ਰੂਸ ਕੋਲੋਂ ਐੱਸ-500 ਖਰੀਦੇਗਾ ਚੀਨ!
Saturday, Nov 22, 2025 - 04:13 AM (IST)
ਮਾਸਕੋ - ਰੂਸ ਅਤੇ ਚੀਨ ਦਰਮਿਆਨ ਵਧਦੇ ਸੁਰੱਖਿਆ ਸਹਿਯੋਗ ਨੇ ਭਾਰਤ, ਅਮਰੀਕਾ ਸਮੇਤ ਦੁਨੀਆਭਰ ਦੇ ਕਈ ਦੇਸ਼ਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਰਿਪੋਰਟ ਹੈ ਕਿ ਰੂਸ ਨੇ ਚੀਨ ਨੂੰ ਵੀ ਆਪਣਾ ਐੱਸ-500 ਮਿਜ਼ਾਈਲ ਡਿਫੈਂਸ ਸਿਸਟਮ ਦੇਣ ਦਾ ਵਾਅਦਾ ਕੀਤਾ ਹੈ। ਅਜਿਹੇ ’ਚ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਚੀਨ ਛੇਤੀ ਹੀ ਰੂਸ ਕੋਲੋਂ ਐੱਸ-500 ਮਿਜ਼ਾਈਲ ਸਿਸਟਮ ਖਰੀਦ ਸਕਦਾ ਹੈ। ਚੀਨ ਦੇ ਸੈਂਟਰਲ ਮਿਲਟਰੀ ਕਮਿਸ਼ਨ ਦੇ ਪਹਿਲੇ ਰੈਂਕ ਦੇ ਵਾਈਸ ਚੇਅਰਮੈਨ ਜਨਰਲ ਝਾਂਗ ਯੂਸ਼ਿਆ ਨੇ ਆਪਣੇ ਰੂਸੀ ਕਾਊਂਟਰਪਾਰਟ ਆਂਦਰੇਈ ਬੇਲੌਸੋਵ ਨਾਲ ਮੁਲਾਕਾਤ ਕੀਤੀ ਹੈ।
