ਚੀਨ ਦੇ 'ਬੈਲਟ ਐਂਡ ਰੋਡ' ਪ੍ਰਾਜੈਕਟ ਨੂੰ ਝਟਕਾ ਦੇਣ ਲਈ ਬਾਈਡੇਨ ਨੇ ਦਿੱਤਾ ਇਹ ਸੁਝਾਅ
Monday, Mar 29, 2021 - 03:33 AM (IST)
ਵਾਸ਼ਿੰਗਟਨ - ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਰਬਾਂ ਡਾਲਰ ਦੇ ਡ੍ਰੀਮ ਪ੍ਰਾਜੈਕਟ 'ਬੈਲਟ ਐਂਡ ਰੋਡ' ਨੂੰ ਸਖਤ ਟੱਕਰ ਮਿਲਣ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਲੋਕਤਾਂਤਰਿਕ ਦੇਸ਼ਾਂ ਦੇ ਯਤਨ ਨੂੰ ਫੰਡਿੰਗ ਕਰਨ ਦਾ ਸੁਝਾਅ ਦਿੱਤਾ ਹੈ। ਬਾਈਡੇਨ ਨੇ ਇਹ ਸੁਝਾਅ ਅਜਿਹੇ ਵੇਲੇ ਦਿੱਤਾ ਹੈ ਜਦ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਬਾਈਡੇਨ ਨੇ ਇਹ ਪ੍ਰਸਤਾਵ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨਾਲ ਫੋਨ ਗੱਲਬਾਤ ਦੌਰਾਨ ਦਿੱਤਾ।
ਇਹ ਵੀ ਪੜੋ - ਜਦ ਅਮਰੀਕੀ ਫੌਜ ਦੇ ਜਵਾਨਾਂ ਨੇ ਗਾਇਆ ਸ਼ਾਹਰੁਖ ਦੀ ਬਾਲੀਵੁੱਡ ਫਿਲਮ ਦਾ ਇਹ ਮਸ਼ਹੂਰ ਗਾਣਾ, ਦੇਖੋ ਵੀਡੀਓ
ਅਮਰੀਕਾ ਅਤੇ ਚੀਨ ਦਰਮਿਆਨ ਸ਼ਿੰਜਿਆਂਗ ਵਿਚ ਉਇਗਰ ਮੁਸਲਮਾਨਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ। ਬਾਈਡੇਨ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਮੈਂ ਸੁਝਾਅ ਦਿੱਤਾ ਹੈ ਕਿ ਸਾਡੀ ਵੀ ਲੋਕਤਾਂਤਰਿਕ ਦੇਸ਼ਾਂ ਵੱਲੋਂ ਇਕ ਜ਼ਰੂਰੀ ਪਹਿਲ ਹੋਣੀ ਚਾਹੀਦੀ ਹੈ ਤਾਂ ਜੋ ਦੁਨੀਆ ਦੇ ਉਨ੍ਹਾਂ ਭਾਈਚਾਰਿਆਂ ਦੀ ਮਦਦ ਕੀਤੀ ਜਾ ਸਕੇ ਜਿਨ੍ਹਾਂ ਨੂੰ ਅਸਲ ਵਿਚ ਮਦਦ ਦੀ ਲੋੜ ਹੈ। ਬਾਈਡੇਨ ਦੇ ਇਸ਼ਾਰਾ ਚੀਨ ਦੇ ਬੈਲਟ ਐਂਡ ਰੋਡ ਪ੍ਰਾਜੈਕਟ ਦੇ ਵਿਕਲਪ ਵੱਲ ਸੀ।
ਇਹ ਵੀ ਪੜੋ - ਆਸਟ੍ਰੇਲੀਆ : ਪੁੱਤਰ ਦੀ ਬੀਮਾਰੀ ਕਾਰਣ ਡਿਪੋਰਟ ਕਰਨ ਖਿਲਾਫ ਆਨਲਾਈਨ ਪਟੀਸ਼ਨ, 40 ਹਜ਼ਾਰ ਲੋਕਾਂ ਨੇ ਕੀਤੇ ਸਾਈਨ
ਹੰਬਨਟੋਟਾ ਬੰਦਰਗਾਹ ਚੀਨ ਨੂੰ 99 ਸਾਲ ਦੇ ਲੀਜ਼ 'ਤੇ ਦੇਣੀ ਪਈ
ਚੀਨ ਦੇ ਬੈਲਟ ਐਂਡ ਰੋਡ ਪ੍ਰਾਜੈਕਟ ਰਾਹੀਂ ਦੁਨੀਆ ਭਰ ਵਿਚ ਕਰਜ਼ਾ ਵੰਡਿਆ ਹੈ। ਇਸ ਨਾਲ ਖੇਤਰੀ ਤਾਕਤਾਂ ਅਤੇ ਪੱਛਮੀ ਦੇਸ਼ਾਂ ਦੀ ਜਿਥੇ ਚਿੰਤਾ ਵਧ ਗਈ ਹੈ ਅਤੇ ਉਥੇ ਡ੍ਰੈਗਨ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ। ਚੀਨ ਨੇ ਦੁਨੀਆ ਦੇ ਕਈ ਮੁਲਕਾਂ ਨੂੰ ਸੜਕ, ਰੇਲਵੇ, ਬੰਨ੍ਹ ਅਤੇ ਬੰਦਰਗਾਹ ਬਣਾਉਣ ਵਿਚ ਮਦਦ ਕੀਤੀ ਹੈ। ਚੀਨ ਦੇ ਇਸ ਪ੍ਰਾਜੈਕਟ ਦੇ ਕਰਜ਼ੇ ਦੇ ਜਾਲ ਵਿਚ ਸ਼੍ਰੀਲੰਕਾ ਜਿਹੇ ਛੋਟੇ ਮੁਲਕ ਫਸਦੇ ਜਾ ਰਹੇ ਹਨ। ਸ਼੍ਰੀਲੰਕਾ ਨੂੰ ਆਪਣੀ ਹੰਬਨਟੋਟਾ ਬੰਦਰਗਾਹ ਚੀਨ ਨੂੰ 99 ਸਾਲ ਲਈ ਲੀਜ਼ 'ਤੇ ਦੇਣੀ ਪਈ।
