LAC ਨੇੜੇ ਚੀਨ ਨੇ ਪਰਮਾਣੂ ਮਿਜ਼ਾਇਲਾਂ ਕੀਤੀਆਂ ਤਾਇਨਾਤ, ਸੈਟੇਲਾਈਟ ਤਸਵੀਰਾਂ 'ਚ ਖੁਲਾਸਾ

08/04/2020 6:23:17 PM

ਬੀਜਿੰਗ (ਬਿਊਰੋ): ਐੱਲ.ਏ.ਸੀ. ਮਤਲਬ ਵਾਸਤਵਿਕ ਕੰਟਰੋਲ ਲਾਈਨ ਦੇ ਨੇੜੇ ਚੀਨ ਨੇ ਆਪਣੀ ਪਰਮਾਣੂ ਹਥਿਆਰ ਲਿਜਾਣ ਵਾਲੀ ਮਿਜ਼ਾਇਲ ਨੂੰ ਤਾਇਨਾਤ ਕਰ ਦਿੱਤਾ ਹੈ। ਸੈਟੇਲਾਈਟ ਤਸਵੀਰਾਂ ਨਾਲ ਇਸ ਗੱਲ ਦਾ ਖੁਲਾਸਾ ਹੁੰਦਾ ਹੈ। ਉੱਥੇ 24 ਘੰਟੇ ਪਹਿਲਾਂ ਖਬਰ ਆਈ ਸੀ ਕਿ ਚੀਨ ਨੇ ਲੱਦਾਖ ਤੋਂ 600 ਕਿਲੋਮੀਟਰ ਦੀ ਦੂਰੀ 'ਤੇ ਪਰਮਾਣੂ ਬੰਬਾਰੀ ਕਰਨ ਵਾਲੇ ਹਥਿਆਰ ਤਾਇਨਾਤ ਕੀਤੇ ਹਨ। ਇਸ ਮਿਜ਼ਾਈਲ ਦਾ ਨਾਮ DF-26/21 ਹੈ। ਇਹ ਮਿਜ਼ਾਈਲ ਚੀਨ ਨੇ ਸ਼ਿਨਜਿਆਂਗ ਸੂਬੇ ਦੇ ਕੋਰਲਾ ਆਰਮੀ ਬੇਸ 'ਤੇ ਤਾਇਨਾਤ ਕੀਤੀ ਹੈ। 

PunjabKesari

ਸਪੇਸ ਤੋਂ ਲਈਆਂ ਗਈਆਂ ਇਹਨਾਂ ਸੈਟੇਲਾਈਟ ਤਸਵੀਰਾਂ ਤੋਂ ਇਹ ਸਪਸ਼ੱਟ ਹੁੰਦਾ ਹੈ ਕਿ ਚੀਨ ਨੇ ਭਾਰਤੀ ਸਰਹੱਦ ਨਾਲ ਲੱਗਦੇ ਵੱਡੇ ਪੱਧਰ 'ਤੇ ਆਪਣੀ ਪਰਮਾਣੂ ਸ਼ਕਤੀ ਨੂੰ ਵਧਾਇਆ ਹੈ। DF-26/21 ਮਿਜ਼ਾਈਲਾਂ ਦੀ ਰੇਂਜ 4 ਤੋਂ 5 ਹਜ਼ਾਰ ਕਿਲੋਮੀਟਰ ਹੈ।ਜੇਕਰ ਚੀਨ ਇਸ ਨੂੰ ਭਾਰਤ 'ਤੇ ਚਲਾਏ ਤਾਂ ਇਸ ਦੇ ਨਿਸ਼ਾਨੇ ਤੋਂ ਜ਼ਿਆਦਾਤਰ ਭਾਰਤੀ ਸ਼ਹਿਰ ਬਚ ਨਹੀਂ ਸਕਦੇ।ਇਹਨਾਂ ਤਸਵੀਰਾਂ ਨੂੰ ਟਵਿੱਟਰ 'ਤੇ ਓਪਨ ਇਟੈਂਲੀਜੈਂਸ ਸੋਰਸ d-atis@detresfa ਨਾਮ ਦੇ ਯੂਜ਼ਰ ਨੇ ਪਾਇਆ ਹੈ। 

 

ਕੁਰਲਾ ਬੇਸ 'ਤੇ ਪਹਿਲੀ ਮਿਜ਼ਾਈਲ ਅਪ੍ਰੈਲ 2019 ਅਤੇ ਦੂਜੀ ਮਿਜ਼ਾਈਲ ਅਗਸਤ 2019 ਵਿਚ ਤਾਇਨਾਤ ਕੀਤੀ ਗਈ ਸੀ। ਚੀਨੀ ਮੀਡੀਆ ਦੀ ਰਿਪੋਰਟ ਦੇ ਮੁਤਾਬਕ DF-26 ਮਿਜ਼ਾਇਲਾਂ  ਨਾਲ ਲੈਸ ਚੀਨੀ ਫੌਜ ਦੀ 646ਵੀਂ ਬ੍ਰਿਗੇਡ ਨੂੰ ਪਹਿਲੀ ਵਾਰ ਅਪ੍ਰੈਲ 2018 ਵਿਚ ਤਾਇਨਾਤ ਕਰਨ ਦਾ ਐਲਾਨ ਕੀਤਾ ਗਿਆ ਸੀ। ਜਨਵਰੀ 2019 ਵਿਚ ਚੀਨੀ ਮੀਡੀਆ ਨੇ ਘੋਸ਼ਣਾ ਕੀਤੀ ਸੀ ਕਿ DF-26 ਮਿਜ਼ਾਈਲਾਂ ਦੇ ਨਾਲ ਭਾਰਤ ਨਾਲ ਲੱਗਦੇ ਚੀਨ ਦੇ ਪੱਛਮੀਉੱਤਰੀ ਪਠਾਰੀ ਇਲਾਕੇ ਵਿਚ ਯੁੱਧ ਅਭਿਆਸ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ ਅਦਾਲਤ ਨੇ ਜਾਧਵ ਮਾਮਲੇ 'ਚ 3 ਸੀਨੀਅਰ ਵਕੀਲਾਂ ਨੂੰ ਨਿਆਂ ਮਿੱਤਰ ਕੀਤਾ ਨਿਯੁਕਤ

