ਚੀਨ ਨੂੰ ਵਪਾਰਕ ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਹਨ, ਗੱਲਬਾਤ ਦਾ ਸੁਆਗਤ ਹੈ: ਐਂਥਨੀ ਅਲਬਾਨੀਜ਼
Tuesday, Jun 14, 2022 - 02:49 PM (IST)

ਕੈਨਬਰਾ (ਬਿਊਰੋ) ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਨੂੰ ਆਸਟ੍ਰੇਲੀਆ ਨਾਲ ਸਬੰਧਾਂ ਨੂੰ ਸੁਧਾਰਨ ਲਈ ਆਸਟ੍ਰੇਲੀਆ 'ਤੇ ਲਗਾਈਆਂ ਪਾਬੰਦੀਆਂ ਹਟਾਉਣ ਦੀ ਜ਼ਰੂਰਤ ਹੈ। ਦੂਜੇ ਪਾਸੇ ਉਹਨਾਂ ਨੇ ਲਗਭਗ ਤਿੰਨ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਮੰਤਰੀਆਂ ਵਿਚਕਾਰ ਪਹਿਲੀ ਵਾਰਤਾ ਦਾ "ਚੰਗੀ ਗੱਲ" ਵਜੋਂ ਸਵਾਗਤ ਕੀਤਾ।ਗੌਰਤਲਬ ਹੈ ਕਿ ਚੀਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਇਸ ਦੇ ਲੋਹੇ ਦਾ ਸਭ ਤੋਂ ਵੱਡਾ ਗਾਹਕ ਹੈ ਪਰ ਹਾਲ ਹੀ ਦੇ ਸਾਲਾਂ ਵਿੱਚ ਕੂਟਨੀਤਕ ਸਬੰਧ ਤਣਾਅਪੂਰਨ ਰਹੇ ਹਨ।
ਆਪਣੀਆਂ ਪਾਬੰਦੀਆਂ ਲਗਾਉਣ ਵਿੱਚ ਚੀਨ ਨੇ ਆਸਟ੍ਰੇਲੀਆ ਨਾਲ 14 ਸ਼ਿਕਾਇਤਾਂ ਨੂੰ ਸੂਚੀਬੱਧ ਕੀਤਾ ਹੈ- ਜਿਸ ਵਿੱਚ ਕੋਰੋਨਾ ਵਾਇਰਸ ਦੀ ਉਤਪੱਤੀ ਬਾਰੇ ਅੰਤਰਰਾਸ਼ਟਰੀ ਜਾਂਚ ਦੀ ਮੰਗ, ਚੀਨ ਦੀ ਦੂਰਸੰਚਾਰ ਦਿੱਗਜ ਹੁਆਵੇਈ 'ਤੇ 5G ਨੈਟਵਰਕ ਬਣਾਉਣ 'ਤੇ ਪਾਬੰਦੀ ਅਤੇ ਰਾਸ਼ਟਰੀ ਸੁਰੱਖਿਆ ਜੋਖਮਾਂ ਲਈ ਵਿਦੇਸ਼ੀ ਨਿਵੇਸ਼ ਦੀ ਜਾਂਚ ਦੀ ਮੰਗ ਕਰਨਾ ਸ਼ਾਮਲ ਹੈ।ਇਹ ਚੀਨ ਹੀ ਹੈ ਜਿਸ ਨੇ ਆਸਟ੍ਰੇਲੀਆ 'ਤੇ ਪਾਬੰਦੀਆਂ ਲਗਾਈਆਂ ਹਨ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬ੍ਰਿਸਬੇਨ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਬੰਧਾਂ ਨੂੰ ਸੁਧਾਰਨ ਲਈ ਉਨ੍ਹਾਂ ਪਾਬੰਦੀਆਂ ਨੂੰ ਹਟਾਉਣ ਦੀ ਜ਼ਰੂਰਤ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਗਏ ਵਿਦਿਆਰਥੀਆਂ ਲਈ ਨਵੀਂ ਚੁਣੌਤੀ, ਨਿੱਜੀ ਕਾਲਜਾਂ ਦੀ ਪੜ੍ਹਾਈ ਮਗਰੋਂ ਨਹੀਂ ਮਿਲੇਗਾ 'ਵਰਕ ਪਰਮਿਟ'
