ਚੀਨ ਨੇ ਕੋਰੋਨਾ ਵਾਇਰਸ ਪ੍ਰਤੀ ਕਾਰਵਾਈ ਨੂੰ ਲੈ ਕੇ ਅਮਰੀਕਾ ''ਤੇ ਵਿੰਨ੍ਹਿਆ ਨਿਸ਼ਾਨਾ

04/27/2020 3:43:26 PM

ਬੀਜਿੰਗ- ਚੀਨ ਨੇ ਕੋਰੋਨਾ ਵਾਇਰਸ ਵਿਚ ਉਸ ਦੀ ਭੂਮਿਕਾ ਦੀ ਜਾਂਚ ਦੀ ਮੰਗ ਨੂੰ ਲੈ ਕੇ ਅਮਰੀਕਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਇਸ ਮਹਾਮਾਰੀ ਪ੍ਰਤੀ ਅਮਰੀਕਾ ਦੀ ਕਾਰਵਾਈ ਦੀਆਂ ਕਮੀਆਂ ਵੀ ਗਿਣਾਈਆਂ ਹਨ। ਚੀਨ ਨੇ ਮੰਗ ਕੀਤੀ ਹੈ ਕਿ ਅਮਰੀਕਾ ਆਪਣੀਆਂ ਗਲਤੀਆਂ ਨੂੰ ਸਵਿਕਾਰ ਵੀ ਕਰੇ। 
ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਾਨੂੰ ਆਸ ਹੈ ਕਿ ਅਮਰੀਕਾ ਆਪਣੇ ਲੋਕਾਂ ਦੀ ਚਿੰਤਾ 'ਤੇ ਕਦਮ ਚੁੱਕੇਗਾ। ਸ਼ਾਇਦ ਵਿਸ਼ਵ ਸਿਹਤ ਸੰਗਠਨ ਨੂੰ ਵੀ ਇਸ ਜਾਂਚ ਵਿਚ ਮਦਦ ਲਈ ਸੱਦਾ ਦਿੱਤਾ ਜਾ ਸਕਦਾ ਹੈ।

ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਵਿਸ਼ਵ ਸਿਹਤ ਸੰਗਠਨ ਨੂੰ ਫੰਡ ਰੋਕ ਰਹੇ ਹਨ ਕਿਉਂਕਿ ਉਸ ਨੇ ਇਸ ਮਹਾਮਾਰੀ ਖਿਲਾਫ ਪੁਖਤਾ ਕਦਮ ਨਹੀਂ ਚੁੱਕੇ ਅਤੇ ਚੀਨ ਪ੍ਰਤੀ ਪੱਖਪਾਤ ਵਾਲਾ ਰਵੱਈਆ ਦਿਖਾਇਆ। ਅਮਰੀਕਾ ਵਿਸ਼ਵ ਸਿਹਤ ਸੰਗਠਨ ਲਈ ਸਭ ਤੋਂ ਵੱਡਾ ਦਾਨੀ ਰਿਹਾ ਹੈ। ਚੀਨ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਇਸ ਦੋਸ਼ ਨੂੰ ਮਜ਼ਬੂਤੀ ਨਾਲ ਇਨਕਾਰ ਕੀਤਾ ਕਿ ਉਸ ਨੇ ਇਸ ਮਹਾਮਾਰੀ ਦੀ ਜਾਣਕਾਰੀ ਦੁਨੀਆ ਕੋਲੋਂ ਲੁਕੋ ਕੇ ਰੱਖੀ ਅਤੇ ਇਸ ਨੂੰ ਪੂਰੇ ਵਿਸ਼ਵ ਵਿਚ ਫੈਲਣ ਦਿੱਤਾ । 

ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਚੀਨ ਵਿਚ ਹੀ ਪਿਛਲੇ ਸਾਲ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਸੋਮਵਾਰ ਨੂੰ ਸਰਕਾਰੀ ਕਮੇਟੀ ਸ਼ਿਨਹੁਆ ਨੇ ਇਕ ਟਿੱਪਣੀ ਚਲਾਈ ਸੀ ਜਿਸ ਵਿਚ ਅਮਰੀਕੀ ਰੀਪਬਲਿਕਨ ਨੇਤਾਵਾਂ ਵਲੋਂ ਚੀਨ 'ਤੇ ਹਮਲਾ ਕਰਕੇ ਰਾਜਨੀਤਕ ਬੜਤ ਹਾਸਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ। ਸ਼ਿਨਹੁਆ ਨੇ ਕਿਹਾ ਦੂਜੇ 'ਤੇ ਠੀਕਰਾ ਭੰਨ੍ਹ ਕੇ ਅਤੇ ਲੋਕਾਂ ਦਾ ਧਿਆਨ ਵੰਡ ਕੇ ਆਪਣੀਆਂ ਅਸਫਲਤਾਵਾਂ ਦੀ ਲੀਪਾ-ਪੋਤੀ ਕਰਨ ਨਾਲ ਉਨ੍ਹਾਂ ਲੋਕਾਂ ਨੂੰ ਹੀ ਨੁਕਸਾਨ ਹੋਵੇਗਾ, ਜੋ ਇਸ ਮਹਾਮਾਰੀ ਨਾਲ ਲੜ ਰਹੇ ਹਨ। ਇਨ੍ਹਾਂ ਦੀ ਇਸ ਕੋਸ਼ਿਸ਼ ਨਾਲ ਇਹ ਸੰਘਰਸ਼ ਹੋਰ ਮੁਸ਼ਕਲ ਹੋ ਜਾਵੇਗਾ। 


Lalita Mam

Content Editor

Related News