‘ਕੋਰੋਨਾ ਦੀ ਸ਼ੁਰੂਆਤ ਦਾ ਪਤਾ ਲਾਉਣ ਲਈ ਚੀਨ WHO ਦੀ ਮਦਦ ਲਈ ਤਿਆਰ’
Friday, Dec 18, 2020 - 02:16 AM (IST)
ਬੀਜਿੰਗ-ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਾਉਣ ਦੀਆਂ ਗਲੋਬਲ ਕੋਸ਼ਿਸ਼ਾਂ ’ਚ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਮਦਦ ਕਰਨ ਨੂੰ ਤਿਆਰ ਹੈ। ਦੁਨੀਆ ’ਚ ਮਹਾਮਾਰੀ ਫੈਲਣ ਨੂੰ ਲੈ ਕੇ ਚੀਨ ਇਸ ਲਈ ਸਵਾਲਾਂ ਦੇ ਘੇਰੇ ’ਚ ਹੈ ਕਿਉਂਕਿ ਤਮਾਮ ਮਾਹਰ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨੀ ਸ਼ਹਿਰ ਵੁਹਾਨ ਨੂੰ ਮੰਨਦੇ ਹਨ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਚੀਨ ਨੇ ਸਮੇਂ ਰਹਿੰਦੇ ਖਤਰਨਾਕ ਵਾਇਰਸ ਦੇ ਬਾਰੇ ’ਚ ਲੋੜੀਂਦੀ ਜਾਣਕਾਰੀ ਉਪਲੱਬਧ ਨਹੀਂ ਕਰਵਾਈ।
ਇਹ ਵੀ ਪੜ੍ਹੋ -ਰੂਸ ’ਚ ਕੋਰੋਨਾ ਵੈਕਸੀਨ ‘ਸਪੂਤਨੀਕ ਵੀ’ ਨੂੰ ਲੈ ਕੇ ਸ਼ੱਕ, ਟੀਕਾ ਲਵਾਉਣ ਕਲੀਨਿਕ ’ਤੇ ਨਹੀਂ ਜਾ ਰਹੇ ਲੋਕ
ਵਾਇਰਸ ਦੀ ਸ਼ੁਰੂਆਤ ਦਾ ਪਤਾ ਲਾਉਣ ’ਚ ਮਦਦ ਕਰਨ ਸੰਬੰਧੀ ਚੀਨ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਮਾਹਰ ਮੱਧ ਚੀਨੀ ਸ਼ਹਿਰ ਦਾ ਦੌਰਾ ਕਰਨ ਦੀ ਤਿਆਰੀ ਕਰ ਰਹੇ ਹਨ। ਬੀ.ਬੀ.ਸੀ. ਨੇ ਡਬਲਯੂ.ਐੱਚ.ਓ. ਦੇ ਹਵਾਲੇ ਤੋਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਹਿਤ ਏਜੰਸੀ ਦੀ 10 ਮੈਂਬਰੀ ਟੀਮ ਕੋਰੋਨਾ ਵਾਇਰਸ ਦੀ ਸ਼ੁਰੂਆਤੀ ਜਾਂਚ ਕਰਨ ਅਗਲੇ ਮਹੀਨੇ ਵੁਹਾਨ ਸ਼ਹਿਰ ਦਾ ਦੌਰਾ ਕਰੇਗੀ।
ਇਹ ਵੀ ਪੜ੍ਹੋ -ਰੂਸ ’ਚ ਇਕ ਦਿਨ ’ਚ ਕੋਰੋਨਾ ਦੇ 28,214 ਨਵੇਂ ਮਾਮਲੇ ਆਏ ਸਾਹਮਣੇ
ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਮੀਡੀਆ ਬ੍ਰੀਫਿੰਗ ’ਚ ਇਸ ਦੇ ਬਾਰੇ ’ਚ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਡਬਲਯੂ.ਐੱਚ.ਓ. ਨੇ ਵੀ ਚੀਨ ਨੂੰ ਕੋਰੋਨਾ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਾਉਣ ਸੰਬੰਧੀ ਗਲੋਬਲੀ ਕੋਸ਼ਿਸ਼ਾਂ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਇਰਸ ਦੇ ਬਾਰੇ ’ਚ ਪਤਾ ਲਾਉਣ ਦੀਆਂ ਗਲੋਬਲੀ ਕੋਸ਼ਿਸ਼ਾਂ ’ਚ ਵਿਸ਼ਵ ਸਿਹਤ ਸੰਗਠਨ ਦੀ ਮਦਦ ਕਰਨ ਨੂੰ ਤਿਆਰ ਹੈ।
ਇਹ ਵੀ ਪੜ੍ਹੋ -ਅਮਰੀਕਾ ’ਚ ਫਾਈਜ਼ਰ ਦਾ ਟੀਕਾ ਲਗਵਾਉਂਦੇ ਹੀ ਹਾਲਾਤ ਗੰਭੀਰ, ICU ’ਚ ਦਾਖਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।