ਵਿਸ਼ਵ ਦੇ 30 ਦੇਸ਼ਾਂ ਵਿਚ ਵਸਦੇ ਉਇਗਰਾਂ ਤੱਕ ਫੈਲਿਆ ਹੈ ਚੀਨ ਦਾ ਅੱਤਿਆਚਾਰ
Saturday, Jul 03, 2021 - 06:18 PM (IST)
ਬੀਜਿੰਗ : ਚੀਨ ਦੇ ਸ਼ੀਜਿਆਂਗ ਵਿਚ ਉਇਗਰਾਂ ਉੱਤੇ ਹੋ ਰਹੇ ਅੱਤਿਆਚਾਰਾਂ ਅਤੇ ਜ਼ੁਲਮਾਂ ਤੋਂ ਪੂਰੀ ਦੁਨੀਆ ਜਾਣੂ ਹੋ ਗਈ ਹੈ। ਹੁਣ ਇਕ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦਾ ਇਹ ਅਤਿਆਚਾਰ ਦੁਨੀਆ ਦੇ 30 ਦੇਸ਼ਾਂ ਵਿਚ ਵਸਦੇ ਉਇਗਰਾਂ ਵਿਚ ਫੈਲ ਗਿਆ ਹੈ। ਇਸ ਦਾ ਕਾਰਨ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਬੀਜਿੰਗ ਦੀ ਸ਼ਕਤੀ ਅਤੇ ਪ੍ਰਭਾਵ ਤੋਂ ਡਰ ਦੱਸਿਆ ਜਾ ਰਿਹਾ ਹੈ।
ਵਾਈਸ ਆਫ ਅਮਰਿਕਾ (ਵੀ.ਓ.ਏ.) ਦੀ ਰਿਪੋਰਟ ਕਹਿੰਦੀ ਹੈ ਕਿ ਇਨ੍ਹਾਂ ਵਿੱਚੋਂ 28 ਦੇਸ਼ ਅਜਿਹੇ ਹਨ ਜੋ ਚੀਨੀ ਉਇਗਰਾਂ ਦੇ ਅੱਤਿਆਚਾਰ ਅਤੇ ਅਤੇ ਡਰਾਉਣ ਧਮਕਾਉਣ ਵਿਚ ਵੀ ਸ਼ਾਮਲ ਹਨ। 'ਨੋ ਸਪੇਸ ਲੈਫਟ ਟੂ ਰਨ, ਚਾਇਨੀਜ਼ ਟਰਾਂਸਲੇਸ਼ਨ ਰਿਪ੍ਰੈਸ਼ਨ ਆਫ ਉਇਗਰ' ਸਿਰਲੇਖ ਹੇਠ ਇਹ ਰਿਪੋਰਟ, ਰਾਇਟਸ ਗਰੁੱਪ ਆਕਸਸ ਸੋਸਾਇਟੀ ਫਾਰ ਸੈਂਟਰਲ ਏਸ਼ੀਅਨ ਵਲੋਂ ਉਇਗਰ ਮਨੁੱਖੀ ਅਧਿਕਾਰਾਂ ਬਾਰੇ ਸਾਂਝੇ ਤੌਰ 'ਤੇ ਬਣਾਈ ਗਈ ਹੈ।
ਇਸਦੇ ਅਨੁਸਾਰ, ਚੀਨ ਦੂਜੇ ਦੇਸ਼ਾਂ ਵਿੱਚ ਰਹਿੰਦੇ ਉਇਗਰਾਂ ਨੂੰ ਡਰਾਉਣ ਲਈ ਜਿਨ੍ਹਾਂ ਢੰਗਾਂ ਦੀ ਵਰਤੋਂ ਕਰਦਾ ਹੈ, ਉਨ੍ਹਾਂ ਵਿਚ ਸਪਾਈਵੇਅਰ ਅਤੇ ਹੈਕਿੰਗ ਤੋਂ ਲੈ ਕੇ ਨਿਸ਼ਾਨਾ ਵਿਅਕਤੀਆਂ ਵਿਰੁੱਧ ਇੰਟਰਪੋਲ ਤੋਂ ਰੈੱਡ ਨੋਟਿਸ ਜਾਰੀ ਕਰਨ ਤੱਕ ਸ਼ਾਮਲ ਹੈ। ਚੀਨ ਨੇ ਇਹ ਤਰੀਕਾ 2017 ਦੇ ਬਾਅਦ ਤੋਂ ਅਪਣਾਇਆ ਹੈ ਤਾਂ ਜੋ ਵਿਦੇਸ਼ੀ ਅਸੰਤੁਸ਼ਟੀ ਨੂੰ ਦੂਰ ਕੀਤਾ ਜਾ ਸਕੇ। ਇਨ੍ਹਾਂ ਵਿਚ ਪ੍ਰਵਾਸੀ ਉਇਗਰਾਂ ਨੂੰ ਚੀਨੀ ਹੱਦਾਂ ਵਿਚ ਰਹਿਣ ਵਾਲੇ ਉਨ੍ਹਾਂ ਦੇ ਆਪਣੇ ਰਿਸ਼ਤੇਦਾਰਾਂ ਨੂੰ ਹਿਰਾਸਤ ਵਿਚ ਲਿਆਉਣ ਦੀ ਧਮਕੀ ਦੇਣਾ ਸ਼ਾਮਲ ਹੈ। ਆਕਸਸ ਸੁਸਾਇਟੀ ਦੇ ਖੋਜ ਨਿਰਦੇਸ਼ਕ ਅਤੇ ਰਿਪੋਰਟ ਲੇਖਕਾਂ ਵਿਚੋਂ ਇਕ ਬ੍ਰੈਡਲੀ ਜਾਰਡਿਨ ਨੇ ਈਮੇਲ ਰਾਹੀਂ ਇਹ ਜਾਣਕਾਰੀ VOA ਨੂੰ ਪ੍ਰਦਾਨ ਕੀਤੀ।
ਆਕਸੁਸ ਸੁਸਾਇਟੀ ਦੇ ਖੋਜ ਨਿਰਦੇਸ਼ਕ ਬ੍ਰੈਡਲੇ ਜੋਰਡਿਨ ਨੇ ਕਿਹਾ ਕਿ ਚੀਨ ਦੁਆਰਾ ਨਿਸ਼ਾਨਾ ਬਣਾਏ ਗਏ ਬਹੁਤੇ ਉਇਗਰ ਪਾਕਿਸਤਾਨ, ਮਿਸਰ, ਸਾਊਦੀ ਅਰਬ ਅਤੇ ਤੁਰਕੀ ਸਮੇਤ ਹੋਰ ਮੁਸਲਿਮ ਬਹੁ-ਗਿਣਤੀ ਵਾਲੇ ਦੇਸ਼ਾਂ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਦੇਸ਼ਾਂ ਵਿੱਚ ਕਮਜ਼ੋਰ ਘੱਟ ਗਿਣਤੀਆਂ ਲਈ ਕਾਨੂੰਨੀ ਸੁਰੱਖਿਆ ਵੀ ਨਹੀਂ ਹੈ। ਇਸੇ ਕਾਰਨ, ਮਿਡਲ ਈਸਟ ਦੇ ਦੇਸ਼ ਚੀਨ ਦੀ ਵਿਸ਼ਵਵਿਆਪੀ ਧਮਕੀ ਮੁਹਿੰਮ ਲਈ ਉਪਜਾਊ ਭੂਮੀ ਬਣ ਗਏ ਹਨ। ਅਜਿਹਾ ਪਹਿਲਾ ਮਾਮਲਾ 1997 ਵਿੱਚ ਪਾਕਿਸਤਾਨ ਵਿੱਚ ਸਾਹਮਣੇ ਆਇਆ ਸੀ। ਉਸ ਸਮੇਂ, ਪਾਕਿ ਸਰਕਾਰ ਨੇ 14 ਉਈਗਰ ਮੁਸਲਮਾਨਾਂ ਨੂੰ ਬੀਜਿੰਗ ਭੇਜਿਆ ਸੀ। ਇਨ੍ਹਾਂ ਮੁਸਲਮਾਨਾਂ ਉੱਤੇ ਚੀਨ ਦੁਆਰਾ ਵੱਖਵਾਦੀ ਹੋਣ ਦਾ ਦੋਸ਼ ਲਾਇਆ ਗਿਆ ਸੀ। ਵੀ.ਓ.ਏ. ਨੇ ਦੱਸਿਆ ਕਿ ਉਨ੍ਹਾਂ ਸਾਰਿਆਂ ਨੂੰ ਚੀਨ ਪਹੁੰਚਣ 'ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜਦੋਂ ਕਿ ਪਾਕਿਸਤਾਨ ਨੇ ਚੀਨ ਨਾਲ ਦੋਸਤੀ ਲਈ ਇਹ ਕਦਮ ਚੁੱਕਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।