ਜੰਗੀ ਬੇੜੇ ਦੇ ਤਾਇਵਾਨ ਜਲਡਮਰੂ ''ਚੋਂ ਲੰਘਣ ''ਤੇ ਚੀਨ ਨੇ ਕੈਨੇਡਾ ਦੇ ਇਰਾਦੇ ''ਤੇ ਚੁੱਕੇ ਸਵਾਲ

09/12/2019 4:29:17 AM

ਬੀਜ਼ਿੰਗ/ਟੋਰਾਂਟੋ - ਚੀਨ ਨੇ ਕੈਨੇਡੀਆਈ ਜੰਗੀ ਬੇੜੇ ਨੂੰ ਤਾਇਵਾਨ ਜਲਡਮਰੂ ਮੱਧ 'ਚੋਂ ਗੁਜਰਣ ਪਿੱਛੇ ਕੈਨੇਡਾ ਦੇ ਇਰਾਦੇ 'ਤੇ ਬੁੱਧਵਾਰ ਨੂੰ ਸਵਾਲ ਚੁੱਕੇ। ਬੀਜ਼ਿੰਗ ਅਤੇ ਓਟਾਵਾ ਦੇ ਰਿਸ਼ਤਿਆਂ 'ਚ ਫਿਲਹਾਲ ਖਟਾਸ ਚੱਲ ਰਹੀ ਹੈ। ਕੈਨੇਡਾ ਦਾ ਇਕ ਜੰਗੀ ਬੇੜਾ 'ਸ਼ਿਪਿੰਗ ਦੀ ਆਜ਼ਾਦੀ' (ਫ੍ਰੀਡਮ ਆਫ ਸ਼ਿਪਿੰਗ) ਦੇ ਤਹਿਤ ਰਣਨੀਤਕ ਜਲ ਮਾਰਗ ਤੋਂ ਮੰਗਲਵਾਰ ਨੂੰ ਹੋ ਕੇ ਗੁਜਰਿਆ।

ਚੀਨ ਨੂੰ ਭੜਕਾਉਣ ਲਈ ਪੱਛਮੀ ਨੌ-ਸੈਨਾ ਵੱਲੋਂ ਚੁੱਕਿਆ ਗਿਆ ਇਹ ਨਵਾਂ ਕਦਮ ਹੈ। ਚੀਨ ਤਾਇਵਾਨ ਅਤੇ ਚੀਨੀ ਮੁੱਖ ਭੂਮੀ ਨੂੰ ਵੱਖ ਕਰਨ ਵਾਲੇ ਇਸ ਜਲਡਮਰੂ ਮੱਧ ਤੋਂ ਕਿਸੇ ਵੀ ਪੋਤ ਦੇ ਗੁਜਰਣ ਨੂੰ ਆਪਣੀ ਹਕੂਮਤ ਦੇ ਉਲੰਘਣ ਦੇ ਤੌਰ 'ਤੇ ਦੇਖਦਾ ਹੈ ਜਦਕਿ ਅਮਰੀਕਾ ਅਤੇ ਕਈ ਹੋਰ ਰਾਸ਼ਟਰ ਇਸ ਮਾਰਗ ਨੂੰ ਅੰਤਰਰਾਸ਼ਟਰੀ ਖੇਤਰ ਦੇ ਤੌਰ 'ਤੇ ਦੇਖਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਪੱਤਰਕਾਰ ਸੰਮੇਲਨ 'ਚ ਆਖਿਆ ਕਿ ਚੀਨ ਤਾਇਵਾਨ ਜਲਡਮਰੂ ਮੱਧ ਤੋਂ ਕਿਸੇ ਵੀ ਵਿਦੇਸ਼ੀ ਜੰਗੀ ਬੇੜੇ ਦੀ ਆਮ ਯਾਤਰਾ ਨੂੰ ਸੀਮਤ ਨਹੀਂ ਕਰਦਾ ਹੈ ਪਰ ਮੈਨੂੰ ਕੈਨੇਡਾ ਦੇ ਉਸ ਵਿਸ਼ੇਸ਼ ਇਰਾਦੇ ਦੇ ਬਾਰੇ 'ਚ ਜਾਣਕਾਰੀ ਨਹੀਂ ਹੈ ਕਿ ਉਸ ਨੇ ਜਾਣ-ਬੁਝ ਕੇ ਕਿਉਂ ਆਪਣੇ ਜੰਗੀ ਬੇੜੇ ਦੇ ਬਾਰੇ 'ਚ ਹਾਈ ਪ੍ਰੋਫਾਈਲ ਐਲਾਨ ਕੀਤੇ।

ਹੁਆ ਨੇ ਆਖਿਆ ਕਿ ਸਾਨੂੰ ਉਮੀਦ ਹੈ ਕਿ ਕੈਨੇਡਾ ਵਿਵਹਾਰਕ ਕਦਮ ਦੇ ਜ਼ਰੀਏ ਚੀਨ ਦੀ ਹਕੂਮਤ ਅਤੇ ਸੁਰੱਖਿਆ ਦੇ ਪ੍ਰਤੀ ਆਪਣਾ ਸਨਮਾਨ ਜਤਾਵੇਗਾ। ਚੀਨ ਅਤੇ ਕੈਨੇਡਾ ਵਿਚਾਲੇ ਰਿਸ਼ਤੇ ਦਸੰਬਰ ਤੋਂ ਬਾਅਦ ਖਰਾਬ ਹੋ ਗਏ ਸਨ ਜਦ ਵੈਨਕੂਵਰ ਨੇ ਹੁਵਾਈ ਦੀ ਮੁੱਖ ਵਿੱਤ ਅਧਿਕਾਰੀ ਮੇਂਗ ਵਾਂਝੋਓ ਨੂੰ ਈਰਾਨ ਪਾਬੰਦੀਆਂ ਦੇ ਉਲੰਘਣ ਦੇ ਦੋਸ਼ 'ਚ ਅਮਰੀਕੀ ਗ੍ਰਿਫਤਾਰੀ ਵਾਰੰਟ 'ਤੇ ਹਿਰਾਸਤ 'ਚ ਲੈ ਲਿਆ ਸੀ। ਮੇਂਗ ਦੀ ਗ੍ਰਿਫਤਾਰੀ ਤੋਂ ਬਾਅਦ ਚੀਨ ਨੇ ਕੈਨੇਡਾ ਦੇ 2 ਵਿਅਕਤੀਆਂ - ਸਾਬਕਾ ਕੂਟਨੀਤਕ ਅਤੇ ਇਕ ਕਾਰੋਬਾਰੀ ਨੂੰ ਹਿਰਾਸਤ 'ਚ ਲਿਆ ਸੀ ਅਤੇ ਬਾਅਦ 'ਚ ਦੋਹਾਂ 'ਤੇ ਜਾਸੂਸੀ ਦੇ ਦੋਸ਼ ਲਾਏ ਸਨ।


Khushdeep Jassi

Content Editor

Related News