ਬ੍ਰਾਜ਼ੀਲ ਦੀਆਂ ਮੁਰਗੀਆਂ ਕੋਰੋਨਾ ਪਾਜ਼ੇਟਿਵ, ਚੀਨ ਵੱਲੋਂ ਨਾਗਰਿਕਾਂ ਲਈ ਚੇਤਾਵਨੀ ਜਾਰੀ

08/13/2020 2:41:52 PM

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾਵਾਇਰਸ ਹੁਣ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈ ਚੁੱਕਾ ਹੈ। ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਦੁਨੀਆ ਵਿਚ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ ਹਨ। ਮਹਾਮਾਰੀ ਦੇ ਦੌਰ ਵਿਚ ਚੀਨ ਨੇ ਹੁਣ ਬ੍ਰਾਜ਼ੀਲ ਤੋਂ ਆਯਾਤ ਹੋਣ ਵਾਲੇ ਫਰੋਜ਼ਨ ਚਿਕਨ ਸਬੰਧੀ ਵੱਡਾ ਦਾਅਵਾ ਕੀਤਾ ਹੈ। ਅਸਲ ਵਿਚ ਦੱਖਣੀ ਚੀਨੀ ਸ਼ਹਿਰ ਸ਼ੇਨਝੇਂਨ ਵਿਚ ਵੱਡੀ ਮਾਤਰਾ ਵਿਚ ਬ੍ਰਾਜ਼ੀਲ ਤੋਂ ਫਰੋਜ਼ਨ ਚਿਕਨ ਵਿੰਗਸ ਆਯਾਤ ਕੀਤਾ ਜਾਂਦਾ ਹੈ। ਵੀਰਵਾਰ ਨੂੰ ਚੀਨ ਦੀ ਸਰਕਾਰ ਨੇ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਟੈਸਟ ਕਰਾਏ ਜਾਣ 'ਤੇ ਇਹ ਫਰੋਜ਼ਨ ਚਿਕਨ ਵਿੰਗਸ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ।

ਚੀਨ ਨੇ ਸ਼ੁਰੂ ਕੀਤੀ ਖਾਣ ਯੋਗ ਵਸਤਾਂ ਦੀ ਸਕ੍ਰੀਨਿੰਗ
ਚੀਨ ਦੇ ਸਥਾਨਕ ਰੋਗ ਕੰਟਰੋਲ ਕੇਂਦਰਾਂ ਨੇ ਕੋਰੋਨਾਵਾਇਰਸ ਸੰਕਟ ਨੂੰ ਦੇਖਦੇ ਹੋਏ ਜੂਨ ਦੇ ਬਾਅਦ ਤੋਂ ਮਾਸਾਹਾਰੀ (ਨੌਨ-ਵੈਜ) ਅਤੇ ਸਮੁੰਦਰੀ ਭੋਜਨ (ਸੀ-ਫੂਡ) ਵਰਗੀਆਂ ਆਯਾਤ ਹੋਣ ਵਾਲੀਆਂ ਖਾਣੇ ਦੀਆਂ ਵਸਤਾਂ ਦੀ ਸਕ੍ਰੀਨਿੰਗ ਕਰਨੀ ਸ਼ੁਰੂ ਕੀਤੀ। ਰੂਟੀਨ ਸਕ੍ਰੀਨਿੰਗ ਦੇ ਰੂਪ ਵਿਚ ਮਾਂਸ ਦੀ ਉੱਪਰੀ ਸਤਹਿ ਦੇ ਨਮੂਨੇ ਦਾ ਜਦੋਂ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਸ ਦੇ ਨਤੀਜੇ ਪਾਜ਼ੇਟਿਵ ਮਿਲੇ। ਇਸ ਦੇ ਇਲਾਵਾ ਚੀਨ ਦੇ ਕਈ ਸ਼ਹਿਰਾਂ ਵਿਚ ਸੀ-ਫੂਡ ਦੇ ਪੈਕੇਜਿੰਗ ਦੀ ਜਾਂਚ ਕਰਨ 'ਤੇ ਵੀ ਕੋਰੋਨਾ ਇਨਫੈਕਸ਼ਨ ਪਾਏ ਜਾਣ ਦੀ ਗੱਲ ਸਾਹਮਣੇ ਆਈ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਮਰੀਜ਼ਾਂ ਦੀ ਜਾਨ ਬਚਾ ਰਹੇ ਡਾਕਟਰਾਂ ਦੇ PPE ਸੂਟਾਂ 'ਚ ਭਰਿਆ ਪਸੀਨਾ (ਵੀਡੀਓ)

