ਲੁਭਾਵਣੇ ਵਾਅਦਿਆਂ ਨਾਲ ਥਾਈਲੈਂਡ ''ਚ ''ਸੰਨ੍ਹ'' ਲਾ ਰਿਹੈ ਚੀਨ

Wednesday, Oct 28, 2020 - 11:34 AM (IST)

ਲੁਭਾਵਣੇ ਵਾਅਦਿਆਂ ਨਾਲ ਥਾਈਲੈਂਡ ''ਚ ''ਸੰਨ੍ਹ'' ਲਾ ਰਿਹੈ ਚੀਨ

ਬੈਂਕਾਕ- ਅੱਜ-ਕੱਲ ਚੀਨ ਲੁਭਾਵਣੇ ਵਾਅਦਿਆਂ ਨਾਲ ਥਾਈਲੈਂਡ 'ਚ 'ਸੰਨ੍ਹ' ਲਾ ਰਿਹਾ ਹੈ। ਚੀਨ ਨੇ ਥਾਈਲੈਂਡ ਨੂੰ ਆਪਣੇ ਜਾਲ ’ਚ ਫਸਾਉਣ ਲਈ ਵਿਦੇਸ਼ ਮੰਤਰੀ ਵਾਂਗ ਯੀ ਨੂੰ ਬੈਂਕਾਕ ਭੇਜਿਆ। ਦਰਅਸਲ, ਚੀਨ ਥਾਈਲੈਂਡ ਰਾਹੀਂ ਮੇਕਾਂਗ ਨਦੀ ਜਲ ਖੇਤਰ ਤੱਕ ਆਪਣੀ ਪਹੁੰਚ ਵਧਾਉਣਾ ਚਾਹੁੰਦਾ ਹੈ। ਲਾਓਸ ਜਿਥੇ ਇਹ ਮੇਕਾਂਗ ਨਦੀ ਵੱਗਦੀ ਹੈ ਉਥੇ ਪਹੁੰਚਣ ਲਈ ਚੀਨ ਨੂੰ ਥਾਈਲੈਂਡ ਤੋਂ ਹੋ ਕੇ ਲੰਘਣਾ ਪਵੇਗਾ। ਇਸ ਤੋਂ ਇਲਾਵਾ ਚੀਨ ਨੇ ਥਾਈਲੈਂਡ ਨੂੰ ਲੁਭਾਉਣ ਲਈ ਉਸ ’ਤੇ 2 ਹੋਰ ਜਾਲ ਸੁੱਟੇ, ਜਿਸ ਵਿਚ ਪਹਿਲਾ ਹੈ ਥਾਈਲੈਂਡ ’ਚ ਹਾਈ-ਸਪੀਡ ਰੇਲ ਸੇਵਾ ਦੇਣਾ, ਜਿਸ ਨਾਲ ਅਖੀਰ ਚੀਨ ਨੂੰ ਹੀ ਲਾਭ ਮਿਲਣ ਵਾਲਾ ਹੈ ਅਤੇ ਦੂਸਰਾ ਹੈ ਥਾਈਲੈਂਡ ਦੇ ਦੱਖਣੀ ਖੇਤਰ ’ਚ ‘ਕ੍ਰਾ ਇਸਤਮਸ ਨਹਿਰ’ ਬਣਾਉਣਾ। 

ਚੀਨ ਥਾਈਲੈਂਡ ਦੀ ਖਾੜੀ ਤੋਂ ਸਿੱਧੇ ਅੰਡੇਮਾਨ ਦੇ ਇਲਾਕੇ ’ਚ ਆਪਣੀ ਪਹੁੰਚ ਵਧਾਉਣਾ ਚਾਹੁੰਦਾ ਹੈ।
ਹਾਲਾਂਕਿ ਥਾਈਲੈਂਡ ਨੇ ਪਹਿਲਾਂ ਹੀ ਚੀਨ ਤੋਂ ‘ਕ੍ਰਾ ਇਸਤਮਸ ਨਹਿਰ’ ਬਣਾਉਣ ਲਈ ਮਨਾ ਕਰ ਦਿੱਤਾ ਹੈ ਕਿਉਂਕਿ ਇਸ ਨਹਿਰ ’ਤੇ ਆਉਣ ਵਾਲਾ ਖਰਚਾ ਕਰਜ਼ੇ ਦੇ ਰੂਪ ’ਚ ਚੀਨ ਥਾਈਲੈਂਡ ਨੂੰ 25 ਅਰਬ ਅਮਰੀਕੀ ਡਾਲਰ ਦੇਵੇਗਾ ਪਰ ਉਹ ਕਰਜ਼ਾ ਚੁਕਾਉਣਾ ਥਾਈਲੈਂਡ ਨੂੰ ਬਹੁਤ ਭਾਰੀ ਪਵੇਗਾ। ਜਦੋਂ ਥਾਈਲੈਂਡ ਇਸ ਕਰਜ਼ੇ ਨੂੰ ਮੋੜਨ ਦੀ ਹਾਲਤ ’ਚ ਨਹੀਂ ਹੋਵੇਗਾ ਓਦੋਂ ਚੀਨ ਥਾਈਲੈਂਡ ਦੇ ਖਣਿਜ ਸੋਮਿਆਂ ਤੋਂ ਵੱਖ ਹੋਣ ਦੀ ਮੁਹਿੰਮ ਤੇਜ਼ ਹੋ ਜਾਏਗੀ ਅਤੇ ਥਾਈਲੈਂਡ ਅਜਿਹਾ ਕਦੇ ਨਹੀਂ ਚਾਹੇਗਾ।

