ਚੀਨ 'ਚ ਸਰਕਾਰ ਦਾ ਵਿਰੋਧ ਕਰਨ ਵਾਲਾ ਬਿਸ਼ਪ ਪੀਟਰ ਸ਼ਾਓ ਝੂਮਿਨ ਲਾਪਤਾ

2018-11-16T18:00:22.107

ਬੀਜਿੰਗ (ਬਿਊਰੋ)— ਚੀਨ ਅਤੇ ਵੈਟੀਕਨ ਵਿਚ ਸਮਝੌਤੇ ਦੀਆਂ ਕੋਸ਼ਿਸ਼ਾਂ ਵਿਚਕਾਰ ਇਕ ਬਿਸ਼ਪ ਦੇ ਲਾਪਤਾ ਹੋਣ ਦੀ ਖਬਰ ਹੈ। ਕੈਥਲਿਕ ਦੀ ਇਕ ਸਮਾਚਾਰ ਏਜੰਸੀ ਮੁਤਾਬਕ ਬਿਸ਼ਪ ਪੀਟਰ ਸ਼ਾਓ ਝੂਮਿਨ ਬੀਤੇ ਕਈ ਦਿਨਾਂ ਤੋਂ ਲਾਪਤਾ ਹਨ। ਝੂਮਿਨ ਉਹ ਬਿਸ਼ਪ ਹਨ ਜਿਨ੍ਹਾਂ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੰਟਰੋਲ ਵਾਲੀ ਚਰਚ ਦੀ ਸੰਸਥਾ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। 

ਸਮਾਚਾਰ ਏਜੰਸੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸ਼ਾਓ ਨੂੰ ਸਾਲ 2016 ਵਿਚ ਪੋਪ ਨੇ ਦੱਖਣ-ਪੂਰਬੀ ਵੇਨਝਾਊ ਵਿਚ ਨਿਯੁਕਤ ਕੀਤਾ ਸੀ। ਇੱਥੇ ਵੱਡੀ ਗਿਣਤੀ ਵਿਚ ਈਸਾਈ ਆਬਾਦੀ ਰਹਿੰਦੀ ਹੈ। ਸਥਾਨਕ ਅਧਿਕਾਰੀਆਂ ਨੇ ਬਿਸ਼ਪ ਦੇ ਬਾਰੇ ਵਿਚ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।

ਸ਼ਾਓ ਦੇ ਲਾਪਤਾ ਹੋਣ ਦੀ ਘਟਨਾ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਵੱਖ-ਵੱਖ ਸ਼ਹਿਰਾਂ ਵਿਚ ਬਿਸ਼ਪ ਦੀ ਨਿਯੁਕਤੀ ਨੂੰ ਲੈ ਕੇ ਚੀਨ ਅਤੇ ਵੈਟੀਕਨ ਸਿਟੀ ਵਿਚਕਾਰ ਸਮਝੌਤਾ ਹੋਇਆ ਹੈ। ਸਮਝੌਤੇ ਦੀ ਵਿਸਤ੍ਰਿਤ ਜਾਣਕਾਰੀ ਬਾਹਰ ਨਹੀਂ ਆਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਵੈਟੀਕਨ ਇਸ ਗੱਲ ਤੇ ਰਾਜ਼ੀ ਹੋ ਗਿਆ ਹੈ ਕਿ ਬਿਸ਼ਪ ਬਣਨ ਲਈ ਉਮੀਦਵਾਰ ਦਾ ਨਾਮ ਅੱਗੇ ਵਧਾਉਣ ਦਾ ਅਧਿਕਾਰ ਵੈਟੀਕਨ ਦੇ ਹੱਥ ਵਿਚ  ਰਹੇਗਾ ਪਰ ਚੀਨ ਨਿਯੁਕਤੀ ਦਾ ਵਿਰੋਧ ਕਰਨ ਲਈ ਆਜ਼ਾਦ ਹੋਵੇਗਾ।

ਆਲੋਚਕ ਜਿੱਥੇ ਇਸ ਸਮਝੌਤੇ ਦਾ ਵਿਰੋਧ ਕਰ ਰਹੇ ਹਨ ਉੱਥੇ ਹੋਰ ਲੋਕ ਇਸ ਨੂੰ ਅਧੂਰਾ ਪਰ ਜ਼ਰੂਰੀ ਕਦਮ ਮੰਨ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਚੀਨ ਦੇ ਪੂਰੇ ਕੈਥਲਿਕ ਭਾਈਚਾਰੇ ਨੂੰ ਨਾਲ ਲਿਆਉਣ ਵਿਚ ਮਦਦ ਮਿਲੇਗੀ। ਇੱਥੇ ਕਰੀਬ 1.2 ਕਰੋੜ ਈਸਾਈ ਹਨ ਜੋ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ। ਇਕ ਵਰਗ ਸਰਕਾਰ ਵੱਲੋਂ ਕੰਟਰੋਲ ਚਰਚ ਵਿਚ ਜਾਂਦਾ ਹੈ ਉੱਥੇ ਦੂਜਾ ਵਰਗ ਪੋਪ ਅਤੇ ਵੈਟੀਕਨ ਪ੍ਰਤੀ ਸਮਰਪਿਤ ਹੈ। ਅਜਿਹੇ ਲੋਕਾਂ ਨੂੰ ਅਕਸਰ ਹਿਰਾਸਤ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ


Vandana

Content Editor

Related News