ਚੀਨ ਦੀ ਜੇਲ ''ਚ ਕੋਵਿਡ-19 ਦੇ 207 ਮਾਮਲਿਆਂ ਦੀ ਪੁਸ਼ਟੀ

Friday, Feb 21, 2020 - 01:28 PM (IST)

ਚੀਨ ਦੀ ਜੇਲ ''ਚ ਕੋਵਿਡ-19 ਦੇ 207 ਮਾਮਲਿਆਂ ਦੀ ਪੁਸ਼ਟੀ

ਜਿਨਾਨ- ਚੀਨ ਦੇ ਪੂਰਬੀ ਇਲਾਕੇ ਦੀ ਇਕ ਜੇਲ ਦੇ 207 ਕੈਦੀਆਂ ਦੇ ਨਵੇਂ ਕੋਰੋਨਾਵਾਇਰਸ (ਕੋਵਿਡ-19) ਨਾਲ ਇੰਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਸ਼ਾਨਡੋਂਗ ਦੀ ਸੂਬਾਈ ਸਰਕਾਰ ਨੇ ਸ਼ੁੱਕਰਵਾਰ ਦੀ ਸਵੇਰੇ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੱਤੀ।

ਸਥਾਨਕ ਅਧਿਕਾਰੀਆਂ ਨੇ ਜਿਨਿੰਗ ਸ਼ਹਿਰ ਦੇ ਰੇਨਚੇਂਗ ਜੇਲ ਵਿਚ ਸਾਰੇ ਲੋਕਾਂ ਦਾ ਨਿਊਕਲਿਕ ਐਸਿਡ ਟੈਸਟ ਕਰਵਾਇਆ, ਜਿਸ ਵਿਚ 207 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਵਰਤਮਾਨ ਸਮੇਂ ਵਿਚ ਪੁਸ਼ਟੀ ਕੀਤੇ ਸਾਰੇ ਰੋਗੀਆਂ ਨੂੰ ਵੱਖਰਾ ਰੱਖਿਆ ਗਿਆ ਹੈ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਖੰਘ ਦੀ ਸਮੱਸਿਆ ਹੋਣ 'ਤੇ 12 ਫਰਵਰੀ ਨੂੰ ਇਕ ਜੇਲ ਅਧਿਕਾਰੀ ਨੂੰ ਵੱਖਰਾ ਕਰਕੇ ਰੱਖਿਆ ਗਿਆ। ਨਿਊਕਲਿਕ ਟੈਸਟ ਤੋਂ ਬਾਅਦ ਅਧਿਕਾਰੀ ਦੇ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਖੇਤਰੀ ਸਰਕਾਰ ਨੇ ਤੁਰੰਤ ਹੀ ਸਾਵਧਾਨੀ ਵਰਤਦਿਆਂ ਜੇਲ ਵਿਚ ਕੋਰੋਨਾਵਾਇਰਸ ਨਾਲ ਪੀੜਤ ਰੋਗੀਆਂ ਦੀ ਸਿਹਤ ਜਾਂਚ ਤੇ ਨਿਗਰਾਨੀ ਸ਼ੁਰੂ ਕਰਾਈ ਹੈ।


author

Baljit Singh

Content Editor

Related News