ਤਿੱਬਤ 'ਚ ਪੈਸਿਆਂ ਦਾ ਲਾਲਚ ਦੇ ਕੇ ਚੀਨ ਵਧਾ ਰਿਹੈ ਆਪਣਾ ਦਬਦਬਾ, ਖ਼ਤਰੇ 'ਚ ਸਥਾਨਕ ਸੱਭਿਆਚਾਰ
Sunday, Nov 01, 2020 - 03:00 PM (IST)
ਇੰਟਰਨੈਸ਼ਨਲ ਡੈਸਕ : ਇਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਚੀਨ ਤਿੱਬਤ ਵਿਚ ਆਪਣੀ ਦਖ਼ਅੰਦਾਜ਼ੀ ਅਤੇ ਦਬਦਬਾ ਵਧਾ ਰਿਹਾ ਹੈ। ਰਿਪੋਰਟ ਮੁਤਾਬਕ ਚੀਨ ਤਿੱਬਤ ਦੇ ਲੋਕਾਂ ਨੂੰ ਵਿਕਾਸ ਅਤੇ ਸੰਪਰੂਨਤਾ ਦਾ ਲਾਲਚ ਦੇ ਕੇ ਬੌਧ ਧਰਮ ਦਾ ਪ੍ਰਭਾਵ ਘਟਾ ਰਿਹਾ ਹੈ। ਇਸ ਦੀ ਇਕ ਉਦਾਹਰਨ ਹੈ ਕਿ ਤਿੱਬਤ ਦੀ ਰਾਜਧਾਨੀ ਅਤੇ ਦੁਨੀਆ ਦੇ ਸਭ ਤੋਂ ਉੱਚੇ ਸ਼ਹਿਰਾਂ ਵਿਚੋਂ ਲਹਾਸਾ 'ਚ ਚੀਨੀ ਅਧਿਕਾਰੀਆਂ ਵਲੋਂ ਬਣਾਏ ਘਰ ਵਿਚ ਰਹਿ ਰਹੇ ਸੁੰਨਮਦਨ ਜਿਸਨੇ ਸਰਕਾਰੀ ਦੌਰੇ 'ਤੇ ਆਏ ਵਿਦੇਸ਼ੀ ਪੱਤਰਕਾਰਾਂ ਨੂੰ ਦੱਸਿਆ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੇ ਉਸਦੇ ਜੀਵਨ ਵਿਚ ਕਿੰਨਾ ਸੁਧਾਰ ਕੀਤਾ ਹੈ।
ਦੋ ਬੱਚਿਆਂ ਦੇ ਪਿਤਾ 42 ਸਾਲ ਦੇ ਸੁੰਨਮਦਨ ਨੇ ਕਿਹਾ, 'ਮੈਂ ਕਦੇ ਸਪਨੇ ਵਿਚ ਵੀ ਨਹੀਂ ਸੋਚ ਸਕਦਾ ਸੀ ਕਿ ਚੀਨ ਸਰਕਾਰ ਦੀ ਸਹਾਇਤਾ ਨਾਲ ਮੇਰਾ ਜੀਵਨ ਵਧੀਆ ਹੋਵੇਗਾ।' ਤਿੱਬਤ ਦੇ 85 ਸਾਲ ਦਅਧਿਆਤਮਕ ਨੇਤਾ ਦਲਾਈ ਲਾਮਾ ਬਾਰੇ ਪੁੱਛੇ ਜਾਣ 'ਤੇ ਸੁੰਨਮਦਨ ਨੇ ਕਿਹਾ, 'ਮੈਂ ਉਨ੍ਹਾਂ ਨੂੰ ਕਦੀ ਨਹੀਂ ਮਿਲਿਆ ਅਤੇ ਉਨ੍ਹਾਂ ਬਾਰੇ ਕੁਝ ਨਹੀਂ ਜਾਣਦਾ।' ਉਸ ਨੂੰ ਪੁੱਛਿਆ ਕਿ ਤਿੱਬਤ ਵਿਚ ਬੌਧ ਧਰਮ ਤਿੱਬਤੀ ਸੱਭਿਆਚਾਰ ਦੀ ਨੀਂਹ ਰਿਹਾ ਹੈ, ਪਰ ਉਸਨੇ ਕਿਹਾ ਕਿ ਮੈਂ ਆਪਣਾ ਜ਼ਿਆਦਾਤਰ ਸਮਾਂ ਕੰਮ 'ਤੇ ਅਤੇ ਜੀਵਨ ਦਾ ਗੁਜ਼ਾਰਾ ਕਰਨ ਵਿਚ ਲਗਾਉਂਦਾ ਹਾਂ। ਮੇਰੇ ਕੋਲ ਧਰਮ 'ਤੇ ਖਰਚ ਕਰਨ ਲਈ ਸਮਾਂ ਨਹੀਂ ਹੈ।'
ਇਹ ਵੀ ਪੜ੍ਹੋ : ਤਾਲਾਬੰਦੀ ਤੋਂ ਬਾਅਦ GST ਸੰਗ੍ਰਹਿ ਪਹਿਲੀ ਵਾਰ 1 ਲੱਖ ਕਰੋੜ ਤੋਂ ਪਾਰ
ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁੰਨਮਦਨ ਨੇ ਆਪਣੇ ਲਿਵਿੰਗ ਰੂਮ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਫੋਟੋ ਲਗਾਈ ਹੋਈ ਹੈ। ਇਸ ਬਾਰੇ ਪੁੱਛਣ 'ਤੇ ਕਿ ਉਸਨੂੰ ਪੁੱਛਣ 'ਤੇ ਕਿ ਉਸਨੇ ਆਪਣੇ ਲਿਵਿੰਗ ਰੂਮ ਵਿਚ ਇਹ ਫੋਟੋ ਕਿਉਂ ਲਗਾਈ ਹੈ ਤਾਂ ਉਸਨੇ ਕਿਹਾ ਕਿ ਇਸ ਵਿਚ ਕਿਹੜੀ ਵੱਡੀ ਗੱਲ ਹੈ।' ਇਸ ਰਿਪੋਰਟ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਤਿੱਬਤ ਵਿਚ ਚੀਨੀ ਦਾ ਦਬਦਬਾ ਕਿਸ ਹੱਦ ਤੱਕ ਪੈਰ ਪਸਾਰ ਚੁੱਕਾ ਹੈ ਅਤੇ ਤਿੱਬਤ ਦੀ ਭਾਸ਼ਾ, ਸੱਭਿਆਚਾਰ, ਧਰਮ ਅਤੇ ਪਰੰਪਰਾ ਸਭ ਚੀਨ ਦੇ ਨਿਸ਼ਾਨੇ 'ਤੇ ਹੈ। ਜ਼ਿਆਦਾ ਤੋਂ ਜ਼ਿਆਦਾ ਚੀਨੀਆਂ ਨੂੰ ਉਥੇ ਵਸਾ ਕੇ ਉਥੋਂ ਦੀ ਡੈਮੋਗ੍ਰਾਫੀ ਨੂੰ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਨੂੰ ਝਟਕਾ! ਪਲੇਟਫਾਰਮ ਟਿਕਟ ਤੇ ਉਪਭੋਗਤਾ ਚਾਰਜ ਕਾਰਨ ਵਧੇਗਾ ਜੇਬ 'ਤੇ ਬੋਝ