‘ਕ੍ਰਾ ਇਸਤਮਸ ਨਹਿਰ’ ਤੋਂ ਜਿਥੇ ਇਕ ਪਾਸੇ ਪਨਾਮਾ ਨਹਿਰ ਤੋਂ ਹੋਣ ਵਾਲੇ ਵਪਾਰ ’ਤੇ ਬੁਰਾ ਅਸਰ ਪਵੇਗਾ ਉਥੇ ਮਲੇਸ਼ੀਆ ਦੇ ਮਲਕੱਕਾ ਜਲਡਮਰੂ ਤੋਂ ਹੋਣ ਵਾਲਾ ਵਪਾਰ ਲਗਭਗ ਠੱਪ ਹੋ ਜਾਏਗਾ ਅਤੇ ਗੁਆਂਢੀ ਦੇਸ਼ ਸਿੰਗਾਪੁਰ ਨੂੰ ਵੀ ਸਾਲਾਨਾ 30 ਫੀਸਦੀ ਦੇ ਮਾਲੀਏ ਦਾ ਨੁਕਸਾਨ ਚੁਕਣਾ ਪਵੇਗਾ।
ਮਜਬੂਰੀ ਨਾਲ ਜਾਲ ’ਚ ਫਸੇ ਪ੍ਰਧਾਨ ਮੰਤਰੀ

ਥਾਈਲੈਂਡ ਦੀ ਆਰਥਿਕਤਾ ਦਾ 93 ਫੀਸਦੀ ਹਿੱਸਾ ਸੈਰ-ਸਪਾਟੇ ’ਤੇ ਆਧਾਰਿਤ ਹੈ। ਕੋਰੋਨਾ ਮਹਾਮਾਰੀ ਦੀ ਮਾਰ ਨਾਲ ਥਾਈਲੈਂਡ ਦੇ ਸਮੁੰਦਰੀ ਤਟ, ਹੋਟਲ, ਸ਼ਿਪਿੰਗ ਕੰਪਨੀਆਂ, ਰੈਸਟੋਰੈਂਟ, ਛੋਟੇ-ਵੱਡੇ ਉਦਯੋਗ ਸਾਰੇ ਬੰਦ ਪਏ ਹਨ। ਇਸ ਦੇ ਨਾਲ ਹੀ ਥਾਈ ਪ੍ਰਧਾਨ ਮੰਤਰੀ ਪ੍ਰਾਯੁਥ ਛਾਨ ਓਛਾ ਦੇ ਵਿਰੁੱਧ ਬੈਂਕਾਕ ’ਚ ਆਮ ਜਨਤਾ ਸੜਕਾਂ ’ਤੇ ਉੱਤਰੀ ਹੋਈ ਹੈ। ਲੋਕ ਓਛਾ ਨੂੰ ਗੱਦੀ ਤੋਂ ਉਠਾਉਣਾ ਚਾਹੁੰਦੇ ਹਨ। ਇਨ੍ਹਾਂ ਦੋਨਾਂ ਹੀ ਖਤਰਿਆਂ ਤੋਂ ਬਚਣ ਲਈ ਚੀਨ ਨੇ ਪ੍ਰਾਯੁਥ ਨੂੰ ਲਾਲਚ ਦਿੱਤਾ ਅਤੇ ਪ੍ਰਾਯੁਥ ਮਜਬੂਰੀ ਕਾਰਨ ਇਸ ਜਾਲ ’ਚ ਫਸ ਗਏ ਹਨ।


author

Lalita Mam

Content Editor

Related News