ਇਹ ਵੀ ਪੜੋ - ਫਟੇ ਜਵਾਲਾਮੁਖੀ ਨੂੰ ਦੇਖਣ ਲਈ ਲੱਗੀ 4 KM ਲੰਬੀ ਲਾਈਨ, ਲੋਕ ਕਰਾ ਰਹੇ ਫੋਟੋਸ਼ੂਟ ਤੇ ਬਣਾ ਰਹੇ ਬਰਗਰ (ਤਸਵੀਰਾਂ)
ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ 2013 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਅਰਬਾਂ ਡਾਲਰ ਦੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ। ਇਹ ਪ੍ਰਾਜੈਕਟ ਦੱਖਣੀ-ਪੂਰਬੀ ਏਸ਼ੀਆ, ਮੱਧ ਏਸ਼ੀਆ, ਖਾੜ੍ਹੀ ਮੁਲਕਾਂ, ਅਫਰੀਕਾ ਅਤੇ ਯੂਰਪ ਨੂੰ ਸੜਕ ਅਤੇ ਸਮੁੰਦਰ ਦੇ ਰਸਤੇ ਨਾਲ ਜੋੜੇਗਾ। ਭਾਰਤ ਨੇ ਬੀ. ਆਰ. ਆਈ. ਨੂੰ ਸੀ. ਪੀ. ਈ. ਸੀ. ਪ੍ਰਾਜੈਕਟ ਨੂੰ ਲੈ ਕੇ ਇਸ ਦਾ ਬਾਈਕਾਟ ਕੀਤਾ ਹੈ। ਦਰਅਸਲ 60 ਅਰਬ ਡਾਲਰ ਨਾਲ ਤਿਆਰ ਹੋਣ ਵਾਲਾ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੋ ਕੇ ਲੰਘੇਗਾ। ਭਾਰਤ ਇਸ ਦਾ ਵਿਰੋਧ ਕਰ ਰਿਹਾ ਹੈ। ਇਹ ਬੀ. ਆਰ. ਆਈ. ਦਾ ਮੁੱਖ ਪ੍ਰਾਜੈਕਟ ਹੈ।
ਇਹ ਵੀ ਪੜੋ - ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਬਾਅਦ ਫੌਜ ਦੇ ਜਨਰਲਾਂ ਨੇ ਕੀਤੀ 'ਪਾਰਟੀ
ਚੀਨ ਨੇ ਗਵਾਦਰ ਵਿਚ ਕੀਤਾ 80 ਕਰੋੜ ਡਾਲਰ ਦਾ ਨਿਵੇਸ਼
ਚੀਨ ਨੇ ਬੀ. ਆਰ. ਆਈ. ਅਧੀਨ ਪਾਕਿਸਤਾਨ ਦੀ ਬੰਦਰਗਾਹ ਨੂੰ 80 ਕਰੋੜ ਦੀ ਲਾਗਤ ਨਾਲ ਵਿਕਾਸ ਕਰ ਰਿਹਾ ਹੈ। ਚੀਨ ਦੇ ਅਧਿਕਾਰੀ ਭਾਵੇਂ ਹੀ ਵਾਰ-ਵਾਰ ਇਹ ਕਹਿੰਦੇ ਰਹੇ ਹਨ ਕਿ ਗਵਾਦਰ ਬੰਦਰਗਾਹ ਅਤੇ ਸੀ. ਪੀ. ਈ. ਸੀ. ਦਾ ਉਦੇਸ਼ ਪੂਰੀ ਤਰ੍ਹਾਂ ਨਾਲ ਆਰਥਿਕ ਅਤੇ ਵਪਾਰਕ ਹੈ ਪਰ ਇਸ ਦੇ ਪਿੱਛੇ ਚੀਨ ਦੀ ਅਸਲ ਮੰਸ਼ਾ ਫੌਜੀ ਹਕੂਮਤ ਨੂੰ ਵਧਾਉਣਾ ਹੈ। ਫੌਜੀ ਮਾਹਿਰਾਂ ਦਾ ਆਖਣਾ ਹੈ ਕਿ ਚੀਨ ਗਵਾਦਰ ਦੀ ਵਰਤੋਂ ਆਪਣੀ ਸਮੁੰਦਰੀ ਫੌਜ ਦੇ ਬੇਸ ਸਬੰਧੀ ਕਰ ਸਕਦਾ ਹੈ।
ਇਹ ਵੀ ਪੜੋ - ਜਰਮਨੀ 'ਚ ਕੋਰੋਨਾ ਕਾਰਣ ਹਾਲਾਤ ਖਰਾਬ, 'ਟ੍ਰੈਵਲ ਵਾਰਨਿੰਗ' ਤੋਂ ਬਾਅਦ 14 ਦਿਨ ਦਾ ਲਾਕਡਾਊਨ ਲਾਉਣ ਦੀ ਤਿਆਰੀ