵਧ ਜਾਏਗਾ।