ਚੀਨ ਦੀ ਅਫਗਾਨਿਸਤਾਨ ''ਚ ਈਰਾਨ ਨਾਲ ਇਕ ਸਾਂਝਾ ਰੁਖ਼ ਅਪਣਾਉਣ ਦੀ ਕੋਸ਼ਿਸ਼

Monday, Sep 06, 2021 - 12:54 AM (IST)

ਚੀਨ ਦੀ ਅਫਗਾਨਿਸਤਾਨ ''ਚ ਈਰਾਨ ਨਾਲ ਇਕ ਸਾਂਝਾ ਰੁਖ਼ ਅਪਣਾਉਣ ਦੀ ਕੋਸ਼ਿਸ਼

ਬੀਜਿੰਗ-ਚੀਨ ਯੁੱਧ ਪ੍ਰਭਾਵਿਤ ਅਫਗਾਨਿਸਤਾਨ 'ਚ ਵੱਡੀ ਸਾਵਧਾਨੀ ਨਾਲ ਆਪਣੀ ਵਧਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਉਸ ਦੇ ਗੁਆਂਢੀ ਦੇਸ਼ ਈਰਾਨ ਨਾਲ ਇਕ ਸਾਂਝਾ ਰੁਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਤਾਲਿਬਾਨ ਵੱਲੋਂ ਅਫਗਾਨਿਸਤਾਨ 'ਚ ਇਕ ਅਜਿਹੀ 'ਖੁੱਲ੍ਹੀ ਅਤੇ ਸਮਾਵੇਸ਼ੀ' ਸਰਕਾਰ ਬਣਾਉਣ ਦੀ ਉਡੀਕ ਕਰ ਰਿਹਾ ਹੈ ਜੋ ਸਾਰੇ ਅੱਤਵਾਦੀ ਸਮੂਹਾਂ ਨਾਲ ਖੁਦ ਨੂੰ ਵੱਖ ਰੱਖੇ। ਚੀਨ ਪਹਿਲਾਂ ਤੋਂ ਹੀ ਅਫਗਾਨਿਸਤਾਨ 'ਤੇ ਆਪਣੀ ਵਿਕਸਿਤ ਹੋ ਰਹੀ ਨੀਤੀ ਨੂੰ ਆਪਣੇ 'ਪੁਰਾਣੇ ਸਹਿਯੋਗੀ' ਪਾਕਿਸਤਾਨ ਅਤੇ ਰੂਸ ਨਾਲ ਤਾਲਮੇਲ ਕਰ ਰਿਹਾ ਹੈ ਜੋ ਅਫਗਾਨਿਸਤਾਨ ਨਾਲ ਸਰਹੱਦ ਸਾਂਝਾ ਕਰਦੇ ਹਨ।

ਇਹ ਵੀ ਪੜ੍ਹੋ : ਉੱਤਰੀ ਇਰਾਕ 'ਚ ਸ਼ੱਕੀ ਆਈ.ਐੱਸ. ਦੇ ਹਮਲੇ 'ਚ 13 ਪੁਲਸ ਮੁਲਾਜ਼ਮ ਮਾਰੇ ਗਏ

ਬੀਜਿੰਗ ਨੇ ਪਾਕਿਸਤਾਨ ਅਤੇ ਰੂਸ ਨਾਲ ਕਾਬੁਲ 'ਚ ਆਪਣਾ ਦੂਤਘਰ ਖੁੱਲ੍ਹਾ ਰੱਖਿਆ ਹੋਇਆ ਹੈ। ਚੀਨ ਤਾਲਿਬਾਨ ਵੱਲੋਂ ਸਰਕਾਰ ਦੇ ਗਠਨ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਕਿ ਉਹ ਨਵੀਂ ਸਰਕਾਰ ਦਾ ਸਮਰਥਨ ਕਰਨ 'ਤੇ ਫੈਸਲਾ ਕਰ ਸਕੇ। ਉਥੇ, ਅਮਰੀਕਾ, ਬ੍ਰਿਟੇਨ ਅਤੇ ਹੋਰ ਪੱਛਮੀ ਦੇਸ਼ਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਇਸ ਨੂੰ ਮਾਨਤਾ ਦੇਣ ਦੇ ਫੈਸਲੇ 'ਚ ਜਲਦਬਾਜ਼ੀ ਨਹੀਂ ਕਰਨਗੇ।

ਇਹ ਵੀ ਪੜ੍ਹੋ : ਯੂਰਪ 'ਚ ਡੇਢ ਸਾਲ ਬਾਅਦ ਸਕੂਲਾਂ 'ਚ ਪਰਤ ਰਹੇ ਹਨ ਬੱਚੇ

ਚੀਨ ਨਾਲ ਹੀ ਪੰਜਸ਼ੀਰ ਘਾਟੀ 'ਚ ਤਾਲਿਬਾਨ ਅਤੇ ਅਹਿਮਦ ਮਸੂਦ ਦੀ ਅਗਵਾਈ ਵਾਲੇ ਨੈਸ਼ਨਲ ਰੈਜੀਸਟੈਂਟ ਫਰੰਟ (ਐੱਨ.ਆਰ.ਐੱਫ.) ਦੇ ਲੜਾਕਿਆਂ ਦਰਮਿਆਨ ਜਾਰੀ ਸੰਘਰਸ਼ 'ਤੇ ਵੀ ਨੇੜੀਓਂ ਨਜ਼ਰ ਰੱਖੇ ਹੋਏ ਹਨ ਜਿਸ ਨਾਲ ਅਫਗਾਨਿਸਤਾਨ 'ਚ ਨਵੀਂ ਸਰਕਾਰ ਦੇ ਗਠਨ 'ਚ ਕਥਿਤ ਤੌਰ 'ਤੇ ਦੇਰੀ ਹੋਈ ਹੈ। ਸ਼ਨੀਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਈਰਾਨੀ ਹਮਰੁਤਬਾ ਹੁਸੈਨ ਅਮੀਰ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਈਰਾਨ ਆਪਣੀ ਪ੍ਰਮਾਣੂ ਨੀਤੀ ਨੂੰ ਲੈ ਕੇ ਅਮਰੀਕੀ ਪਾਬੰਦੀਆਂ ਦੇ ਚੱਲ਼ਦੇ ਸੰਘਰਸ਼ ਕਰ ਰਿਹਾ ਹੈ ਅਤੇ ਉਸ ਨੇ ਹਾਲ ਦੇ ਸਾਲਾ 'ਚ ਚੀਨ ਨਾਲ ਨੇੜਤਾ ਵਧਾਈ ਹੈ।

ਇਹ ਵੀ ਪੜ੍ਹੋ : ਗਿਨੀ ਦੇ ਰਾਸ਼ਟਰਪਤੀ ਭਵਨ ਨੇੜੇ ਭਾਰੀ ਗੋਲੀਬਾਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News