10 ਸਾਲਾਂ ''ਚ ਜੋੜ ਲਿਆ 13 ਟਨ ਸੋਨਾ ਤੇ ਅਰਬਾਂ ਦੀ ਨਕਦੀ ! ਹਾਈਕੋ ਦੇ ਸਾਬਕਾ ਮੇਅਰ ਨੂੰ ਸਜ਼ਾ-ਏ-ਮੌਤ
Saturday, Jan 03, 2026 - 10:12 AM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਚੀਨ ਦੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਦੌਰਾਨ ਇਕ ਹੋਰ ਸਖ਼ਤ ਐਕਸ਼ਨ ਲੈਂਦੇ ਹੋਏ ਚੀਨੀ ਪ੍ਰਸ਼ਾਸਨ ਨੇ ਹਾਈਕੋ ਸ਼ਹਿਰ ਦੇ ਸਾਬਕਾ ਮੇਅਰ ਨੂੰ ਭ੍ਰਿਸ਼ਟਾਚਾਰ ਦੇ ਗੰਭੀਰ ਸਾਬਿਤ ਹੋਣ ਮਗਰੋਂ ਮੌਤ ਦੀ ਸਜ਼ਾ ਸੁਣਾਈ ਹੈ। ਮਾਮਲੇ ਦੀ ਜਾਂਚ ਦੌਰਾਨ ਇਸ ਅਧਿਕਾਰੀ ਦੇ ਘਰੋਂ ਮਿਲੀ ਬੇਸ਼ੁਮਾਰ ਦੌਲਤ ਨੇ ਨਾ ਸਿਰਫ਼ ਚੀਨ ਬਲਕਿ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਤਲਾਸ਼ੀ ਦੌਰਾਨ ਇਸ ਸਾਬਕਾ ਅਧਿਕਾਰੀ ਦੇ ਅਪਾਰਟਮੈਂਟ ਵਿੱਚੋਂ 13.5 ਟਨ ਸੋਨਾ ਅਤੇ 23 ਟਨ ਨਕਦੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਚੀਨ ਅਤੇ ਵਿਦੇਸ਼ਾਂ ਵਿੱਚ ਸਥਿਤ ਉਸ ਦੀਆਂ ਆਲੀਸ਼ਾਨ ਜਾਇਦਾਦਾਂ ਅਤੇ ਮਹਿੰਗੀਆਂ ਕਾਰਾਂ ਨੂੰ ਵੀ ਦੇਸ਼ ਦੇ ਫਾਇਦੇ ਲਈ ਜ਼ਬਤ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- 6.4 ਦੇ ਭੂਚਾਲ ਨਾਲ ਕੰਬ ਗਈ ਧਰਤੀ ! ਘੱਟੋ-ਘੱਟ 2 ਲੋਕਾਂ ਦੀ ਗਈ ਜਾਨ
ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਅਧਿਕਾਰੀ ਨੇ 2009 ਤੋਂ 2019 ਦਰਮਿਆਨ ਸਰਕਾਰੀ ਠੇਕੇ ਦਿਵਾਉਣ ਅਤੇ ਜ਼ਮੀਨੀ ਪਲਾਟਾਂ ਦੇ ਦਸਤਾਵੇਜ਼ ਤਿਆਰ ਕਰਨ ਬਦਲੇ ਯੋਜਨਾਬੱਧ ਤਰੀਕੇ ਨਾਲ ਰਿਸ਼ਵਤ ਲਈ ਸੀ। ਉਸ ਨੇ 10 ਸਾਲਾਂ ਦੇ ਅਰਸੇ ਦੌਰਾਨ ਕੁੱਲ 4.3 ਅਰਬ ਡਾਲਰ ਦੀ ਨਾਜਾਇਜ਼ ਦੌਲਤ ਇਕੱਠੀ ਕੀਤੀ ਸੀ।
ਅਦਾਲਤ ਨੇ ਉਸ ਨੂੰ ਅਹੁਦੇ ਦੀ ਦੁਰਵਰਤੋਂ ਅਤੇ ਸਰਕਾਰੀ ਫੰਡਾਂ 'ਚ ਹੇਰਾਫੇਰੀ ਕਰਨ ਦਾ ਦੋਸ਼ੀ ਪਾਇਆ ਹੈ। ਇਸ ਮਾਮਲੇ ਨੂੰ ਚੀਨ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਅਤੇ ਸਭ ਤੋਂ ਵਿਵਾਦਪੂਰਨ ਭ੍ਰਿਸ਼ਟਾਚਾਰ ਵਿਰੋਧੀ ਕੇਸਾਂ ਵਿੱਚੋਂ ਇੱਕ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
