ਚੀਨ ''ਚ ਤੇਲ ਟੈਂਕਰ ''ਚ ਧਮਾਕਾ, 4 ਦੀ ਮੌਤ ਤੇ 50 ਤੋਂ ਜ਼ਿਆਦਾ ਜ਼ਖਮੀ

Saturday, Jun 13, 2020 - 08:57 PM (IST)

ਬੀਜ਼ਿੰਗ - ਪੂਰਬੀ ਚੀਨ ਦੇ ਝੋਜਿਆਂਗ ਸੂਬੇ ਵਿਚ ਸ਼ਨੀਵਾਰ ਨੂੰ ਇਕ ਰਾਜ ਮਾਰਗ 'ਤੇ ਤੇਲ ਦੇ ਟੈਂਕਰ ਵਿਚ ਹੋਏ ਧਮਾਕੇ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਹੋਣ ਨਾਲ ਟਾਈਜ਼ਹੋਓ ਸ਼ਹਿਰ ਵਿਚ ਆਲੇ-ਦੁਆਲੇ ਮੌਜੂਦ ਰਿਹਾਇਸ਼ੀ ਇਮਾਰਤਾਂ ਅਤੇ ਫੈਕਟਰੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

Four killed, over 50 injured in oil tanker explosion in China ...

ਚੀਨ ਦੀ ਸਰਕਾਰੀ ਅਖਬਾਰ ਮੁਤਾਬਕ, ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਸਰਕਾਰੀ ਟੀ. ਵੀ. ਚੈਨਲ. ਸੀਟਿਜ਼ਨ ਵੱਲੋਂ ਆਨਲਾਈਨ ਪੋਸਟ ਕੀਤੀ ਗਈ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਟੈਂਕਰ ਦਾ ਮਲਬਾ ਉਡ ਕੇ ਹਰ ਪਾਸੇ ਫੈਲ ਗਿਆ, ਜਿਸ ਕਾਰਨ ਆਲੇ-ਦੁਆਲੇ ਮੌਜੂਦ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਧਮਾਕੇ ਤੋਂ ਬਾਅਦ ਆਲੇ-ਦੁਆਲੇ ਖੜ੍ਹੀਆਂ ਕਈ ਕਾਰਾਂ ਅਤੇ ਹੋਰ ਵਾਹਨਾਂ ਨੂੰ ਵੀ ਅੱਗ ਲੱਗ ਗਈ। ਰਾਜ ਮਾਰਗ 'ਤੇ ਹੋਏ ਹਾਦਸੇ ਕਾਰਨ ਕਈ ਰਸਤੇ ਬੰਦ ਕਰਨੇ ਪਏ ਅਤੇ ਬਚਾਅ ਕਾਰਜ ਜਾਰੀ ਹੈ।
 


Khushdeep Jassi

Content Editor

Related News