ਚੀਨ ''ਚ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਮਿਲੇ 77 ਕੇਸ, ਕਈ ਸ਼ਹਿਰਾਂ ''ਚ ਮੁੜ ਹੋਵੇਗੀ ਟੈਸਟਿੰਗ
Monday, Aug 09, 2021 - 09:51 PM (IST)
ਬੀਜਿੰਗ-ਚੀਨ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਚੀਨ 'ਚ ਕੋਰੋਨਾ ਵਾਇਰਸ ਦੇ 77 ਨਵੇਂ ਮਰੀਜ਼ ਮਿਲੇ। ਕੁਝ ਸ਼ਹਿਰਾਂ ਨੇ ਸਥਾਨਕ ਪੱਧਰ 'ਤੇ ਪ੍ਰਸਾਰਿਤ ਇਨਫੈਕਸ਼ਨ 'ਤੇ ਕੰਟਰੋਲ ਲਈ ਮੁੜ ਤੋਂ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਦੇਸ਼ 'ਚ 20 ਜੁਲਾਈ ਤੋਂ ਹੁਣ ਤੱਕ ਇਕ ਦਰਜਨ ਤੋਂ ਵਧੇਰੇ ਸ਼ਹਿਰਾਂ 'ਚ ਕੋਰੋਨਾ ਦੇ ਡੈਲਟਾ ਰੂਪ ਦੇ ਇਨਫੈਕਟਿਡ ਮਿਲੇ ਹਨ। ਅਧਿਕਾਰੀਆਂ ਨੇ ਸਥਾਨਕ ਸਰਕਾਰਾਂ ਨੂੰ ਇਨਫੈਕਟਿਡਾਂ 'ਤੇ ਨਜ਼ਰ ਰੱਖਣ ਅਤੇ ਲਗਾਤਾਰ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦੇ ਹੁਕਮ ਦੇ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਚੀਨ 'ਚ ਕੋਰੋਨਾ ਦੇ ਤਾਜ਼ਾ ਮਾਮਲੇ ਦੀ ਸ਼ੁਰੂਆਤ ਮਾਸਕੋ ਤੋਂ ਆਈ ਇਕ ਉਡਾਣ ਰਾਹੀਂ ਹੋਇਆ।
ਇਹ ਵੀ ਪੜ੍ਹੋ : CoWIN 'ਤੇ ਰਜਿਸਟਰ ਕਰ ਹੁਣ ਵਿਦੇਸ਼ੀ ਨਾਗਰਿਕ ਵੀ ਭਾਰਤ 'ਚ ਲਗਵਾ ਸਕਣਗੇ ਕੋਰੋਨਾ ਵੈਕਸੀਨ
ਮੱਧ ਜੁਲਾਈ 'ਚ ਚੀਨ ਦੇ ਪੂਰਬੀ ਸ਼ਹਿਰ ਨਾਨਜਿੰਗ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮਾਸਕੋ ਤੋਂ ਇਕ ਯਾਤਰੀ ਜਹਾਜ਼ ਉਤਰਿਆ ਸੀ। ਇਸ ਜਹਾਜ਼ 'ਚ ਸਵਾਰ 7 ਲੋਕ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਨਾਲ ਇਨਫੈਕਟਿਡ ਸਨ। ਇਨ੍ਹਾਂ ਯਾਤਰੀਆਂ ਤੋਂ ਏਅਰਪੋਰਟ ਦੀ ਸਫਾਈ ਕਰਨ ਵਾਲੇ ਲੋਕਾਂ 'ਚ ਵੀ ਕੋਰੋਨਾ ਵਾਇਰਸ ਫੈਲ ਗਿਆ। ਸਫਾਈ ਸਟਾਫ ਤੋਂ ਕੁੱਲ 9 ਲੋਕ 20 ਜੁਲਾਈ ਤੋਂ ਹੁਣ ਤੱਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਲੋਕਾਂ ਤੋਂ ਕੋਰੋਨਾ ਇਨਫੈਕਸ਼ਨ ਬਹੁਤ ਤੇਜ਼ੀ ਨਾਲ ਉਨ੍ਹਾਂ ਲੋਕਾਂ ਤੱਕ ਪਹੁੰਚ ਗਈ ਜੋ ਏਅਰਪੋਰਟ 'ਤੇ ਆਏ ਸਨ। ਇਹ ਏਅਰਪੋਰਟ ਇਕ ਵੱਡਾ ਆਵਾਜਾਈ ਹੱਬ ਹੈ।
ਇਹ ਵੀ ਪੜ੍ਹੋ : ਐਮਾਜ਼ੋਨ-ਫਲਿੱਪਕਾਰਟ ਨੂੰ SC ਤੋਂ ਨਹੀਂ ਮਿਲੀ ਰਾਹਤ, CCI ਜਾਂਚ 'ਚ ਦਖਲ ਤੋਂ ਇਨਕਾਰ
ਕੁਝ ਹਫਤਿਆਂ ਦੇ ਅੰਦਰ ਹੀ ਡੈਲਟਾ ਵੈਰੀਐਂਟ ਨਾਨਜਿੰਗ ਤੋਂ 1900 ਕਿਮੀ ਦੂਰ ਹੈਨਾਨ ਟਾਪੂ ਤੱਕ ਪਹੁੰਚ ਗਿਆ। ਹੁਣ ਮੁੜ ਇਨਫੈਕਸ਼ਨ ਦੇ ਫੈਲਣ ਨਾਲ ਦੇਸ਼ 'ਚ ਹਾਈ-ਅਲਰਟ ਹੈ। ਹਵਾਈ ਅੱਡੇ ਤੋਂ ਫੈਲੀ ਇਨਫੈਕਸ਼ਨ ਦੇਸ਼ ਦੇ 17 ਸੂਬਿਆਂ ਤੱਕ ਪਹੁੰਚ ਚੁੱਕੀ ਹੈ। ਇਨ੍ਹਾਂ 'ਚੋਂ ਅੱਧੇ ਮਾਮਲੇ ਤੱਟਵਰਤੀ ਸੂਬੇ ਜਿਆਂਗਸ਼ੁ ਤੋਂ ਆਏ ਹਨ ਜਿਸ ਦੀ ਰਾਜਧਾਨੀ ਨਾਨਜਿੰਗ ਹੈ। ਝਾਂਗਜਿਆਜੇਈ ਸ਼ਹਿਰ 'ਚ ਪਿਛਲੇ ਇਕ ਹਫਤੇ 'ਚ ਕੋਵਿਡ-19 ਦੇ 19 ਮਾਮਲੇ ਆ ਚੁੱਕੇ ਹਨ। ਉਥੇ ਤਿੰਨ ਅਜਿਹੇ ਇਨਫੈਕਟਿਡ ਹਨ ਜਿਨ੍ਹਾਂ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਹਨ ਅਤੇ ਉਨ੍ਹਾਂ ਦੀ ਗਿਣਤੀ ਵੱਖ ਤੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਸ਼ੁਰੂ ਕੀਤੇ ਗਏ 45 PSA ਆਕਸੀਜਨ ਪਲਾਂਟ