ਚੀਨ ਦਾ ਸੁਪਰ ਕੰਪਿਊਟਰ ਤੋਂ ਵੀ 100 ਟ੍ਰਿਲੀਅਨ ਗੁਣਾ ਤੇਜ਼ ''ਕਵਾਂਟਮ ਕੰਪਿਊਟਰ'' ਬਣਾਉਣ ਦਾ ਦਾਅਵਾ

Saturday, Dec 05, 2020 - 01:27 AM (IST)

ਚੀਨ ਦਾ ਸੁਪਰ ਕੰਪਿਊਟਰ ਤੋਂ ਵੀ 100 ਟ੍ਰਿਲੀਅਨ ਗੁਣਾ ਤੇਜ਼ ''ਕਵਾਂਟਮ ਕੰਪਿਊਟਰ'' ਬਣਾਉਣ ਦਾ ਦਾਅਵਾ

ਬੀਜਿੰਗ (ਇੰਟ): ਚੀਨ ਨੇ ਕਵਾਂਟਮ ਕੰਪਿਊਟਰ ਬਣਾ ਲੈਣ ਦਾ ਦਾਅਵਾ ਕੀਤਾ ਹੈ। ਚੀਨ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸੁਪਰ ਕੰਪਿਊਟਰ ਦੀ ਤੁਲਨਾ ਵਿਚ 100 ਟ੍ਰਿਲੀਅਨ ਗੁਣਾ ਤੇਜ਼ ਹੈ।ਪਿਛਲੇ ਸਾਲ ਗੂਗਲ ਨੇ ਵੀ ਕਵਾਂਟਮ ਕੰਪਿਊਟਰ ਬਣਾਉਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਮੁਹੱਈਆ ਜਾਣਕਾਰੀ ਮੁਤਾਬਕ ਇਹ ਕਵਾਂਟਮ ਕੰਪਿਊਟਿੰਗ (ਬੇਹੱਦ ਸੂਖਮ ਵਿਗਿਆਨ) ਥਿਊਰੀ ਦੇ ਆਧਾਰ ਉੱਤੇ ਕੰਮ ਕਰਦਾ ਹੈ। ਅਸੰਭਵ ਜਿਹੀਆਂ ਲੱਗਣ ਵਾਲੀਆਂ ਗਿਣਤੀਆਂ ਭਾਵ ਇਕ ਸੈਕਿੰਡ ਵਿਚ 20 ਲੱਖ ਹਜ਼ਾਰ ਕਰੋੜ ਦੀ ਗਿਣਤੀ ਕਰਨ ਦੀ ਸਮਰਥਾ ਨੂੰ ਇਹ ਪਲਕ ਝਪਕਦਿਆਂ ਹੀ ਕਰਨ ਵਿਚ ਸਮਰਥ ਹੈ। ਮੌਜੂਦਾ ਕੰਪਿਊਟਰ ਆਪਣੀਆਂ ਸੂਚਨਾਵਾਂ ਨੂੰ ਬਿੱਟ ਵਿਚ ਇਕੱਠਾ ਕਰਦੇ ਹਨ ਜਦੋਂ ਕਿ ਕਵਾਂਟਮ ਕੰਪਿਊਟਰ ਇਸ ਨੂੰ ਕਿਊਬਿਕ ਵਿਚ ਇਕੱਠਾ ਕਰੇਗਾ।

ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ

ਤਕਨੀਕ ਕੀ ਕੁਝ ਬਦਲ ਦੇਵੇਗੀ?
ਕਲਪਨਾ ਕਰੋ ਕਿ ਤੁਸੀਂ ਸੋਸ਼ਲ ਮੀਡੀਆ ਦੀਆਂ 10 ਲੱਖ ਪ੍ਰੋਫਾਈਲਾਂ ਵਿਚੋਂ ਕਿਸੇ ਇਕ ਪ੍ਰੋਫਾਈਲ ਦੀ ਜਾਣਕਾਰੀ ਲੈਣੀ ਹੈ। ਇਸ ਸਮੇਂ ਮੌਜੂਦ ਤਕਨੀਕ ਇਸ ਲਈ ਸਭ ਪ੍ਰੋਫਾਈਲਾਂ ਨੂੰ ਵਾਰੀ-ਵਾਰੀ ਸਕੈਨ ਕਰੇਗੀ। ਇਸ ਦਾ ਭਾਵ ਇਹ ਹੈ ਕਿ 10 ਲੱਖ ਪੜਾਵਾਂ ਵਿਚੋਂ ਇਸ ਨੂੰ ਲੰਘਣਾ ਹੋਵੇਗਾ। ਕਵਾਂਟਮ ਕੰਪਿਊਟਰ ਲਈ ਇਕ ਹਜ਼ਾਰ ਪੜਾਅ ਕਾਫੀ ਹੋਣਗੇ। ਇਸ ਤਰ੍ਹਾਂ ਨਾਲ ਰੱਖਿਆ, ਪੁਲਾੜ, ਖਗੋਲੀ ਖੇਤਰ, ਸਿਹਤ ਅਤੇ ਖੇਤੀਬਾੜੀ ਸਮੇਤ ਸਭ ਸਮਾਜਿਕ ਖੇਤਰਾਂ ਵਿਚ ਕਵਾਂਟਮ ਕੰਪਿਊਟਰ ਦੀ ਵਰਤੋਂ ਨਾਲ ਗੁਣਾਤਮਿਕਤਾ ਬਹੁਤ ਵਧ ਜਾਵੇਗੀ।

ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ


author

Karan Kumar

Content Editor

Related News