ਚੀਨ ''ਚ 21 ਮਈ ਤੋਂ ਸੰਸਦ ਸੈਸ਼ਨ ਦਾ ਹੋਵੇਗਾ ਆਯੋਜਨ

Tuesday, May 19, 2020 - 01:54 AM (IST)

ਚੀਨ ''ਚ 21 ਮਈ ਤੋਂ ਸੰਸਦ ਸੈਸ਼ਨ ਦਾ ਹੋਵੇਗਾ ਆਯੋਜਨ

ਬੀਜ਼ਿੰਗ (ਭਾਸ਼ਾ) - ਚੀਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੋਰੋਨਾਵਾਇਰਸ ਦੇ ਫੈਲਣ ਕਾਰਨ ਰੱਦ ਹੋ ਚੁੱਕਿਆ ਸੰਸਦ ਦਾ ਸਾਲਾਨਾ ਸੈਸ਼ਨ ਇਥੇ 21 ਮਈ ਤੋਂ ਆਯੋਜਿਤ ਕੀਤਾ ਜਾ ਸਕਦਾ ਹੈ ਤਾਂ ਜੋ ਦਿਖਾਇਆ ਜਾ ਸਕੇ ਕਿ ਮਹਾਮਾਰੀ ਤੋਂ ਬਾਅਦ ਦੇਸ਼ ਵਿਚ ਸਥਿਤੀ ਆਮ ਹੋ ਗਈ ਹੈ। ਸੰਸਦ ਸੈਸ਼ਨ ਦੇ ਦੌਰਾਨ 10 ਦਿਨਾਂ ਲਈ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ. ਪੀ. ਸੀ.) ਦੇ ਸਾਲਾਨਾ ਏਜੰਡੇ ਨੂੰ ਪਾਸ ਕਰਨ ਲਈ 6 ਹਜ਼ਾਰ ਤੋਂ ਜ਼ਿਆਦਾ ਨੁਮਾਇੰਦੇ ਰਾਜਧਾਨੀ ਵਿਚ ਇਕਜੁੱਟੇ ਹੋਣਗੇ।

ਸੰਸਦ ਵਿਚ ਨੈਸ਼ਨਲ ਪੀਪਲਸ ਕਾਂਗਰਸ (ਐਨ. ਪੀ. ਸੀ.) ਅਤੇ ਸਲਾਹਕਾਰ ਨਿਕਾਯ ਚਾਈਨੀਜ਼ ਪੀਪਲਸ ਪਾਲਿਟੀਕਲ ਕੰਸਲਟੇਟਿਵ ਕਾਨਫਰੰਸ (ਸੀ. ਪੀ. ਪੀ. ਸੀ. ਸੀ.) ਸ਼ਾਮਲ ਹੈ। ਸੀ. ਪੀ. ਪੀ. ਸੀ. ਸੀ. ਦੀ ਬੈਠਕ 21 ਮਈ ਨੂੰ ਹੋਵੇਗੀ, ਜਿਸ ਤੋਂ ਇਕ ਦਿਨ ਬਾਅਦ ਐਨ. ਪੀ. ਸੀ. ਦੀ ਬੈਠਕ ਆਯੋਜਿਤ ਕੀਤੀ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਲੀ ਕਿੰਗ ਵੱਲੋਂ ਸਰਕਾਰ ਦੀ ਕਾਰਜ ਰਿਪੋਰਟ ਨੂੰ ਪੇਸ਼ ਕੀਤਾ ਜਾਵੇਗਾ। ਸੰਸਦ ਦਾ ਸੈਸ਼ਨ ਮਾਰਚ ਦੀ ਸ਼ੁਰੂਆਤ ਵਿਚ ਹੋਣਾ ਵਾਲਾ ਸੀ ਪਰ ਦਸੰਬਰ ਵਿਚ ਵੁਹਾਨ ਵਿਚ ਕੋਰੋਨਾਵਾਇਰਸ ਫੈਲਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।


author

Khushdeep Jassi

Content Editor

Related News