ਆਸਟ੍ਰੇਲੀਆ ਦੀ ਸਾਬਕਾ ਸਰਕਾਰ ਨੇ ਆਪਣੀ ਖੇਤੀਬਾੜੀ ਅਤੇ ਊਰਜਾ ਵਸਤੂਆਂ 'ਤੇ ਚੀਨ ਦੀਆਂ ਪਾਬੰਦੀਆਂ ਨੂੰ "ਆਰਥਿਕ ਜ਼ਬਰਦਸਤੀ" ਦੱਸਿਆ ਸੀ। ਸਾਲਾਂ ਤੋਂ ਲੰਬੇ ਕੂਟਨੀਤਕ ਫ੍ਰੀਜ਼ ਦੇ ਵਿਚਕਾਰ ਆਸਟ੍ਰੇਲੀਆਈ ਮੰਤਰੀ ਚੀਨੀ ਹਮਰੁਤਬਾ ਨਾਲ ਕਾਲਾਂ ਦਾ ਪ੍ਰਬੰਧ ਕਰਨ ਵਿੱਚ ਅਸਮਰੱਥ ਰਹੇ ਹਨ ਪਰ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਐਤਵਾਰ ਨੂੰ ਸਿੰਗਾਪੁਰ ਵਿੱਚ ਇੱਕ ਸੁਰੱਖਿਆ ਕਾਨਫਰੰਸ ਮੌਕੇ ਆਪਣੇ ਚੀਨੀ ਹਮਰੁਤਬਾ ਵੇਈ ਫੇਂਗੇ ਨੂੰ ਮਿਲੇ। ਮਾਰਲੇਸ ਨੇ ਆਪਣੀ ਘੰਟਾ ਲੰਬੀ ਗੱਲਬਾਤ ਨੂੰ "ਮਹੱਤਵਪੂਰਨ ਪਹਿਲਾ ਕਦਮ" ਦੱਸਿਆ।ਅਲਬਾਨੀਜ਼ ਨੇ ਕਿਹਾ ਕਿ ਇਹ "ਚੰਗੀ ਗੱਲ" ਸੀ ਕਿ ਮੰਤਰੀਆਂ ਨੇ ਮੁਲਾਕਾਤ ਕੀਤੀ ਅਤੇ ਆਸਟ੍ਰੇਲੀਆ ਦੀ ਆਰਥਿਕਤਾ ਲਈ ਚੀਨ ਨਾਲ ਵਪਾਰ ਦੀ ਮਹੱਤਤਾ ਨੂੰ ਨੋਟ ਕੀਤਾ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਅਲਬਾਨੀਜ਼ ਨੇ ਪਿਛਲੇ ਮਹੀਨੇ ਚੋਣ ਜਿੱਤਣ 'ਤੇ ਚੀਨੀ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਦੇ ਵਧਾਈ ਦੇ ਸੰਦੇਸ਼ ਦਾ ਜਵਾਬ ਦਿੱਤਾ ਸੀ ਅਤੇ ਕਿਹਾ ਕਿ ਉਹ ਵੀ ਸਬੰਧਾਂ ਨੂੰ ਸੁਧਾਰਨਾ ਚਾਹੁੰਦੇ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਬੀਜਿੰਗ ਵਿੱਚ ਇੱਕ ਨਿਯਮਤ ਪ੍ਰੈਸ ਬ੍ਰੀਫਿੰਗ ਦੌਰਾਨ ਦੱਸਿਆ "ਚੀਨ-ਆਸਟ੍ਰੇਲੀਆ ਸਬੰਧਾਂ ਨੂੰ ਸੁਧਾਰਨ ਲਈ ਕੋਈ 'ਆਟੋ-ਪਾਇਲਟ' ਮੋਡ ਨਹੀਂ ਹੈ। ਇੱਕ ਰੀਸੈਟ ਲਈ ਠੋਸ ਕਾਰਵਾਈਆਂ ਦੀ ਲੋੜ ਹੈ। ਉਸ ਨੇ ਚੀਨ ਦੀ ਕਾਰਵਾਈ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ।ਉੱਧਰ ਅਲਬਾਨੀਜ਼ ਨੇ ਲੀ ਨੂੰ ਕੀ ਕਿਹਾ, ਇਸ ਬਾਰੇ ਵਿਸਥਾਰ ਵਿੱਚ ਦੱਸਣ ਤੋਂ ਇਨਕਾਰ ਕਰ ਦਿੱਤਾ।ਉਹਨਾਂ ਨੇ ਪੱਤਰਕਾਰਾਂ ਨੂੰ ਸਿਰਫ ਇੰਨਾ ਦੱਸਿਆ ਕਿ “ਮੈਂ ਉਸ ਨੂੰ ਉਚਿਤ ਜਵਾਬ ਦਿੱਤਾ”।