China ਨਵੀਂ ਯੋਜਨਾ ਤਹਿਤ ਬਣਾਏਗਾ ਚੰਦਰ ਸਪੇਸ ਸਟੇਸ਼ਨ , ਰਹਿਣ ਯੋਗ ਗ੍ਰਹਿਆਂ ਦੀ ਕਰੇਗਾ ਖੋਜ

Tuesday, Oct 15, 2024 - 05:32 PM (IST)

China ਨਵੀਂ ਯੋਜਨਾ ਤਹਿਤ ਬਣਾਏਗਾ ਚੰਦਰ ਸਪੇਸ ਸਟੇਸ਼ਨ , ਰਹਿਣ ਯੋਗ ਗ੍ਰਹਿਆਂ ਦੀ ਕਰੇਗਾ ਖੋਜ

ਬੀਜਿੰਗ (ਪੋਸਟ ਬਿਊਰੋ)- ਚੀਨ ਨੇ ਅਗਲੇ ਕੁਝ ਦਹਾਕਿਆਂ ਦੌਰਾਨ ਆਪਣੇ ਪੁਲਾੜ ਪ੍ਰੋਗਰਾਮ ਦਾ ਵਿਸਥਾਰ ਕਰਨ, ਚੰਦਰ ਸਪੇਸ ਸਟੇਸ਼ਨ ਬਣਾਉਣ ਅਤੇ ਧਰਤੀ ਤੋਂ ਬਾਹਰ ਰਹਿਣ ਯੋਗ ਗ੍ਰਹਿਆਂ ਦੀ ਖੋਜ ਕਰਨ ਦੀ ਯੋਜਨਾ ਦਾ ਮੰਗਲਵਾਰ ਨੂੰ ਐਲਾਨ ਕੀਤਾ। ਦੇਸ਼ ਦੀਆਂ ਚੋਟੀ ਦੀਆਂ ਪੁਲਾੜ ਸੰਸਥਾਵਾਂ ਨੇ ਪੁਲਾੜ ਵਿਗਿਆਨ ਲਈ ਲੰਬੇ ਸਮੇਂ ਦੇ ਵਿਕਾਸ ਪ੍ਰੋਗਰਾਮ ਦਾ ਉਦਘਾਟਨ ਕੀਤਾ, ਜੋ ਕਿ 2024 ਤੋਂ 2050 ਤੱਕ ਦੇਸ਼ ਦੇ ਪੁਲਾੜ ਵਿਗਿਆਨ ਮਿਸ਼ਨ ਅਤੇ ਪੁਲਾੜ ਖੋਜ ਯੋਜਨਾ ਦਾ ਮਾਰਗਦਰਸ਼ਨ ਕਰੇਗਾ। 

ਚੀਨ ਦੇ ਪੁਲਾੜ ਵਿਗਿਆਨ ਟੀਚਿਆਂ ਦੀ ਰੂਪਰੇਖਾ ਚੀਨੀ ਅਕੈਡਮੀ ਆਫ਼ ਸਾਇੰਸਿਜ਼ (ਸੀ.ਏ.ਐਸ), ਚਾਈਨਾ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਅਤੇ ਚਾਈਨਾ ਮੈਨਡ ਸਪੇਸ ਏਜੰਸੀ ਦੁਆਰਾ ਇੱਥੇ ਮੀਡੀਆ ਨੂੰ ਜਾਰੀ ਕੀਤੇ ਗਏ ਇੱਕ ਸਮਾਗਮ ਵਿੱਚ ਦਿੱਤੀ ਗਈ। ਇਸ ਵਿੱਚ ਪੰਜ ਪ੍ਰਮੁੱਖ ਵਿਗਿਆਨਕ ਵਿਸ਼ਿਆਂ ਤਹਿਤ 17 ਤਰਜੀਹੀ ਵਾਲੇ ਖੇਤਰ ਅਤੇ ਤਿੰਨ-ਪੜਾਅ ਵਾਲਾ ਫਾਰਮੈਟ ਸ਼ਾਮਲ ਹੈ। ਸੀ.ਏ.ਐਸ ਦੇ ਉਪ ਪ੍ਰਧਾਨ ਡਿੰਗ ਚਿਬੀਆਓ ਨੇ ਇੱਥੇ ਮੀਡੀਆ ਨੂੰ ਦੱਸਿਆ ਕਿ ਚੀਨ ਦੁਆਰਾ ਸ਼ੁਰੂ ਕੀਤੇ ਗਏ ਅੰਤਰਰਾਸ਼ਟਰੀ ਚੰਦਰ ਖੋਜ ਸਟੇਸ਼ਨ ਦਾ ਨਿਰਮਾਣ 2028 ਤੋਂ 2035 ਤੱਕ ਦੂਜੇ ਪੜਾਅ ਦੌਰਾਨ ਕੀਤਾ ਜਾਵੇਗਾ। ਇਹ ਪ੍ਰੋਗਰਾਮ 2050 ਤੱਕ ਚੀਨ ਵਿੱਚ ਪੁਲਾੜ ਵਿਗਿਆਨ ਦੇ ਵਿਕਾਸ ਲਈ ਇੱਕ ਰੋਡਮੈਪ ਦੀ ਰੂਪਰੇਖਾ ਵੀ ਪੇਸ਼ ਕਰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਸਬੰਧ ਹੋਏ ਤਣਾਅਪੂਰਨ, ਵਿਦੇਸ਼ ਨੀਤੀ ਮਾਹਰਾਂ ਦੀ ਪ੍ਰਤੀਕਿਰਿਆ ਆਈ ਸਾਹਮਣੇ

ਪਹਿਲੇ ਪੜਾਅ ਵਿੱਚ ਚੀਨ 2027 ਤੱਕ ਪੁਲਾੜ ਸਟੇਸ਼ਨ ਸੰਚਾਲਨ 'ਤੇ ਧਿਆਨ ਕੇਂਦਰਤ ਕਰੇਗਾ, ਇੱਕ ਮਨੁੱਖ ਦੁਆਰਾ ਚੰਦਰਮਾ ਖੋਜ ਪ੍ਰੋਜੈਕਟ ਨੂੰ ਲਾਗੂ ਕਰਨਾ, ਆਪਣੇ ਚੰਦਰ ਖੋਜ ਪ੍ਰੋਗਰਾਮ ਦੇ ਚੌਥੇ ਪੜਾਅ ਅਤੇ ਇੱਕ ਗ੍ਰਹਿ ਖੋਜ ਪ੍ਰੋਜੈਕਟ ਨੂੰ ਲਾਗੂ ਕਰੇਗਾ। ਉਨ੍ਹਾਂ ਕਿਹਾ ਕਿ ਨਵੀਂ ਯੋਜਨਾ ਤਹਿਤ ਵਿਗਿਆਨੀ ਸੂਰਜੀ ਮੰਡਲ ਅਤੇ ਸੂਰਜੀ ਮੰਡਲ ਦੇ ਬਾਹਰ ਸਥਿਤ ਗ੍ਰਹਿਆਂ 'ਤੇ ਰਹਿਣ ਦੀ ਸਮਰੱਥਾ ਦੀ ਖੋਜ ਕਰਨਗੇ ਅਤੇ ਧਰਤੀ ਤੋਂ ਇਲਾਵਾ ਹੋਰ ਥਾਵਾਂ 'ਤੇ ਜੀਵਨ ਦੀ ਹੋਂਦ ਦਾ ਪਤਾ ਲਗਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News