ਚੀਨ ਦੀ DF-26/21 ਮਿਜ਼ਾਈਲ ਆਪਣੀ ਦੋਹਰੀ ਸਮਰੱਥਾ ਦੇ ਲਈ ਦੁਨੀਆ ਭਰ ਵਿਚ ਜਾਣੀ ਜਾਂਦੀ ਹੈ। ਇਹ ਰਵਾਇਤੀ ਅਤੇ ਪਰਮਾਣੂ ਹਥਿਆਰ ਲਿਜਾਣ ਵਿਚ ਸਮਰੱਥ ਹੈ। ਇਸ ਨਾਲ ਇਹ ਪਤਾ ਨਹੀਂ ਚੱਲੇਗਾ ਕਿਹੜੀ ਮਿਜ਼ਾਇਲ ਵਿਚ ਕਿਸ ਤਰ੍ਹਾਂ ਦਾ ਹਥਿਆਰ ਹੈ। ਇਸ ਮਿਜ਼ਾਇਲ ਨੂੰ 'ਗੁਆਮ ਕਿੱਲਰ' ਵੀ ਕਿਹਾ ਜਾਂਦਾ ਹੈ। ਗੁਆਮ ਜਾਪਾਨ ਦੇ ਨੇੜੇ ਅਮਰੀਕਾ ਦਾ ਨੇਵਲ ਬੇਸ ਹੈ। ਚੀਨ ਨੇ 2015 ਵਿਚ ਇਸ ਮਿਜ਼ਾਈਲ ਦਾ ਪ੍ਰਦਰਸ਼ਨ ਕੀਤਾ ਸੀ।ਭਾਰਤ ਦੇ ਕੋਲ ਇਸ ਦੀ ਟੱਕਰ ਦੀਆਂ ਅਗਨੀ-4 ਅਤੇ ਅਗਨੀ-5 ਮਿਜ਼ਾਈਆਂ ਹਨ। ਇਸ ਤੋਂ ਪਹਿਲਾਂ ਇਸੇ ਟਵਿੱਟਰ ਯੂਜ਼ਰ ਨੇ ਆਪਣੀਆਂ ਤਸਵੀਰਾਂ ਵਿਚ ਦੱਸਿਆ ਸੀ ਕਿ ਚੀਨ ਦੇ ਕਾਸ਼ਗਰ ਏਅਰ ਫੋਰਸ ਸਟੇਸ਼ਨ 'ਤੇ ਕਿਸ ਤਰ੍ਹਾਂ ਦੇ ਫਾਈਟਰ ਜੈਟ ਤਾਇਨਾਤ ਹਨ। 

 

ਇਹਨਾਂ ਵਿਚ Xian H-6 ਬੰਬ ਹਨ। ਇਹਨਾਂ ਵਿਚੋਂ 2 ਵਿਚ ਹਥਿਆਰ ਲੱਗੇ ਹੋਏ ਹਨ। ਇਸ ਦੇ ਨਾਲ ਹੀ 12 Xian JH-7 ਫਾਈਟਰ ਬਾਂਬਰ। ਇਹਨਾਂ ਵਿਚੋਂ ਦੋ ਜੈਟ ਹਥਿਆਰਾਂ ਨਾਲ ਲੈਸ ਹਨ। ਇਸ ਦੇ ਇਲਾਵਾ ਸ਼ੇਨਯਾਂਗ J11/16 ਲੜਾਕੂ ਜਹਾਜ਼ ਤਾਇਨਾਤ ਹਨ। ਇਹਨਾਂ ਦੀ ਰੇਂਜ 3550 ਕਿਲੋਮੀਟਰ ਹੈ। ਇਹਨਾਂ ਨੂੰ ਚੀਨ ਦਾ ਸੁਖੋਈ-27 ਵੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦਾ ਬੇਸ ਮਾਡਲ ਰੂਸ ਦੇ ਸੁਖੋਈ ਫਾਈਟਰ ਜੈਟ ਦਾ ਹੈ, ਜਿਸ ਨੂੰ ਚੀਨ ਨੇ ਆਪਣੇ ਹਿਸਾਬ ਨਾਲ ਵਿਕਸਿਤ ਕੀਤਾ ਹੈ। Xian H-6 ਬਾਂਬਰ ਪਰਮਾਣੂ ਹਥਿਆਰ ਲੈ ਕੇ ਉਡਣ ਦੀ ਸਮਰੱਥਾ ਰੱਖਦਾ ਹੈ। ਕਾਸ਼ਗਰ ਏਅਰਫੋਰਸ ਸਟੇਸ਼ਨ ਦੀ ਲੱਦਾਖ ਤੋਂ ਦੂਰੀ ਕਰੀਬ 600 ਕਿਲੋਮੀਟਰ ਹੈ ਜਦਕਿ Xian H-6 ਬਾਂਬਰ ਦੀ ਉਡਾਣ ਰੇਂਜ 6000 ਕਿਲੋਮੀਟਰ ਹੈ।


Vandana

Content Editor

Related News