ਚੀਨ ਨੇ ਹਵਾ ’ਚ ਮਿਜ਼ਾਈਲ ਨੂੰ ਮਾਰ ਸੁੱਟਣ ਵਾਲੇ ਹਥਿਆਰ ਦਾ ਕੀਤਾ ਪ੍ਰੀਖਣ
Sunday, Apr 16, 2023 - 12:03 AM (IST)
ਪੇਈਚਿੰਗ (ਭਾਸ਼ਾ)-ਚੀਨ ਨੇ ਸ਼ਨੀਵਾਰ ਕਿਹਾ ਕਿ ਉਸ ਨੇ ਹਵਾ ’ਚ ਮਿਜ਼ਾਈਲ ਨੂੰ ਮਾਰ ਸੁੱਣਣ ਦੀ ਸਮਰੱਥਾ ਰੱਖਣ ਵਾਲੇ ਹਥਿਆਰ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ, ਜੋ ਪੁਲਾੜ ਤੋਂ ਆ ਰਹੇ ਹਥਿਆਰਾਂ ਨੂੰ ਮਾਰ ਸੁੱਟਣ ਦੀ ਉਸ ਦੀ ਸਮਰੱਥਾ ’ਚ ਤਰੱਕੀ ਦਾ ਸੰਕੇਤ ਹੈ।
ਇਹ ਖ਼ਬਰ ਵੀ ਪੜ੍ਹੋ : ਸੂਬੇ ਦੇ ਡਾ. ਅੰਬੇਡਕਰ ਭਵਨਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ
ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਹ ਪ੍ਰੀਖਣ ਚੀਨੀ ਖੇਤਰ ਦੇ ਅੰਦਰ ਸ਼ੁੱਕਰਵਾਰ ਦੇਰ ਰਾਤ ਕੀਤਾ ਗਿਆ ਅਤੇ ਇਸ ਨੇ ‘ਪ੍ਰੀਖਣ ਦਾ ਲੋੜੀਂਦਾ ਉਦੇਸ਼’ ਹਾਸਲ ਕੀਤਾ। ਇਹ ਪ੍ਰੀਖਣ ਰੱਖਿਆਤਮਕ ਪ੍ਰਕਿਰਤੀ ਦਾ ਸੀ ਅਤੇ ਇਸ ਦਾ ਨਿਸ਼ਾਨਾ ਕਿਸੇ ਦੇਸ਼ ਵੱਲ ਨਹੀਂ ਸੀ। ਬਹਰਹਾਲ, ਚੀਨ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ, ਜਿਵੇਂ ਕਿ ਉਸ ਨੇ ਅਸਲ ’ਚ ਕਿਸੇ ਟੀਚੇ ਨੂੰ ਵਿੰਨ੍ਹਿਆ, ਕਿੰਨੀਆਂ ਮਿਜ਼ਾਈਲਾਂ ਛੱਡੀਆਂ ਗਈਆਂ ਅਤੇ ਉਹ ਕਿੱਥੇ ਡਿੱਗੀਆਂ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਛੱਡਣ ਲਈ ਤਿਆਰ ਹੋਏ ਇੰਦਰਜੀਤ ਨਿੱਕੂ, ਜਾਣੋ ਕੀ ਹੈ ਮਜਬੂਰੀ ?