''ਟਿੱਡਿਆਂ'' ਤੋਂ ਪਾਕਿ ਨੂੰ ਬਚਾਉਣ ਲਈ 1 ਲੱਖ ਬਤਖਾਂ ਭੇਜੇਗਾ ਚੀਨ

02/27/2020 5:43:54 PM

ਇਸਲਾਮਾਬਾਦ- ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਮੁਤਾਬਕ ਦੇਸ਼ ਨੂੰ ਦਿਹਾਕੇ ਦੇ ਸਭ ਤੋਂ ਵੱਡੇ ਟਿੱਡਿਆਂ ਦੇ ਹਮਲੇ ਤੋਂ ਬਚਾਉਣ ਲਈ ਚੀਨ ਖਾਸ ਤਰ੍ਹਾਂ ਦੀ ਕੋਸ਼ਿਸ਼ ਵਿਚ 1 ਲੱਖ ਬਤਖਾਂ ਭੇਜੇਗਾ। ਪੂਰਬੀ ਚੀਨ ਦੇ ਝੇਜਿਯਾਂਗ ਸੂਬੇ ਤੋਂ ਭੇਜੀਆਂ ਜਾ ਰਹੀਆਂ ਨਵੀਆਂ ਬਤਖਾਂ ਕੀੜਿਆਂ ਦੇ ਹਮਲੇ ਵਿਚ ਇਕ ਹਥਿਆਰ ਵਾਂਗ ਹਨ।

ਇਸ ਤੋਂ ਪਹਿਲਾਂ ਚੀਨ ਸਥਿਤੀ ਨੂੰ ਸਮਝਣ ਤੇ ਪਾਕਿਸਤਾਨ ਨੂੰ ਸਲਾਹ ਦੇਣ ਦੇ ਲਈ ਮਾਹਰਾਂ ਦੀ ਇਕ ਟੀਮ ਪਾਕਿਸਤਾਨ ਭੇਜ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਦੇ ਸ਼ਿੰਕਿਯਾਂਗ ਵਿਚ ਦੋ ਦਿਹਾਕੇ ਪਹਿਲਾਂ ਇਸੇ ਤਰ੍ਹਾਂ ਦਾ ਟਿੱਡਿਆਂ ਦਾ ਹਮਲਾ ਹੋਇਆ ਸੀ। ਉਸ ਵੇਲੇ ਚੀਨ ਨੇ ਇਹਨਾਂ ਬਤਖਾਂ ਨੂੰ ਤਾਇਨਾਤ ਕੀਤਾ ਸੀ। ਇਹ ਬਤਖਾਂ ਇਕ ਦਿਨ ਵਿਚ ਕਈ ਟਿੱਡਿਆਂ ਨੂੰ ਖਾ ਜਾਂਦੀਆਂ ਹਨ। ਅਜਿਹੇ ਵਿਚ ਕੀਟਨਾਸ਼ਕਾਂ ਦੀ ਥਾਂ ਬਤਖਾਂ ਦੀ ਵਰਤੋਂ ਨਾਲ ਖਰਚਾ ਵੀ ਘੱਟ ਹੋਵੇਗਾ ਤੇ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ। ਅਖਬਾਰ ਨੇ ਸ਼ੋਜਿਯਾਂਗ ਪ੍ਰੋਵਿੰਸ਼ੀਅਲ ਇੰਸਟੀਚਿਊਟ ਆਫ ਐਗਰੀਕਲਚਰ ਟੈਕਨਾਲੋਜੀ ਦੇ ਖੋਜਕਾਰ ਲੂ ਲਿਜੀ ਦੇ ਹਵਾਲੇ ਨਾਲ ਕਿਹਾ ਕਿ ਕੀਟਨਾਸ਼ਕਾਂ ਦੀ ਥਾਂ ਬਤਖਾਂ ਦੀ ਵਰਤੋਂ ਨਾਲ ਖਰਚਾ ਘੱਟ ਹੁੰਦਾ ਹੈ ਤੇ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ।

ਲੂ ਨੇ ਇਹ ਵੀ ਕਿਹਾ ਕਿ ਹੋਰ ਘਰੇਲੂ ਪੰਛੀਆਂ ਦੇ ਮੁਤਾਬਕੇ ਬਤਖ ਇਸ ਕੰਮ ਨੂੰ ਜ਼ਿਆਦਾ ਵਧੀਆਂ ਤਰੀਕੇ ਨਾਲ ਕਰ ਸਕਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਬਤਖਾਂ ਸਮੂਹ ਵਿਚ ਰਹਿਣਾ ਪਸੰਦ ਕਰਦੀਆਂ ਹਨ ਤੇ ਇਸ ਕਾਰਨ ਮੁਰਗੀਆਂ ਦੇ ਮੁਕਾਬਲੇ ਉਹਨਾਂ ਦੀ ਦੇਖਭਾਲ ਵਿਚ ਵਧੇਰੇ ਆਸਾਨੀ ਹੁੰਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਕ ਬਤਖ ਇਕ ਦਿਨ ਵਿਚ 200 ਤੋਂ ਵਧੇਰੇ ਟਿੱਡਿਆਂ ਨੂੰ ਖਾ ਸਕਦੀ ਹੈ ਤੇ ਉਹਨਾਂ ਵਿਚ ਤਿੰਨ ਗੁਣਾ ਜ਼ਿਆਦਾ ਲੜਨ ਦੀ ਸਮਰਥਾ ਹੁੰਦੀ ਹੈ। 


Baljit Singh

Content Editor

Related News