ਨਾਗਰਿਕਾਂ ਨੂੰ ਕੀਤਾ ਐਲਰਟ
ਸ਼ੇਨਝੇਨ ਸਿਹਤ ਅਧਿਕਾਰੀ ਹੁਣ ਉਹਨਾਂ ਸਾਰੇ ਲੋਕਾਂ ਦਾ ਪਤਾ ਲਗਾਉਣ ਵਿਚ ਜੁਟ ਗਏ ਹਨ ਜੋ ਇਹਨਾਂ ਖਾਧ ਉਤਪਾਦਾਂ ਦੇ ਸੰਪਰਕ ਵਿਚ ਆਏ। ਇਸ ਦੇ ਇਲਾਵਾ ਹੁਣ ਚੀਨ ਪ੍ਰਸ਼ਾਸਨ ਪਹਿਲਾਂ ਤੋਂ ਸਟੋਰ ਕੀਤੇ ਗਏ ਖਾਧ ਉਤਪਾਦਾਂ ਦੀ ਵੀ ਜਾਂਚ ਕਰ ਰਿਹਾ ਹੈ। ਭਾਵੇਂਕਿ ਹਾਲੇ ਤੱਕ ਸਟੋਰ ਕੀਤੀ ਗਈ ਭੋਜਨ ਸਮੱਗਰੀ ਵਿਚ ਕੋਰੋਨਾ ਦਾ ਵਾਇਰਸ ਨਹੀਂ ਪਾਇਆ ਗਿਆ ਹੈ। ਸ਼ੇਨਝੇਨ ਦੇ ਮਹਾਮਾਰੀ ਰੋਕਥਾਮ ਅਤੇ ਕੰਟਰੋਲ ਹੈੱਡਕੁਆਰਟਰ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਆਯਤਿਤ ਚਿਕਨ ਅਤੇ ਸੀ-ਫੂਡ ਦੀ ਗੱਲ ਆਉਣ 'ਤੇ ਜਨਤਾ ਨੂੰ ਸਾਵਧਾਨ ਹੋਣ ਦੀ ਲੋੜ ਹੈ।

ਪੈਕੇਜਿੰਗ 'ਤੇ ਮਿਲਿਆ ਵਾਇਰਸ
ਚੀਨੀ ਸਰਕਾਰ ਨੇ ਲੋਕਾਂ ਨੂੰ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰਨ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਚੀਨ ਨੇ ਬੁੱਧਵਾਰ ਨੂੰ ਆਪਣੀ ਇਕ ਰਿਪੋਰਟ ਵਿਚ ਦੱਸਿਆ ਕਿ ਜੂਨ ਦੇ ਬਾਅਦ ਤੋਂ ਦੱਖਣੀ ਅਮਰੀਕਾ ਵਿਚ ਦੇਸ਼ ਇਕਵਾਡੋਰ ਅਤੇ ਕਈ ਸ਼ਹਿਰਾਂ ਤੋਂ ਆਯਾਤ ਕੀਤੇ ਗਏ ਸੀ-ਫੂਡ ਦੀ ਪੈਕੇਜਿੰਗ 'ਤੇ ਕੋਰੋਨਾਵਾਇਰਸ ਦੇ ਨਮੂਨਿਆਂ ਦੀ ਜਾਂਚ ਕਰਨ 'ਤੇ ਇਨਫੈਕਸ਼ਨ ਦਾ ਪਤਾ ਚੱਲਿਆ ਹੈ।


Vandana

Content Editor

Related News