ਕੋਵਿਡ-19 ਦੌਰਾਨ ਚੀਨ ''ਚ ਨਾਈਜੀਰੀਅਨ ਨਾਗਰਿਕਾਂ ਨਾਲ ਹੋਇਆ ਨਸਲੀ ਭੇਦਭਾਵ ! ਮੰਤਰੀ ਜੈਫਰੀ ਨੇ ਦਿੱਤੀ ਸਫਾਈ

Thursday, Aug 27, 2026 - 03:42 PM (IST)

ਕੋਵਿਡ-19 ਦੌਰਾਨ ਚੀਨ ''ਚ ਨਾਈਜੀਰੀਅਨ ਨਾਗਰਿਕਾਂ ਨਾਲ ਹੋਇਆ ਨਸਲੀ ਭੇਦਭਾਵ ! ਮੰਤਰੀ ਜੈਫਰੀ ਨੇ ਦਿੱਤੀ ਸਫਾਈ

ਇੰਟਰਨੈਸ਼ਨਲ ਡੈਸਕ- ਨਾਈਜੀਰੀਆ ਦੇ ਤਤਕਾਲੀ ਵਿਦੇਸ਼ ਮੰਤਰੀ ਜੈਫਰੀ ਓਨਯੇਮਾ ਨੇ ਕੋਵਿਡ-19 ਦੌਰਾਨ ਚੀਨ ਦੇ ਗੁਆਂਗਜ਼ੂ ਸ਼ਹਿਰ 'ਚ ਨਾਈਜੀਰੀਆਈ ਅਤੇ ਹੋਰ ਅਫਰੀਕੀ ਨਾਗਰਿਕਾਂ ਨਾਲ ਹੋਈ ਬਦਸਲੂਕੀ ਅਤੇ ਭੇਦਭਾਵ ਦੇ ਮਾਮਲੇ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨੀ ਪ੍ਰਸ਼ਾਸਨ ਅਤੇ ਅਫਰੀਕੀ ਕੌਂਸਲੇਟਾਂ ਵਿਚਾਲੇ ਗੱਲਬਾ ਦੀ ਕਮੀ ਕਾਰਨ ਇਹ ਤਣਾਅ ਪੈਦਾ ਹੋਇਆ ਸੀ।

ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵਾਇਰਲ ਹੋਈਆਂ ਸਨ, ਜਿਨ੍ਹਾਂ ਵਿੱਚ ਦਿਖਾਇਆ ਗਿਆ ਸੀ ਕਿ ਗੁਆਂਗਜ਼ੂ 'ਚ ਨਾਈਜੀਰੀਆਈ ਨਾਗਰਿਕਾਂ ਨੂੰ ਹੋਟਲਾਂ ਅਤੇ ਘਰਾਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਨਸਲੀ ਭੇਦਭਾਵ ਕੀਤਾ ਜਾ ਰਿਹਾ ਹੈ।

ਓਨਯੇਮਾ ਨੇ ਚੀਨੀ ਰਾਜਦੂਤ ਚਾਓ ਪਿੰਗਜੀਆਨ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੋਵਿਡ-19 ਦੇ ਸਮੇਂ ਦੌਰਾਨ ਇੱਕ ਫਲਾਈਟ ਰਾਹੀਂ ਆਏ ਕੁਝ ਅਫਰੀਕੀ ਨਾਗਰਿਕ ਅਤੇ ਇੱਕ ਰੈਸਟੋਰੈਂਟ ਮਾਲਕਣ ਕੋਵਿਡ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਚੀਨੀ ਅਧਿਕਾਰੀਆਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਕੁਆਰੰਟੀਨ ਨਿਯਮ ਲਾਗੂ ਕੀਤੇ ਸਨ।

ਮੰਤਰੀ ਅਨੁਸਾਰ, ਚੀਨੀ ਅਧਿਕਾਰੀਆਂ ਨੇ ਇਨ੍ਹਾਂ ਸਖ਼ਤ ਕਦਮਾਂ ਬਾਰੇ ਸਥਾਨਕ ਅਫਰੀਕੀ ਕੌਂਸਲੇਟਾਂ ਨੂੰ ਪਹਿਲਾਂ ਤੋਂ ਸਹੀ ਤਰੀਕੇ ਨਾਲ ਸੂਚਿਤ ਨਹੀਂ ਕੀਤਾ ਸੀ, ਜਿਸ ਕਾਰਨ ਨਾਈਜੀਰੀਆਈ ਨਾਗਰਿਕਾਂ ਨੂੰ ਇਹ ਲੱਗਾ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ।

ਓਨਯੇਮਾ ਨੇ ਦੁਹਰਾਇਆ ਕਿ ਨਾਈਜੀਰੀਆ ਸਰਕਾਰ ਦੁਨੀਆ ਵਿੱਚ ਕਿਤੇ ਵੀ ਆਪਣੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਅਤੇ ਆਤਮ-ਸਨਮਾਨ ਨਾਲ ਸਮਝੌਤਾ ਨਹੀਂ ਕਰੇਗੀ। ਮਾਮਲੇ ਨੂੰ ਸੁਲਝਾਉਣ ਅਤੇ ਅਫਰੀਕੀ ਨਾਗਰਿਕਾਂ ਦੀ ਸੁਰੱਖਿਆ ਨਿਸ਼ਚਿਤ ਕਰਨ ਲਈ ਚੀਨੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਕੰਟਰੋਲ 'ਚ ਲਿਆਂਦਾ ਗਿਆ।


author

Harpreet SIngh

Content Editor

Related News