ਕੋਝੀਆਂ ਹਰਕਤਾਂ ਤੋਂ ਚੀਨ ਨਹੀਂ ਆ ਰਿਹਾ ਬਾਜ਼, ਸਟੈਂਡਰਡ ਮੈਪ ਦੇ ਨਵੇਂ ਐਡੀਸ਼ਨ ’ਚ ਅਰੁਣਾਚਲ ’ਤੇ ਠੋਕਿਆ ਦਾਅਵਾ
Tuesday, Aug 29, 2023 - 02:03 AM (IST)

ਪੇਈਚਿੰਗ (ਭਾਸ਼ਾ)-ਚੀਨ ਨੇ ਸੋਮਵਾਰ ਨੂੰ ਅਧਿਕਾਰਤ ਤੌਰ ’ਤੇ ਆਪਣੇ ‘ਸਟੈਂਡਰਡ ਮੈਪ’ ਦਾ 2023 ਐਡੀਸ਼ਨ ਜਾਰੀ ਕੀਤਾ, ਜਿਸ ’ਚ ਅਰੁਣਾਚਲ ਪ੍ਰਦੇਸ਼, ਅਕਸਾਈਚਿਨ ਖੇਤਰ, ਤਾਈਵਾਨ ਅਤੇ ਵਿਵਾਦਿਤ ਦੱਖਣੀ ਚੀਨ ਸਾਗਰ ਸਮੇਤ ਹੋਰ ਵਿਵਾਦਿਤ ਪ੍ਰਦੇਸ਼ ਸ਼ਾਮਲ ਹਨ। ਭਾਰਤ ਨੇ ਵਾਰ-ਵਾਰ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਸੂਬਾ ਹਮੇਸ਼ਾ ਦੇਸ਼ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਰਹੇਗਾ।
ਇਹ ਖ਼ਬਰ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੀ ਵੱਡੀ ਪਹਿਲਕਦਮੀ, ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਚੁੱਕਿਆ ਇਹ ਕਦਮ
ਅਧਿਕਾਰਤ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਕੁਦਰਤੀ ਸਰੋਤ ਮੰਤਰਾਲੇ ਜ਼ਰੀਏ ਹੋਸਟ ਕੀਤੀ ਸਟੈਂਡਰਡ ਮੈਪ ਸੇਵਾ ਦੀ ਵੈੱਬਸਾਈਟ ’ਤੇ ‘ਸਟੈਂਡਰਡ ਮੈਪ’ ਸੋਮਵਾਰ ਨੂੰ ਲਾਂਚ ਕੀਤਾ ਗਿਆ ਸੀ। ਇਹ ਨਕਸ਼ਾ ਚੀਨ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਰਾਸ਼ਟਰੀ ਸੀਮਾਵਾਂ ਦੇ ਡਰਾਇੰਗ ਵਿਧੀ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ।'' ਚੀਨ ਅਰੁਣਾਚਲ ਪ੍ਰਦੇਸ਼ ’ਤੇ ਆਪਣਾ ਦਾਅਵਾ ਕਰਦਾ ਹੈ ਅਤੇ 1962 ਦੀ ਜੰਗ ’ਚ ਅਕਸਾਈਚਿਨ ’ਤੇ ਕਬਜ਼ਾ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖ਼ੂਨੀ ਰੂਪ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਉਤਾਰਿਆ ਮੌਤ ਦਾ ਘਾਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8