ਕੋਰੋਨਾ ਫੈਲਾਉਣ ਤੋਂ ਬਾਅਦ ਚੀਨ ਦੀ ''ਵਿਸ਼ਵ ਜੰਗ'' ਦੀ ਤਿਆਰੀ!

04/22/2020 12:29:35 AM

ਵਾਸ਼ਿੰਗਟਨ (ਏਜੰਸੀ)- ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਪੂਰਾ ਵਿਸ਼ਵ ਦੇ ਵਿਗਿਆਨੀ ਇਸ ਨੂੰ ਹਰਾਉਣ ਲਈ ਵੈਕਸੀਨ ਦੀ ਖੋਜ ਕਰ ਰਹੇ ਹਨ ਪਰ ਚੀਨ ਵਿਚ ਕੋਰੋਨਾ ਦੇ ਪ੍ਰਭਾਵ ਦੇ ਘੱਟਣ ਤੋਂ ਬਾਅਦ ਹੁਣ ਉਥੇ ਐਟਮੀ ਪੀਖਣ ਕੀਤੇ ਜਾ ਰਹੇ ਹਨ। ਪਹਿਲਾਂ ਚੀਨ ਦੀ ਵੁਹਾਨ ਲੈਬ ਤੋਂ ਕੋਰੋਨਾ ਵਾਇਰਸ ਲੀਕ ਹੋਇਆ ਅਤੇ ਦੁਨੀਆ 'ਤੇ ਮਹਾਂਮਾਰੀ ਦੀ ਮੁਸੀਬਤ ਆ ਗਈ, ਹੁਣ ਜਿਸ ਵੇਲੇ ਪੂਰੀ ਦੁਨੀਆ ਚੀਨ ਤੋਂ ਨਿਕਲੇ ਵਾਇਰਸ ਖਿਲਾਫ ਵਿਸ਼ਵ ਜੰਗ ਲੜ ਰਹੀ ਹੈ ਉਸ ਵੇਲੇ ਚੀਨ ਆਪਣੀ ਤਾਕਤ ਵਧਾਉਣ ਵਿਚ ਲੱਗਾ ਹੋਇਆ ਹੈ, ਜਿਸ ਕਾਰਨ ਚੀਨ ਦੁਨੀਆ ਦੀਆਂ ਨਜ਼ਰਾਂ ਵਿਚ ਖਲਨਾਇਕ ਬਣ ਰਿਹਾ ਹੈ।

ਅਮਰੀਕਾ ਦੇ ਗ੍ਰਹਿ ਵਿਭਾਗ ਨੇ ਚੀਨ 'ਤੇ ਪ੍ਰਮਾਣੂੰ ਪ੍ਰੀਖਣ ਦਾ ਦੋਸ਼ ਲਗਾਇਆ ਹੈ। ਦੋਸ਼ ਹੈ ਕਿ ਚੀਨ ਨੇ ਜ਼ਮੀਨ ਦੇ ਹੇਠਾਂ ਪ੍ਰਮਾਣੂੰ ਪ੍ਰੀਖਣ ਕੀਤੇ ਹਨ। ਚੀਨ ਘੱਟ ਤੀਬਰਤਾ ਵਾਲੇ ਪ੍ਰਮਾਣੂੰ ਬੰਬ ਤਿਆਰ ਕਰ ਰਿਹਾ ਹੈ। ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਚੀਨ 'ਤੇ ਇਹ ਦੋਸ਼ ਲਗਾਇਆ ਹੈ ਕਿ ਚੀਨ ਅਜਿਹੇ ਬਲਾਸਟ ਨੂੰ ਲੈ ਕੇ ਬਣਾਏ ਗਏ ਸਮਝੌਤੇ ਦੇ ਪਾਲਨ ਦੀ ਗੱਲ ਕਰਦਾ ਹੈ ਪਰ ਫਿਰ ਵੀ ਉਸਨੇ ਘੱਟ ਤੀਬਰਤਾ ਦੇ ਪ੍ਰਮਾਣੂੰ ਬੰਬ ਦੇ ਪ੍ਰੀਖਣ ਕੀਤੇ ਹਨ। ਅਮਰੀਕਾ ਮੁਤਾਬਕ ਚੀਨ ਦੀ ਲੋਪ ਨੁਰ ਟੈਸਟ ਸਾਈਟ 'ਤੇ ਚੀਨ ਪ੍ਰਮਾਣੂੰ ਪ੍ਰੀਖਣ ਕਰਦਾ ਹੈ। ਕਦੇ ਇਥੇ ਇਕ ਵੱਡਾ ਤਲਾਬ ਹੁੰਦਾ ਸੀ ਪਰ ਚੀਨ ਨੇ ਤਲਾਬ ਨੂੰ ਪੂਰ ਕੇ ਇਥੇ ਪ੍ਰਮਾਣੂੰ ਪ੍ਰੀਖਣ ਕਰਨੇ ਸ਼ੁਰੂ ਕਰ ਦਿੱਤੇ।

ਚੀਨ ਲੋਪ ਨੂਰ ਟੈਸਟ ਸਾਈਟ 'ਤੇ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਤਿਆਰੀ ਕਰ ਰਿਹਾ ਹੈ। ਲੋਪ ਨੂਰ ਟੈਸਟ ਸਾਈਟ ਵਿਚ ਵੱਡੇ ਪੱਧਰ 'ਤੇ ਖੋਦਾਈ ਕੀਤੀ ਗਈ। ਨਿਊਕਲੀਅਰ ਪ੍ਰੀਖਣ ਨੂੰ ਲੈ ਕੇ ਚੀਨ ਪਾਰਦਰਸ਼ਤਾ ਨਹੀਂ ਵਰਤ ਰਿਹਾ ਹੈ। ਜਿਨ੍ਹਾਂ ਘੱਟ ਤੀਬਰਤਾ ਵਾਲੇ ਪ੍ਰਮਾਣੂੰ ਬੰਬ ਦੇ ਪ੍ਰੀਖਣ ਦਾ ਸ਼ੱਕ ਜਤਾਇਆ ਹੈ। ਉਨ੍ਹਾਂ 'ਤੇ ਚੀਨ ਅਤੇ ਪਾਕਿਸਤਾਨ ਇਕੱਠੇ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਨਾਲ ਕਿਸੇ ਛੋਟੇ ਇਲਾਕੇ ਨੂੰ ਨਿਸ਼ਾਨਾ ਬਣਾਉਣ ਵਿਚ ਆਸਾਨੀ ਹੁੰਦੀ ਹੈ।


Sunny Mehra

Content Editor

Related News