ਨੇਪਾਲ 'ਤੇ ਆਪਣੀ ਕੋਰੋਨਾ ਵੈਕਸੀਨ ਲੈਣ ਲਈ ਦਬਾਅ ਬਣਾ ਰਿਹੈ ਚੀਨ

Thursday, Feb 11, 2021 - 10:08 PM (IST)

ਨੇਪਾਲ 'ਤੇ ਆਪਣੀ ਕੋਰੋਨਾ ਵੈਕਸੀਨ ਲੈਣ ਲਈ ਦਬਾਅ ਬਣਾ ਰਿਹੈ ਚੀਨ

ਇੰਟਰਨੈਸ਼ਨਲ ਡੈਸਕ-ਕੋਰੋਨਾ ਵੈਕਸੀਨ ਨੂੰ ਲੈ ਕੇ ਪਾਕਿਸਤਾਨ ਵੱਲੋਂ ਨਕਾਰੇ ਜਾਣ ਤੋਂ ਬਾਅਦ ਚੀਨ ਨੇਪਾਲ ਸਰਕਾਰ 'ਤੇ ਸਿਨੋਵੈਕ ਵੈਕਸੀਨ ਨੂੰ ਖ਼ਰੀਦਣ ਲਈ ਦਬਾਅ ਬਣਾ ਰਿਹਾ ਹੈ। ਨਿਊਜ਼ ਏਜੰਸੀ ਮੁਤਾਬਕ ਇਹ ਦਬਾਅ ਉਸ ਸਮੇਂ ਤੋਂ ਬਣਾਇਆ ਜਾ ਰਿਹਾ ਸੀ ਜਦ ਚੀਨ ਦੀ ਵੈਕਸੀਨ ਦਾ ਐਫੀਸ਼ੀਏਂਸੀ ਡਾਟਾ ਵੀ ਮੌਜੂਦ ਨਹੀਂ ਸੀ ਅਤੇ ਨਾ ਹੀ ਇਸ ਦੀ ਪੁਸ਼ਟੀ ਹੋਈ ਸੀ। ਇਹ ਜਾਣਕਾਰੀ ਨੇਪਾਲ ਦੇ ਮੀਡੀਆ ਨੇ ਕੁਝ ਦਸਤਾਵੇਜ਼ਾਂ ਦੇ ਹਵਾਲੇ ਤੋਂ ਦਿੱਤੀ।

ਇਹ ਵੀ ਪੜ੍ਹੋ -ਮਿਆਂਮਾਰ 'ਚ ਪੁਲਸ-ਸਰਕਾਰੀ ਮੁਲਾਜ਼ਮ ਵੀ ਤਖਤਾਪਲਟ ਵਿਰੁੱਧ, ਕਈ ਦੇਸ਼ਾਂ ਨੇ ਤੋੜੇ ਡਿਪਲੋਮੈਟ ਸੰਬੰਧ

ਮੀਡੀਆ ਰਿਪੋਰਟ ਮੁਤਾਬਕ ਚੀਨ ਦੀ ਸਿਨੋਫਾਰਮ ਕੰਪਨੀ ਸਿਨੋਵੈਕ ਕੋਵਿਡ-19 ਵੈਕਸੀਨ ਬਣਾ ਰਹੀ ਹੈ ਪਰ ਸ਼ੁਰੂ ਤੋਂ ਹੀ ਇਸ ਦੀ ਭਰੋਸੇਯੋਗਤਾ 'ਤੇ ਸਵਾਲ ਖੜੇ ਹੁੰਦੇ ਰਹੇ ਹਨ। ਸ਼ੁੱਕਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਜਵਾਲੀ ਨੂੰ ਫੋਨ ਕਰ ਕੇ ਚੀਨ ਦੀ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਦਬਾਅ ਬਣਾਇਆ। ਖਾਸ ਗੱਲ ਇਹ ਹੈ ਕਿ ਵਾਂਗ ਯੀ ਨੇ ਪਹਿਲੇ ਮਨਜ਼ੂਰੀ ਮੰਗੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਵੈਕਸੀਨ ਦੀ ਸੰਪੂਰਨ ਜਾਣਕਾਰੀ ਬਾਅਦ 'ਚ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਵੀ ਨੇਪਾਲ 'ਚ ਚੀਨ ਦੀ ਅੰਬੈਂਸੀ 'ਤੇ ਦੇਸ਼ ਦੀ ਰਾਜਨੀਤੀ 'ਚ ਦਖਲਅੰਦਾਜ਼ੀ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਵੈਕਸੀਨ ਦੇ ਮਾਮਲੇ 'ਚ ਤਾਂ ਇਸ ਅੰਬੈਂਸੀ ਦੇ ਦਸਤਾਵੇਜ਼ ਲੀਕ ਹੋ ਗਏ ਹਨ। ਇਕ ਦਸਤਾਵੇਜ਼ 'ਚ ਤਾਂ ਨੇਪਾਲ ਸਰਕਾਰ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਸ ਨੇ ਵੈਕਸੀਨ ਨੂੰ ਮਨਜ਼ੂਰੀ ਦੇਣ 'ਚ ਦੇਰੀ ਕੀਤੀ ਤਾਂ ਫਿਰ ਨੇਪਾਲ ਨੂੰ ਇਸ ਦੇ ਲਈ ਲੰਬਾ ਇੰਤਜ਼ਾਰ ਕਰਨਾ ਹੋਵੇਗਾ।

ਇਹ ਵੀ ਪੜ੍ਹੋ -ਟੀਕਾ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਵਿਰੁੱਧ ਕਾਰਗਰ ਬਣਾਉਣ ਲਈ ਕੰਮ ਕਰ ਰਹੇ ਹਾਂ : ਐਸਟ੍ਰਾਜੇਨੇਕਾ

31 ਜਨਵਰੀ ਨੂੰ ਚੀਨੀ ਦੂਤਘਰ ਨੇ ਕਿਹਾ ਸੀ ਕਿ ਉਹ ਨੇਪਾਲ ਨੂੰ ਸਿਨੋਵੈਕ ਵੈਕਸੀਨ ਦੀਆਂ 3 ਲੱਖ ਡੋਜ਼ ਮੁਹੱਈਆ ਕਰਵਾਏਗੀ। ਭਾਰਤ ਅਤੇ ਬ੍ਰਿਟੇਨ ਨੇਪਾਲ ਨੂੰ 2-2 ਲੱਖ ਵੈਕਸੀਨ ਪਹਿਲੇ ਹੀ ਭੇਜ ਚੁੱਕਿਆ ਹੈ। ਬ੍ਰਾਜ਼ੀਲ 'ਚ ਸਿਨੋਵੈਕ ਵੈਕਸੀਨ ਦੀ ਏਫੀਸ਼ੀਏਂਸੀ ਸਿਰਫ 50.4ਫੀਸਦੀ ਆਂਕੀ ਗਈ ਸੀ। ਇਸ ਤੋਂ ਬਾਅਦ ਇਸ ਦੇ ਟ੍ਰਾਇਲ ਹੀ ਬੰਦ ਕਰ ਦਿੱਤੇ ਗਏ ਸਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News